ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥ Hukmī hovan ākār hukam na kahi▫ā jā▫ī.
ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ ॥ Hukmī hovan jī▫a hukam milai vadi▫ā▫ī.
ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥ Hukmī uṯam nīcẖ hukam likẖ ḏukẖ sukẖ pā▫ī▫ah. ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ ॥ Iknā hukmī bakẖsīs ik hukmī saḏā bẖavā▫ī▫ah. ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥ Hukmai anḏar sabẖ ko bāhar hukam na ko▫e.
ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥੨॥ Nānak hukmai je bujẖai ṯa ha▫umai kahai na ko▫e. ||2||