ਸਿਮਰਨ ਅਤੇ ਸਿੱਖੀ – ਕਰਮਿੰਦਰ ਸਿੰਘ ਢਿਲੋਂ, PHD (ਬੌਸਟਨ) ਕੁਆਲਾ ਲੰਪਰ
Source: Sikhbulletin March-April 2012 issue ਸਿਮਰਨ ਅਤੇ ਸਿੱਖੀ – ਕਰਮਿੰਦਰ ਸਿੰਘ ਢਿਲੋਂ, PHD (ਬੌਸਟਨ) ਕੁਆਲਾ ਲੰਪਰ
ਸਿਮਰਨ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਯਾਦ। ਇਸ ਦਾਪੰਜਾਬੀ ਅਨੁਵਾਦ "ਚੇਤਾ" ਹੈ। ਰਹਿਰਾਸ ਬਾਣੀ ਵਿਚ ਇਕ ਪੰਗਤੀ ਦਰਜ ਹੈ : ਊਡੈ ਊਡਿ ਆਵੈ ਸੈ ਕੋਸਾ ਤਿਸੁ ਪਾਛੈ ਬਚਰੇ ਛਰਿਆ ॥ਤਿਨ ਕਵਨੁ ਖਲਾਵੈ ਕਵਨੁ ਚੁਗਾਵੈ ਮਨ ਮਹਿ ਸਿਮਰਨੁ ਕਰਿਆ ॥ (ਗੁਰੁਗ੍ਰੰਥ ੧੦)। ਇਥੇਰਹੇਹਨ, ਕਿ ਇਹ ਪੰਛੀ ਅੰਨ ਦੀ ਭਾਲ ਵਿਚ ਆਪਣੇ ਬੱਚੇ ਪਿੱਛੇ ਛੱਡਕੇਸੈਂਕੜੇ ਕੋਹ ਦੂਰ ਉਡਦੀ ਹੈ, ਲੇਕਿਨ ਉਸ ਦੇ ਮਨ ਵਿਚ ਹਮੇਸ਼ਾਂ ਉਨ੍ਹਾਂ ਦੀਯਾਦ ਬਣੀ ਰਹਿੰਦੀ ਹੈ (ਮਨ ਮਹਿ ਸਿਮਰਨੁ ਕਰਿਆ)।
ਸਿੱਖ ਧਰਮ ਵਿਚ ਅਕਾਲ ਪੁਰਖ ਦੇ ਸਿਮਰਨ ਨੂੰ ਤਰਜੀਹ ਦਿਤੀ ਹੈ। ਗੁਰੂ ਗਰੰਥ ਸਾਹਿਬ ਦਾ ਫੁਰਮਾਨ ਹੈ: ਪ੍ਰਭ ਕਾ ਸਿਮਰਨੁ ਸਭ ਤੇ ਊਚਾ ॥ (ਪੰਨਾ ੨੬੩) ਭਾਵ ਸਾਰੇ ਧਾਰਮਿਕ ਕਾਰਜਾਂ ਵਿਚੋਂ, ਪਰਮਾਤਮਾ ਨੂੰ ਯਾਦ ਵਿਚ ਰੱਖਣਾ ਜਾਂ ਅਕਾਲ ਪੁਰਖ ਦਾ ਚੇਤਾ ਬਣਾਈ ਰੱਖਣਾ ਸਭ ਤੋਂ ਉਤਮ ਹੈ। ਸਿਖੀ ਸਿਧਾਂਤ ਵਿਚ ਜੋ ਸ਼ਬਦਾਵਲੀ ਵਰਤੀ ਗਈ ਹੈ ਉਹ ਹੈ "ਨਾਮ ਸਿਮਰਨ"। "ਨਾਮ" ਅਤੇ "ਸਿਮਰਨ" ਦੇ ਗੁਰਬਾਣੀ ਪੱਖ ਤੋਂ ਅਰਥਾਂ ਦੀ ਵਿਚਾਰ ਇਸ ਪਰਕਾਰ ਹੈ:
ਗੁਰੂ ਗਰੰਥ ਸਾਹਿਬ ਵਿਚ ਸਫਾ ੮੦੩ ਤੇ ਇਹ ਪੰਗਤੀ ਦਰਜ ਹੈ : ਸਿਮਰਿ ਮਨਾ ਰਾਮ ਨਾਮੁ ਚਿਤਾਰੇ ॥ ਪੰਚਮ ਪਾਤਸ਼ਾਹ ਸਿਮਰਨ ਦਾ ਭਾਵ ਦਰਸਾ ਰਹੇ ਹਨ ਕਿ ਮਨ ਵਿਚ ਪਰਮਾਤਮਾ ਨੂੰ ਚਿਤਾਰਨਾ ਹੀ ਸਿਮਰਨ ਦਾ ਅਰਥ ਹੈ। ਲੇਕਿਨ ਹੁਣ ਸੁਆਲ ਇਹ ਹੈ ਕਿ ਜਿਸ ਪਰਮਾਤਮਾ ਦੀ ਕੋਈ ਰੂਪ ਰੇਖਾ, ਆਕਾਰ, ਜਾ ਸ਼ਕਲ ਸ਼ੂਰਤ ਹੀ ਨਹੀਂ, ਭਾਵ ਜਿਸ ਦੀ ਕਲਪਨਾ ਹੀ ਮਨ ਵਿਚ ਨਹੀਂ ਹੁੰਦੀ, ਉਸ ਦਾ ਚੇਤਾ ਜਾਂ ਯਾਦ ਕਿਸ ਤਰ੍ਹਾਂ ਕੀਤਾ ਜਾਵੇ? ਗੁਰਬਾਣੀ ਦੀ ਪਰੇਰਨਾ ਇਹ ਹੈ ਕਿ ਸਿੱਖ ਨੇ ਪਰਮਾਤਮਾ ਦਾ "ਨਾਮ" ਚੇਤੇ ਰੱਖਣਾ ਹੈ। ਉਸ ਦਾ ਨਾਮ ਯਾਦ ਕਰਨਾ ਹੈ।
ਗੁਰਬਾਣੀ ਵਿਚ ਗੁਰੁ ਸਾਹਿਬਾਨ ਨੇ "ਨਾਮ" ਦਾ ਅਰਥ ਸਪਸ਼ਟ ਕੀਤਾ ਹੈ। "ਨਾਮ" ਦਾ ਭਾਵ "ਨਾਂ" (name) ਨਹੀਂ - ਜਿਵੇਂ ਕਿ ਮਨੁਖਾਂ ਦੇ ਨਾਂ ਜਾਂ ਵਸਤੂਆਂ ਦੇ ਨਾਂ ਹਨ। ਸਾਡੇ ਨਾਂ ਸਾਡੇ ਮਾਪਿਆਂ ਜਾਂ ਬਜੁਰਗਾਂ ਦੇ ਰੱਖੇ ਹੁੰਦੇ ਹਨ, ਜੋ ਕਿ ਸਾਥੋਂ ਪਹਿਲਾਂ ਵਜੂਦ ਵਿਚ ਆਏ। ਵਸਤੂਆਂ ਦੇ ਨਾਂ ਵੀ ਮਾਲਕਾਂ ਜਾ ਬਨਾਉਣ ਵਾਲਿਆਂ ਨੇ ਰੱਖੇ ਹੁੰਦੇ ਹਨ। ਪਰਮਾਤਮਾ ਤੋਂ ਪਹਿਲੇ ਕੋਈ ਨਹੀਂ ਸੀ, ਉਸ ਦਾ ਮਾਲਿਕ ਵੀ ਨਹੀਂ ਅਤੇ ਨਾ ਹੀ ਉਸ ਨੂੰ ਕੋਈ ਬਨਾਉਣ ਵਾਲਾ ਹੈ। ਇਸ ਕਰਕੇ ਉਸ ਦਾ ਨਾਂ ਰੱਖਣ ਵਾਲਾ ਹੋ ਨਹੀ ਸਕਦਾ।
ਜਿਤਨੇ ਵੀ ਪਰਮਾਤਮਾ ਦੇ "ਨਾਂ" ਧਾਰਮਿਕ ਦੁਨੀਆ ਵਿਚ ਮੈਜੂਦ ਹਨ, ਸਮੇਤ "ਸਤਿਨਾਮ," ਇਨ੍ਹਾਂ ਨੂੰ ਕਿਰਤਮ ਨਾਮ ਕਹਿਆ ਜਾਂਦਾ ਹੈ, ਜੈਸੇ ਕਿ ਗੁਰੂ ਗਰੰਥ ਸਾਹਿਬ ਵਿਚ ਸਫਾ ੧੦੮੩ ਤੇ ਗੁਰੁ ਅਰਜਨ ਪਾਤਸ਼ਾਹ ਦਾ ਫੁਰਮਾਨ ਹੈ: ਕਿਰਤਮ ਨਾਮ ਕਥੇ ਤੇਰੇ ਜਿਹਬਾ ॥ ਸਤਿ ਨਾਮੁ ਤੇਰਾ ਪਰਾ ਪੂਰਬਲਾ॥ ਕਿਰਤਮ ਨਾਮ ਦਾ ਅਰਥ ਹੈ "ਵਡਿਆਈ ਜਾਂ ਸਿਫਤ ਰੂਪੀ,"ਜੋ ਪਰਮਾਤਮਾ ਦੀ ਕਿਰਤ ਨਾਲ ਸਬੰਧਤ ਹਨ, ਭਾਵ ਪਰਮਾਤਮਾ ਦੇ ਗੁਣ, ਉਸ ਦੀਆਂ ਵਡਿਆਈਆਂ।
ਇਹ ਨਾਂ ਰੱਬ ਦਿਆਂ ਭਗਤਾਂ, ਪਿਆਰਿਆ, ਅਥਵਾ ਬੱਚਿਆਂ ਨੇ ਦਿਤੇ ਹਨ, ਅਣਗਿਣਤ ਹਨ, ਤੇ ਸਾਰੇ ਬਰਾਬਰ ਹਨ, ਕਿਉਕਿ ਇਹ ਸਾਡੇ ਦਿਤੇ ਹਨ। ਕੋਈ ਇਨਾਂ ਵਿਚੋਂ ਉਚਾ ਨੀਵਾਂ ਨਹੀ, ਜੈਸੀ ਜੈਸੀ ਕਿਸੇ ਰੱਬ ਦੇ ਪਿਆਰੇ ਨੇ ਰੱਬ ਦੀ ਕਿਰਤ ਦੇਖੀ ਤੇ ਸਮਝੀ, ਵੈਸੇ ਵੈਸੇ ਹੀ ਨਾਂ ਰੱਖ ਦਿਤਾ। ਸੋ ਜਿਸ ਨੂੰ ਅਸੀਂ ਪਰਮਾਤਮਾ ਦਾ ਨਾਂ ਕਹਿੰਦੇ ਹਾਂ, ਉਹ ਦਰਅਸਲ ਉਸ ਦੇ ਗੁਣਾਂ ਦਾ ਹੀ ਵੱਖ ਵੱਖ ਢੰਗ ਨਾਲ ਵਰਨਣ ਹੈ।
ਸੋ ਗੁਰਮਤ ਵਿਚ, "ਨਾਮ ਸਿਮਰਨ" ਦਾ ਭਾਵ ਅਰਥ ਹੈ "ਪਰਮਾਤਮਾ ਦੇ ਗੁਣਾਂ ਨੂੰ ਯਾਦ ਕਰਨਾ, ਉਸਦੀਆਂ ਵਡਿਆਈਆਂ ਨੂੰ ਚੇਤੇ ਕਰਨਾ"। ਜੈਸਾ ਕਿ ਗੁਰੁ ਗ੍ਰੰਥ ਸਾਹਿਬ ਵਿਚ ਪੰਨਾ ੧੧੨੦ ਤੇ ਫੁਰਮਾਨ ਹੈ : ਨਾਮੁ ਨਿਧਾਨੁ ਗਾਉ ਗੁਨ ਗੋਬਿੰਦ ਉਧਰੁ ਸਾਗਰ ਕੇ ਖਾਤ ॥ ਭਾਵ ਗੋਬਿੰਦ ਦੇ ਗੁਣ ਗਾਉਣੇ ਹੀ ਨਾਮ ਹੈ। ਹੁਣ ਸੁਆਲ ਇਹ ਹੈ ਕਿ ਸਿੱਖ ਨੇ ਸਿਮਰਨ ਕਰਨਾ ਕਿਸ ਤਰੀਕੇ ਨਾਲ ਹੈ? ਅਜੋਕੇ ਸਮੇਂ ਵਿਚ, ਬਹੁਤੀ ਤਾਦਾਦ ਵਿਚ ਸਿਖਾਂ ਨੇ ਬਾਰ ਬਾਰ "ਸਤਿਨਾਮ ਜਾਂ ਵਾਗਿਗੁਰੂ" ਦੇ ਉਚਾਰਣ ਨੂੰ ਸਿਮਰਨ ਸਮਝ ਕੇ ਗੱਲ ਮੁਕਾ ਛੱਡੀ ਹੈ। ਕਈਆਂ ਨੇ ਮਾਲਾ ਫੇਰਨ ਦਾ ਕੰਮ ਅਰੰਭ ਦਿਤਾ ਹੈ।
ਕਈ ਇਸੇ ਇਕ ਸ਼ਬਦ (ਸਤਿਨਾਮ, ਵਾਹਿਗੁਰੂ) ਦਾ ਹੀ ਘੰਟਿਆਂ ਬੱਧੀ ਕੀਰਤਨ ਕਰੀ ਜਾਂਦੇ ਹਨ। ਕਈਆਂ ਨੇ ਹੋਰਨਾਂ ਧਰਮਾਂ ਦੀਆ ਵਿਧੀਆਂ ਜਾਂ ਤਰੀਕੇ - ਅੱਖਾਂ ਮੀਟਣੀਆਂ, ਲਾਈਟਾਂ ਬੰਦ ਕਰਨੀਆਂ, ਸਾਹ ਅੰਦਰ ਬਾਹਰ ਖਿਚਣੇ, ਯੋਗਾ ਆਸਣ ਲਾ ਕੇ ਉਚਾਰਣ ਕਰਨਾ – ਆਦਿਕ ਅਪਣਾਉਣੇ ਅਰੰਭ ਕਰ ਦਿਤੇ ਹਨ ਅਤੇ ਦਾਹਵਾ ਕਰ ਛਡਿਆ ਕਿ ਅਸਲ ਵਿਧੀ ਸਾਡੇ ਕੋਲ ਹੈ। ਨਾਲ ਨਾਲ ਸਿੱਖ ਨੂੰ "ਧਿਆਨ" ਕਿਥੇ ਟਿਕਾਉਣ ਦੇ ਗੁੰਝਲ ਵਿਚ ਪਾ ਦਿਤਾ। ਕਿਸੇ ਕਹਿ ਦਿਤਾ ਤਸਵੀਰ ਸਹਿਮਣੇ ਰੱਖੋ, ਕਿਸੇ ਮੂਰਤੀ, ਕਿਸੇ "ਤੀਜੇ ਨੇਤਰ, ਕਿਸੇ ਮੋਮ ਬੱਤੀ ਜਾਂ ਦੀਵੇ ਦੀ ਲਾਟ।
ਲੇਕਿਨ ਗੁਰਬਾਣੀ ਵਿਚੋਂ ਇਸ ਉਪਰਲੇ ਸੁਆਲ ਦਾ ਜੁਆਬ ਕੀ ਹੈ? ਬਾਰ ਬਾਰ ਇਕੋ ਸਬਦ ਜਾਂ ਮੰਤਰ ਦੇ ਉਚਾਰਣ ਨੂੰ "ਰਟਨ" ਕਹਿੰਦੇ ਹਨ, ਅਤੇ ਗੁਰਮਤ ਵਿਚ ਇਸ ਲਈ ਕੋਈ ਥਾਂ ਨਹੀਂ। ਜੇ ਕਿਸੇ ਇਕੋ ਸਬਦ ਦੇ ਰਟਨ ਨਾਲ ਗਲ ਬਣਨੀ ਹੁੰਦੀ ਤਾਂ ਗੁਰੁ ਸਾਹਿਬਾਂ ਨੂੰ ਗੁਰਬਾਣੀ ਦਾ ੧੪੩੦ ਪੰਨੇ ਦਾ ਭੰਡਾਰ ਪੈਦਾ ਕਰਨ ਦੀ ਲੋੜ ਨਾ ਪੈਂਦੀ। ਜੇ ਇਕੋ "ਸਤਿਨਾਮ ਜਾਂ ਵਾਹਿਗੁਰੂ" ਦਾ ਗਾਉਣਾ ਹੀ ਕੀਰਤਨ ਹੈ ਤਾਂ ਫਿਰ ਗੁਰੂਆਂ ਨੂੰ ੫,੮੮੬
ਸ਼ਬਦ ੪੮ ਰਾਗਾਂ ਤਾਲਾਂ ਵਿਚ ਲਿਖਣ ਦੀ ਕੀ ਲੋੜ ਸੀ? ਕੀ ਗੁਰੂ ਨਾਨਕ ਨੇ ਭਾਈ ਮਰਦਾਨੇ ਸਮੇਤ ਇਕੋ ਸ਼ਬਦ "ਸਤਿਨਾਮ" ਦਾ ਹੀ ਕੀਰਤਨ ਕੀਤਾ ?
ਬਾਕੀ ਦੇ ੨,੦੨੬ ਸ਼ਬਦ ਗੁਰੁ ਨਾਨਕ ਨੇ ਕਿਸ ਮਨੋਰਥ ਲਈ ਲਿਖੇ ? ਇਕੋ ਸ਼ਬਦ ਦੇ ਰਟਨ ਦੀ ਗੱਲ ਹੁੰਦੀ ਤਾਂ ਗੁਰੁ ਸਾਹਿਬਾਂ ਨੇ ਇਸ ਦਾ ਨਿਰਣਾ ਇਕ ਅੱਧ ਸਫੇ ਵਿਚ ਹੀ ਕਰ ਕੇ ਮੁਕਾ ਦੇਣਾ ਸੀ। ਮਾਲਾ ਫੇਰਨ ਨੂੰ ਗੁਰਬਾਣੀ ਨੇ ਨਿੰਦਿਆ ਹੈ, ਕਿਉਕਿ ਇਹ ਕਰਮ ਕਾਂਢ ਹੈ। ਦਿਖਾਵਾ, ਪਰਦਰਸ਼ਨੀ ਤੇ ਹੰਕਾਰ ਇਸ ਮਾਲਾ ਦੇ ਸਬੰਧਤ ਮਸਲੇ ਹਨ। ਇਹ ਗੱਲ ਵਖਰੀ ਹੈ ਕਿ ਅਸੀਂ ਗੁਰੁ ਨਾਨਕ ਪਾਤਸ਼ਾਹ ਦੀਆਂ ਮਨਘੜਤ ਤਸਵੀਰਾਂ ਬਣਾਕੇ ਗਲ ਵਿਚ, ਸਿਰ ਤੇ, ਅਤੇ ਹੱਥ ਵਿਚ ਮਾਲਾ ਪਵਾ ਦਿਤੀਆਂ ਕਿਉਕਿ ਅਸਾਂ ਖੁਦ ਮਾਲਾ ਦੇ ਪਖੰਡ ਨਾਲ ਜੁੜਨਾ ਸੀ। ਕਈਆਂ ਨੇ ਇਸ "ਰਟਨ" ਨੂੰ ਹੀ "ਜਾਪ" ਕਹਿ ਦਿਤਾ। ਅਜੇਹਾ ਕਹਿਣਾ ਵੀ ਗੁਰਬਾਣੀ ਦੀ ਕਸਵੱਟੀ ਤੇ ਪੂਰਾ ਨਹੀਂ ਉਤਰਦਾ।
ਜੈਸਾ ਕਿ ਗੁਰਬਾਣੀ ਵਿਚ ਦਰਜ ਹੈ: ਜਪਿ ਮਨ ਮੇਰੇ ਗੋਵਿੰਦ ਕੀ ਬਾਣੀ ॥ (ਗੁਰੁ ਗ੍ਰੰਥ ਪੰਨਾ ੧੯੨) ਕਿ ਸਿੱਖ ਦਾ ਜਾਪ ਗੁਰੂ ਦੀ ਬਾਣੀ ਹੈ,
, ਭਾਵ ਬਾਣੀ ਪੜ੍ਹਨਾ ਹੀ ਸਿਖ ਦਾ ਜਾਪ ਹੈ, ਨਾ ਕਿ ਕੋਈ ਇਕ ਸ਼ਬਦ ਦਾ ਰਟਨ। ਜੋ ਨਕਲੀ ਵਿਧੀਆਂ ਦੇ ਅਸੀਂ
ਸ਼ਿਕਾਰ ਹੋ ਗਏ ਹਾਂ, ਇਨ੍ਹਾਂ ਨੂੰ ਗੁਰਬਾਣੀ ਨੇ ਥਾਂ ਥਾਂ ਤੇ ਪਖੰਡ ਕਹਿ ਕੇ ਨਿੰਦਿਆ ਹੈ। ਕਈ ਤਾਂ ਵਿਧੀਆਂ ਵਿਚ ਹੀ ਅੰਨ੍ਹਿਆਂ ਦੀ ਤਰਾਂ ਫਸ ਕੇ ਰਹਿ ਗਏ ਕਿ ਬਾਂਹ ਕਿਥੇ ਰੱਖਣੀ ਤੇ ਉਂਗਲ ਕਿਵੇ ਟਿਕਾਉਣੀ ਹੈ। ਹੈਰਾਨੀ ਦੀ ਗੱਲ ਹੈ ਕਿ ਬਾਕੀ ਸਾਰੇ ਕੰਮ ਅਸੀਂ ਅੱਖਾਂ ਖੋਲ੍ਹ ਕੇ ਕਰਦੇ ਹਾਂ, ਲੇਕਿਨ "ਸਿਮਰਨ" ਅੱਖਾਂ ਮੀਟ ਕੇ ਜਾਂ ਲਾਈਟਾਂ ਬੰਦ ਕਰਕੇ ਕਰੀਏ?
ਸ਼ਾਇਦ ਇਹ ਹੀ ਕਾਰਨ ਹੈ ਕਿ ਅਸੀਂ ਅੰਨ੍ਹੇ ਵਾਹ ਇਹ ਸਭ ਕੁਝ ਨੂੰ ਕਬੂਲ ਕਰ ਲਿਆ। ਗੁਰਬਾਣੀ ਦਾ ਫੁਰਮਾਨ ਹੈ: ਨਾਇ ਸੁਣਿਐ ਘਟਿ ਚਾਨਣਾ ਆਨ@ੇਰੁ ਗਵਾਵੈ ॥ (ਗੁਰੁ ਗ੍ਰੰਥ ਪੰਨਾ ੧੨੪੦) ਕਿ ਨਾਮ ਐਸਾ ਚਾਨਣ ਹੈ ਕਿ ਸੁਣ ਕੇ ਸਿਖ ਦਾ ਅੰਦਰਲਾ ਹਨ੍ਹੇਰਾ ਦੂਰ ਹੁੰਦਾ ਹੈ, ਪਰ ਅਸੀਂ ਅੰਧੇਰੇ ਨੂੰ ਪਸੰਦ ਕਰਦੇ ਹਾਂ।
ਤਾਂ ਫਿਰ "ਨਾਮ ਸਿਮਰਨ" ਕੀ ਹੈ? ਆਉ ਗੁਰਬਾਣੀ ਦੀਆਂ ਕੁਝ ਪੰਗਤੀਆਂ ਤੋਂ ਸੇਧ ਲਈਏ। ਗੁਰਬਾਣੀ ਦਾ ਫੁਰਮਾਨ ਹੈ: ਸਿਮਰਿ ਮਨਾ ਰਾਮ ਨਾਮੁ ਚਿਤਾਰੇ ॥ ਪਹਿਲਾ ਨੁਕਤਾ ਇਹ ਹੈ ਕਿ ਪਰਮਾਤਮਾ ਨੂੰ ਚੇਤੇ ਕਰਨਾ ਹੀ ਸਿਮਰਨ ਹੈ। ਉਸ ਨੂੰ ਯਾਦ ਕਰਨ ਦੇ ਸਾਧਨ ਅਨਗਿਣਤ ਹਨ।
ਉਸ ਦੀ ਗੱਲ ਕਰਨੀ, ਸੁਣਨੀ, ਪੜ੍ਹਨੀ, ਵਿਚਾਰਨੀ ਸਭ ਸਿਮਰਨ ਹੀ ਹੈ। ਇਸ ਲੇਖ ਵਿਚ ਕਿਉਕਿ ਉਸੇ ਦੀ ਗੱਲ ਹੋ ਰਹੀ ਹੈ, ਸੋ ਇਹ ਵੀ ਸਿਮਰਨ ਹੈ।
ਲੇਕਿਨ ਸਭ ਤੋਂ ਵਧੀਆ ਤੇ ਉਤਮ ਤਰੀਕਾ ਗੁਰਬਾਣੀ ਦਾ ਪੜ੍ਹਨਾ, ਸੁਨਣਾ, ਗਾਉਣਾ (ਕੀਰਤਨ), ਵਿਚਾਰਨਾ (ਕਥਾ), ਸਮਝਣਾ, ਤੇ ਅਪਨਾਉਣਾ ਹੈ। ਗਰਬਾਣੀ ਦਾ ਫੁਰਮਾਨ ਹੈ: ਗੁਣ ਗੋਬਿੰਦ ਨਾਮ ਧੁਨਿ ਬਾਣੀ ॥ ( ਗੁਰੁ ਗ੍ਰੰਥ ਪੰਨਾ ੨੯੬)। ਭਾਵ, ਨਾਮ ਦਾ ਅਰਥ ਹੈ ਗੋਬਿੰਦ ਦੇ ਗੁਣ, ਤੇ ਇਹ ਗੁਣ ਬਾਣੀ ਵਿਚ ਪੜ੍ਹਨ, ਸੁਨਣ, ਤੇ ਗਾਉਣ (ਧੁਨਿ) ਦੇ ਲਈ ਦਰਜ ਹਨ। ਹੋਰ ਫੁਰਮਾਨ ਹੈ: ਸਿਮਰਿ ਸਿਮਰਿ ਹਰਿ ਹਰਿ ਮਨਿ ਗਾਈਐ ॥ ਇਹੁ ਸਿਮਰਨੁ ਸਤਿਗੁਰ ਤੇ ਪਾਈਐ ॥ *
" ਗੁਰੁ ਗ੍ਰੰਥ ਪੰਨਾ ੯੭੩। ਸੋ ਦੂਜਾ ਨੁਕਤਾ ਇਹ ਹੈ ਕਿ ਸਿਖ ਦੇ ਨਾਮ ਸਿਮਰਨ ਦੀ ਬੁਨਿਆਦ ਬਾਣੀ ਹੈ ਜੋ ਕਿ ੧੪੩੦ ਪੰਨਿਆਂ ਵਿਚ ਗੁਰੁ ਗਰੰਥ ਦੇ ਰੂਪ ਵਿਚ ਸਾਨੂੰ ਬਖਸ਼ੀ ਹੋਈ ਹੈ। ਅੱਗੇ, ਗੁਰਬਾਣੀ ਦਾ ਹੋਰ ਫੁਰਮਾਨ ਹੈ: ਸ੍ਰਵਣੀ ਕੀਰਤਨੁ ਸਿਮਰਨੁ ਸੁਆਮੀ ਇਹੁ ਸਾਧ ਕੋ ਆਚਾਰੁ ॥ (ਗੁਰੁ ਗ੍ਰੰਥ ਪੰਨਾ ੧੨੨੨) ਇਸ ਪੰਗਤੀ ਵਿਚ ਤੀਜਾ ਨੁਕਤਾ ਮਿਲਦਾ ਹੈ ਕਿ ਗੁਰਬਾਣੀ ਦਾ ਕੀਰਤਨ ਮਾਲਕ ਦੇ ਸਿਮਰਨ ਦਾ ਸੁਹਣਾ (ਆਚਾਰੁ) ਤਰੀਕਾ ਹੈ। ਚੌਥਾ ਨੁਕਤਾ ਪੰਜਵੇਂ ਗੁਰੂ ਦੀ ਇਸ ਪੰਗਤੀ ਵਿਚੋਂ ਮਿਲਦਾ ਹੈ: ਪ੍ਰਭ ਕਾ ਸਿਮਰਨੁ ਸਾਧ ਕੈ ਸੰਗਿ ॥ ਸਰਬ ਨਿਧਾਨ ਨਾਨਕ ਹਰਿ ਰੰਗਿ ॥
(ਗੁਰੁ ਗ੍ਰੰਥ ਪੰਨਾ ੨੬੨) ਭਾਵ ਸਾਧ ਸੰਗਤ ਵਿਚ ਬਹਿ ਕੇ ਪ੍ਰਭੂ ਦੇ ਗੁਣ ਸੁਨਣੇ, ਗਾਉਣੇ, ਵਿਚਾਰਨੇ, ਸਮਝਣੇ, ਤੇ ਅਪਨਾਉਣੇ ਸਿਖ ਦਾ ਨਾਮ ਮਿਨਰਨ ਹੈ। ਪੰਜਵਾਂ ਨੁਕਤਾ ਧਿਆਨ ਪਰਥਾਇ ਹੈ - ਕਿ ਧਿਆਨ ਕਿਥੇ ਰੱਖਣਾ ਹੈ। ਸਿਮਰਨ ਕਿਉਕਿ ਬਾਣੀ ਤੇ ਅਧਾਰਤ ਹੈ, ਅਤੇ ਹਰ ਇਕ ਬਾਣੀ ਦੀ ਪੰਗਤੀ ਡੂੰਘਾ ਭਾਵ ਅਰਥ ਰਖਦੀ ਹੈ, ਇਸ ਕਰਕੇ ਸਿਮਰਨ ਸਮੇ ਧਿਆਨ ਬਾਣੀ ਵਿਚ ਹੀ ਰੱਖਣਾ ਹੈ॥ ਗੁਰਬਾਣੀ ਦਾ ਫੁਰਮਾਨ ਹੈ: ਕਲਜੁਗ ਮਹਿ ਕੀਰਤਨੁ ਪਰਧਾਨਾ ॥ ਗੁਰਮੁਖਿ ਜਪੀਐ ਲਾਇ ਧਿਆਨਾ ॥ (ਗੁਰੁ ਗ੍ਰੰਥ ਪੰਨਾ ੧੦੭੫) ਭਾਵ: ਗੁਰਸਿਖ ਦੇ ਜਾਪ ਵਿਚ ਕੀਰਤਨ ਪਰਧਾਨ ਹੈ, ਤੇ ਇਚ ਜਾਪ ਇਸ ਕੀਰਤਨ ਵਿਚ ਹੀ ਧਿਆਨ ਜੋੜ ਕੇ ਕਰਨਾ ਹੈ।
ਉਪਰੋਕਤ ਵੀਚਾਰ ਤੋਂ ਸਪਸ਼ਟ ਹੈ ਸਿੱਖ ਨੇ ਕਿ "ਨਾਮ ਸਿਮਰਨ" ਦੋ ਪੱਧਰਾਂ ਤੇ ਕਰਨਾ ਹੈ। ਪਹਿਲਾ ਨਿੱਜੀ ਅਭਿਆਸ ਅਤੇ ਦੂਜਾ ਸੰਸਥਿਕ (ਸੰਗਤ ਵਿਚ)। ਪਰ ਦੋਨਾਂ ਪੱਧਰਾਂ ਦੀ ਬੁਨਿਆਦ ਬਾਣੀ ਹੀ ਹੈ। ਨਿੱਜੀ ਸਿਮਰਨ ਹੈ ਬਾਣੀ ਪੜਨੀ, ਨਿਤ ਨੇਮ ਕਰਨਾ, ਬਾਣੀ ਕੰਠ ਕਰਨੀ, ਸਮਝਣੀ, ਅਰਥ ਬੋਧ ਪੜ੍ਹਨੇ, ਇਸ ਦਾ ਕੀਰਤਨ ਕਰਨਾ, ਪਰਵਾਰ ਅਤੇ ਦੋਸਤਾਂ ਮਿਤਰਾਂ ਵਿਚ ਇਸ ਦੀ ਚਰਚਾ, ਵੀਚਾਰ ਗੋਸ਼ਟੀ ਕਰਨੀ ਆਦਿ। ਸੰਸਥਕ ਸਿਮਰਨ ਸ਼ੰਗਤ ਵਿਚ ਕੀਰਤਨ, ਕਥਾ, ਗੁਰਬਾਣੀ ਵਖਿਆਨ ਆਦਿ ਦੇ ਰੂਪ ਵਿਚ ਲਾਭਦਾਇਕ ਹੈ। ਸਿੱਖੀ ਸੁਖੈਨ ਤੇ ਸਾਦਾ ਮਾਰਗ ਹੈ। ਇਸ ਲਈ ਸਿਖ ਦਾ ਸਿਮਰਨ ਵੀ ਸੁਖਾਲਾ ਤੇ ਸਾਦਾ ਹੈ। ਸਿਖ ਦਾ ਸਭ ਕੁਝ ਬਾਣੀ ਹੈ। ਸਿੱਖ ਦਾ ਗੁਰੂ ਗੁਰਬਾਣੀ ਹੈ ਜੈਸੇ ਕਿ ਸਪਸ਼ਟ ਫੁਰਮਾਨ ਹੈ: ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥ (ਗੁਰੁ ਗ੍ਰੰਥ ਪੰਨਾ ੯੮੨)।
ਸਿੱਖ ਦਾ ਨਿਰੰਕਾਰ ਵੀ ਗੁਰਬਾਣੀ ਹੈ: ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ ॥ (ਗੁਰੁ ਗ੍ਰੰਥ ਪੰਨਾ ੫੧੬)। ਸਿਖ ਲਈ ਮੰਤਰ ਵੀ ਗੁਰਬਾਣੀ ਹੈ: ਸਚੁ ਮੰਤ੍ਰੁ ਤੁਮਾਰਾ ਅੰਮ੍ਰਿਤ ਬਾਣੀ ॥ (ਗੁਰੁ ਗ੍ਰੰਥ ਪੰਨਾ ੫੬੩) ਅਤੇ ਨਾਮ ਅਭਿਆਸ ਵੀ ਗੁਰਬਾਣੀ ਹੈ: ਬਾਣੀ ਮੰਤ੍ਰੁ ਮਹਾ ਪੁਰਖਨ ਕੀ ਮਨਹਿ ਉਤਾਰਨ ਮਾਂਨ ਕਉ ॥ ਖੋਜਿ ਲਹਿਓ ਨਾਨਕ ਸੁਖ ਥਾਨਾਂ ਹਰਿ ਨਾਮਾ ਬਿਸ੍ਰਾਮ ਕਉ ॥ (ਗੁਰੁ ਗ੍ਰੰਥ ਪੰਨਾ ੧੨੦੮)। ਭਾਵ ਬਾਣੀ ਮੰਤਰ ਹੈ, ਤੇ ਇਸ ਨੂੰ ਖੋਜਣਾ ਸਿੱਖ ਦਾ ਨਾਮ ਅਭਿਆਸ ਹੈ। ਸਿਖ ਦਾ ਜਾਪ ਵੀ ਗੁਰਬਾਣੀ ਹੈ: ਜਪਿ ਮਨ ਮੇਰੇ ਗੋਵਿੰਦ ਕੀ ਬਾਣੀ ॥ (ਗੁਰੁ ਗ੍ਰੰਥ ਪੰਨਾ ੧੯੨)। ਇਸ ਲਈ ਹੋ ਨਹੀਂ ਸਕਦਾ ਕਿ ਸਿਖ ਦਾ ਨਾਮ ਸਿਮਰਨ ਬਾਣੀ ਤੋਂ ਇਲਾਵਾ ਕੁਝ ਹੋਰ ਹੋਵੇ।"

Gurdwara Sahib Woolwich is a non profit organisation founded on the universal principles of Sikhism and dedicated to serving the Sikh community. All rights reserved.
www.woolwichgurdwara.org.uk
www.woolwichgurdwara.org.uk