Reply to Christian Lady Preacher who telling a lie about Guru Bani....
ਈਸਾਈ ਮੱਤ ਦੀ ਪ੍ਰਚਾਰਕ ਬੀਬੀ ਦੁਆਰਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਕੀਤੇ ਗਲਤ ਅਰਥਾਂ ਦਾ ਜੁਆਬ...... Reply to Christian Lady Preacher who telling a lie about Guru Bani....
0 Comments
Gursharan Singh
February 2ਗੁਰਮਤ ਵਿਚਾਰਧਾਰਾ ਵਿਚ ਧਰਮ ਤੋ ਭਾਵ ਅਤੇ ਕੀ ਸਾਰੇ ਧਰਮ ਬਰਾਬਰ ਹਨ ? ਗੁਰਬਾਣੀ ਮੁਤਾਬਿਕ ਧਰਮ ਦੀ ਪਰਿਭਾਸ਼ਾ ਨਿਰਮਲ ਕਰਮ ਕਰਨੇ ਜਿੰਨਾਂ ਕੰਮਾਂ ਵਿਚ ਮੈਲ ਨਾ ਹੋਵੇ ਬਾਣੀ ਦਾ ਵਾਕ ਹੈ: ਸਰਬ ਧਰਮ ਮਹਿ ਸ੍ਰੇਸ਼ਟ ਧਰਮੁ ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥ ੲਿਸੇ ਤਰ੍ਹਾਂ ਅਾਖਿਅਾ ਗਿਅਾ ਹੈ ਕੇ ਕੇਵਲ ੲਿਕ ਸੱਚ ਹੀ ਮਜਬ ਹੈ ੲਿਸਨੂੰ ਦ੍ਰਿੜ ਕਰੋ। ੲੇਕੋ ਧਰਮੁ ਦ੍ਰਿੜੈ ਸਚੁ ਕੋੲੀ॥ ਸਰਬ ਸਬਦੰ ੲੇਕ ਸਬਦੰ ਜੇ ਕੋ ਜਾਣੈ ਭੇੳੁ ॥ ਅਰਥ- ਸਾਰਿਅਾਂ ਦਾ ਮੁੱਖ ਧਰਮ ਹੈ ੲਿਕ ਪ੍ਰਭੂ ਦਾ ਸਿਮਰਨ ਕਰਨਾ। ੲਿਸ ੳੁਪਰੋਕਤ ਵਿਚਾਰ ਤੋ ਗੱਲ ਸਪੱਸ਼ਟ ਹੋ ਗੲੀ ਹੈ ਕੇ ਧਰਮ ਕੀ ਹੈ ਅਤੇ ਧਰਮ ੲਿਕੋ ਹੀ ਹੈ। ਪਰ ੲਿਸ ਤੋ ੳੁਲਟ ਬੰਦਾ ਕੁਝ ਕਰਮਕਾਂਡਾ , ਵਹਿਮਾਂ ਭਰਮਾਂ ਨੂੰ ਨਿਭਾੳੁਣਾ ਹੀ ਧਰਮ ਸਮਝੀ ਬੈੈਠਾ ਹੈ। ਕੀ ਸਾਰੇ ਧਰਮ ਬਰਾਬਰ ਹਨ...? ਸਾਰੇ ਧਰਮ ਬਰਾਬਰ ਤੇ ਨਾਲ ਹੀ ਅਸੀ ਤਾਂ ਜੀ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਜਾਂ ਕਰਨਾ ਚਾਹਿੰਦਾ। ੲਿਹ ਰਾਗ ਅਾਮ ਤੌਰ ਤੇ ਅਲਾਪਿਅਾ ਜਾਂਦਾ ਹੈ । ਜੇ ਕੋੲੀ ਸਿੱਖ ਵੀ ੲਿਹ ਗੱਲ ਅਾਖਦਾ ਹੈ ਤਾਂ ੲਿਹ ਕਹਿਣਾ ਪਵੇਗਾ ਕੇ ੳੁਸ ਨੂੰ ਬਾਣੀ ਦੀ ਸੂਝ ਬਿਲਕੁਲ ਨਹੀ ਹੈ । ਜੇ ਪਰਮੇਸ਼ਰ ੲਿਕ ਹੈ ਤਾਂ ਧਰਮ ਦੋ ਕਿਵੇਂ ਹੋੲੇ। ਅਾਓ ਅੱਜ ਧਰਮ ਬਾਬਤ ਬਾਣੀ ਤੇ ਵਿਚੋ ਸਮਝੀੲੇ। ਜਦੋਂ ੲਿਹ ਗੱਲ ਅਾਖੀ ਜਾਂਦੀ ਹੈ ਕੇ ਅਸੀ ਤਾਂ ਜੀ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਤਾਂ ੲਿਹ ਗੱਲ ਗੁਰਮਤਿ ਸਿਧਾਂਤਾ ਤੋ ਪੂਰੀ ਤਰ੍ਹਾਂ ੳੁਲਟ ਹੈ। ਕਿੳੁ ਕਿ ਜਦ ਵੱਖ ਵੱਖ ਮੰਨੇ ਜਾਂਦੇ ਧਰਮਾਂ ਦੇ ਸਤਿਕਾਰ ਦੀ ਗੱਲ ਅਾਵੇਗੀ ਤਾਂ ਹੋ ਸਕਦਾ ਮੂਰਤੀ ਦੀ ਪੂਜਾ ਕਰਨ ਵਾਲਾ, ਦੇਵੀ ਦੇਵਤਿਅਾਂ ਦਾ ਪੁਜਾਰੀ, ਜਨੇੳੂ ਪਾੳੁਣ ਵਾਲਾ ਜਾਂ ਨਿਮਾਜ ਤੇ ਸੁੰਨਤ ਕਰਵਾੳੁਣ ਵਾਲਾ ੲਿਹ ਅਾਖੇ ਕੇ ਅਾਓ ਸਾਡੇ ਨਾਲ ਤੁਸੀ ਵੀ ੲਿਹ ਸਭ ਕੁਝ ਕਰ ਕਿੳੁ ਕਿ ੲਿਹ ਵੀ ਤਾਂ ਧਰਮ ਕਰਮ ਹਨ ਤਾਂ ਸੋਚੋ ਕੀ ੲਿਹ ਕੰਮ ਗੁਰੂ ਨਾਨਕ ਦੀ ਵਿਚਾਰਧਾਰਾ ਦੇ ਅਨਕੂਲ ਹੋਵੇਗਾ..? ਖਿਅਾਲ ਕਰੋ ੧. ਬਾਣੀ ੲਿਕ ਅਕਾਲਪੁਰਖ ਨੂੰ ਮੰਨਦੀ ਹੈ ਤੇ ਹਿੰਦੂ ਵੀਰ 33 ਕਰੋੜ ਦੇਵੀ ਦੇਵਤਿਅਾਂ ਨੂੰ । ਬਾਣੀ ਨੇ ਦੇਵੀ ਦੇਵਤਿਅਾਂ ਦੀ ਹੋਂਦ ਨੂੰ ਨਕਾਰਿਅਾ ਹੈ ਤੇ ੲਿਕ ਅਕਾਲਪੁਰਖ ਦੀ ਗੱਲ ਕੀਤੀ ਹੈ । ੨. ਹਿੰਦੂ ਵੀਰ ਜਾਤ ਪਾਤ ਨੂੰ ਮੰਨਦੇ ਹਨ ਤੇ ਮਨੁੱਖ ਨੂੰ ਵਰਣਾਂ ਵਿਚ ਵੰਡ ਦੇ ਹਨ ਜਿਸ ਵਿਚ ਕੋੲੀ ਸਭ ਤੋ ਵੱਧ ਸਤਿਕਾਰ ਵਾਲਾ ਤੇ ਕੋੲੀ ਘਟੀਅਾ ਤੇ ਤਿਰਸਕਾਰ ਵਾਲਾ ਜਿਸਨੂੰ ਸੂਦਰ, ਛੂਤ, ਤੇ ਨੀਵੀ ਜਾਤ ਦਾ ਮੰਨਦੇ ਹਨ ਪਰ ਗੁਰਮਤ ੲਿਸ ਸਾਰੇ ਜਾਤ ਪਾਤ ਦੇ ਸਿਸਟਮ ਨੂੰ ਰੱਦ ਕਰ ਕੇ "ਕੁਦਰਤ ਕੇ ਸਭ ਬੰਦੇ" ਅਾਖਦੀ ਹੈ। ੩. ਮੁਸਲਮਾਨ ਵੀਰ ਸੁੰਨਤ ਕਰਦੇ ਹਨ ਪਰ ਬਾਣੀ ਦਾ ਵਾਕ ਹੈ "ਸੁੰਨਤਿ ਕੀੲੇ ਤੁਰਕ ਜੇ ਹੋੲਿਗਾ ਅੳੁਰਤਿ ਕਾ ਕਿਅਾ ਕਰੀੲੇ" ੪. ਹਿੰਦੂ ਵੀਰ ਵਰਤ ਤੇ ਮੁਸਲਮਾਨ ਵੀਰ ਰੋਜੇ ਰੱਖਦੇ ਹਨ ਪਰ ਗੁਰੂ ਦੀ ਵਿਚਾਰਧਾਰਾ ਨੇ ੲਿਹਨਾਂ ਦਾ ਪੁਰਜੋਰ ਖੰਡਨ ਕੀਤਾ ਹੈ। ੫.ੲਿਸਾੲੀ ਕਹਿੰਦੇ ਨੇ ੲੀਸਾ ਰੱਬ ਦਾ ਪੁੱਤਰ ਹੈ ਤੇ ਬਾਣੀ ਕਹਿੰਦੀ ਹੈ ਸਾਰੇ ਹੀ ਰੱਬ ਦੇ ਬੱਚੇ ਹਨ। ਹੋਰ ਵੀ ਬਹੁਤ ੳੁਦਾਹਰਨਾਂ ਦਿੱਤੀਅਾਂ ਜਾ ਸਕਦੀਅਾਂ ਹਨ। ੬.ਬਾਣੀ ੲਿਕ ਅਕਾਲਪੁਰਖ ਨੂੰ ਸਰਬ ਸ਼ਕਤੀਮਾਨ ਮੰਨਦੀ ਹੈ ੳੁਸ ਤੋ ਬਿਨਾਂ ਹੋਰ ਦੂਜਾ ਕੋੲੀ ਨਹੀ। ਪਰ ਅਨਮਤ ਵਾਲੇ ਤਾਂ ਰਾਕਸ਼, ਸ਼ੈਤਾਨ ਅਾਦਿਕ ਹੋਰ ਤਾਕਤਾਂ ਨੂੰ ਵੀ ਸ਼ਕਤੀਸ਼ਾਲੀ ਤੇ ਰੱਬ ਦੇ ਸ਼ਰੀਕ ਮੰਨਦੇ ਹਨ। ਕੀ ਅਾ ਵਿਚਾਰ ਸਮਝ ਕੇ ਹੁਣ ਵੀ ਅਸੀ ਕਹਾਂਗੇ ਕੇ ਸਾਰੇ ਧਰਮ ਬਰਾਬਰ ਹਨ..? ਕੀ ਅਸੀ ੲਿਹ ਕਹਾਂਗੇ ਕੇ ਭਾਂਵੇ ਧਰਮ (ਰਾਹ)ਵੱਖ ਵੱਖ ਹਨ ਪਰ ਮੰਜਿਲ ਤਾਂ ੲਿਕ ਹੈ ..? ਜੇ ਅਜੇ ਵੀ ਕੋੲੀ ਸ਼ੱਕ ਹੈ ਤਾਂ ਅਾ ਬਾਣੀ ਦਾ ਵਾਕ ਪੜੋ । "ਨਾ ਹਮ ਹਿੰਦੂ ਨਾ ਮੁਸਲਮਾਨ" "ਸਿਮਿ੍ਤ ਬੇਦ ਪੁਰਾਣ ਪੁਕਾਰਨ ਪੋਥੀਅਾ ਨਾਮ ਬਿਨਾ ਸਭ ਕੂੜ ਗਾਲੀ ਹੋਛੀਅਾ" ਜਾਂ ਫਿਰ ਬੇਦ ਕੀ ਪੁਤ੍ਰੀ ਸਿਮਿ੍ਤ ਭਾੲੀ ਸਾਂਕਲ ਜੇਵਰੀ ਲੈ ਹੈ ਅਾੲੀ। ਅਰਥ- ਵੇਦਾਂ ਦੀ ਪੈਦਾੲਿਸ਼ ਸਿਮਰਤੀਅਾਂ (ਮੰਨੂ ਸਿਮਰਿਤੀ ਤੇ ਹੋਰ ਕਾਨੂੰਨੀ ਗ੍ਰੰਥ) ਨੇ ਸਮਾਜ ਨੂੰ ਗੁਲਾਮੀ ਦੀਅਾਂ ਜੰਜੀਰਾਂ ਵਿਚ ਜਕੜਿਅਾ ਹੈ। ਹੁਣ ਜਦੋ ਗੁਰੂ ਸਾਹਿਬਾਨਾਂ ਦੀ ਵਿਚਾਰਧਾਰਾ ਮੰਨਦੀ ਹੀ ੲਿਕ ਧਰਮ ਨੂੰ ਹੈ ਫਿਰ ਬਾਕੀ ਕਿਥੋਂ ਅਾੲੇ। ਜਾਂ ਕੀ ੲਿਹਨਾਂ ਨੂੰ ਧਰਮ ਅਾਖਿਅਾ ਜਾ ਸਕਦਾ ਹੈ...? ਹਣ ਮੁੱਢਲੇ ਸੁਅਾਲ ਵੱਲ ਅਾੲੀੲੇ ਕੇ ਅਸੀ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ । ੲਿਸ ਦਾ ਜੁਅਾਬ ੳੁਪਰੋਕਤ ਵਿਚਾਰਾਂ ਦੀ ਰੌਸ਼ਨੀ ਵਿਚ ੲਿਹੋ ਬਣਦਾ ਹੈ ਕੇ ਸਿੱਖ ਸਾਰੇ ਧਰਮਾਂ ਦਾ ਸਤਿਕਾਰ ਨਹੀ ਬਲਕਿ ੲਿਸ ਰੱਬ ਦੀ ਕਾੲਿਨਾਤ ਵਿਚਲੇ ਸਾਰੇ ੲਿਨਸਾਨਾਂ ਦਾ ਸਤਕਿਾਰ ਕਰਦਾ ਹੈ। ਸਿੱਖੀ ਵਿਚਾਰਧਾਰਾ ਮਨੁੱਖਤਾ ਦੇ ਹੱਕਾਂ ਲੲੀ ਅਾਪਣੀ ਅਵਾਜ ਬੁਲੰਦ ਕਰਦੀ ਹੈ। ਕਿਸੇ ਦਾ ਭਲਾ ਕਰਨ ਲੲੀ ੳੁਸ ਨਾਲ ਨਸਲ ,ਲਿੰਗ, ਜਾਤ ਪਾਤ ਅਧਾਰਤ ਵਿਤਕਰਾ ਨਹੀ ਕਰਦੀ ਹਾਂ ਅਸੀ ਸਾਰਿਅਾਂ ਨੂੰ ਕਰਮ ਕਾਂਡ, ਵਹਿਮ ਭਰਮ, ਤਿਅਾਗਣ ਤੇ ੲਿਕੋ ੲਿਕ ਪਰਮੇਸ਼ਰ ਦੇ ਨਾਲ ਜੁੜਨ ਦੀ ਪ੍ਰੇਰਨਾ ਸਦਾ ਕਰਦੇ ਹਾਂ। ਸਾਂਝੀਵਾਲਤਾ ਦਾ ਸੁਨੇਹਾ ਦੇਣ ਲੲੀ ਸਿੱਖਾਂ ਦੀ ਦੇਗ ਤੇਗ, ਸੰਗਤ ਪੰਗਤ, ਸਦਾ ਚਲਦੀ ਹੈ ਤੇ ੲਿਸ ਤੋ ਵੱਧ ਹੋਰ ਹੋ ਵੀ ਕੀ ਸਕਦਾ । ੲਿਸ ਸਿੱਖੀ ਸਕੂਲ ਵਿਚ ਕਿਸੇ ਦੇ ਲੲੀ ਅਾਪਾ ਵਾਰਨ ਤੋ ਪਹਿਲਾਂ ੳੁਸ ਦਾ ਧਰਮ ਨਹੀ ੲਿਨਸਾਨੀਅਤ ਵੇਖੀ ਜਾਂਦੀ ਹੈ। ਸਿੱਖ ਬਿਨਾਂ ਭੇਦ ਭਾਵ ਸਾਰੀ ਮਨੁੱਖਤਾ ਦਾ ਸਤਕਾਰ ਕਰਦਾ ਹੈ। ( ਗੁਰਸ਼ਰਨ ਸਿੰਘ ਚੀਮਾਂ) 9914012349 Explains 'Naam Simran' according to the Guru Granth Sahib. Is naam simran merely a parrot style chanting of a word or two or is there more to it? |
Sat Sri Akal readerPlease submit your news to [email protected] Archives
April 2020
Categories
All
|