ੴ
ਇਕ - ਓ - ਅੰਗ + ਕਾਰ, ਸਾਰੇ ਸਰੀਰ ’ਚ ਅਤੇ ਸਭ ਜਗ੍ਹਾ, ਇਕ ਰੱਬ ਜੀ ਦੀ ਕਾਰ, ਹੁਕਮ, ਰਜ਼ਾ, ਨਿਯਮ ਚਲਦਾ ਹੈ। ਨੋਟ: ਸਾਰੀ ਬਾਹਰਲੀ ਸ੍ਰਿਸ਼ਟੀ ਤੇ ਇੱਕੋ ਰੱਬੀ ਨਿਯਮ ਚਲਦਾ ਹੈ। ਉਸੀ ਤਰ੍ਹਾਂ ਮਨੁੱਖ ਦੇ ਸਰੀਰ ਬਾਰੇ ਵਿਚਾਰਨਾ ਹੈ। ਸਤਿ ਨਾਮੁ ਸਾਰੇ ਸਰੀਰ ਉੱਤੇ ਰੱਬੀ ਹੁਕਮ, ਨਿਯਮ ਨਾਮਣਾ ਲਾਗੂ ਰਹਿੰਦਾ ਹੈ, ਜੋ ਕਿ ਸਦੀਵੀ ਸੱਚੇ ਨਾਮ ਦਾ ਲਖਾਇਕ ਹੈ। ਕਰਤਾ ਪੁਰਖੁ ਰੱਬੀ ਨਿਯਮ ਅਧੀਨ ਸਰੀਰ ਦੀ ਘਾੜਤ ਹੁੰਦੀ ਹੈ ਅਤੇ ਮਨੁੱਖ ਦੇ ਮਨ ਅੰਦਰ ਚੰਗੇ ਗੁਣਾਂ ਦਾ ਆਕਾਰ ਬਣੀ ਜਾਂਦਾ ਹੈ। ਰੱਬੀ ਗੁਣਾਂ ਨੂੰ ਲੈਣ ਵਾਲਾ ਮਨ ਹੀ ਸਚਿਆਰ ਬਣਦਾ ਹੈ। ਰੋਮ-ਰੋਮ ਵਿਚ ਰੱਬੀ ਗੁਣਾਂ ਦੀ ਇਕ ਰਸ ਵਿਆਪਕਤਾ ਹੀ ਰੱਬ ਦੀ ਹਾਜ਼ਰ-ਨਾਜ਼ਰਤਾ ਕਹਿਲਾਉਂਦੀ ਹੈ। ਨਿਰਭਉ ਨਿਜਘਰ ’ਚ ਰੱਬ ਜੀ ਨਿਰਭਉ ਹਨ, ਨਿਰਭਉ ਰੱਬ ਜੀ ਦੇ ਅਧੀਨ ਜੀਵਨ ਜੀਊਂਕੇ ਮਨ ਦੀ ਨਿਰਭਉ ਅਵਸਥਾ ਬਣਦੀ ਹੈ, ਇਸ ਤੋਂ ਉਲਟ ਜਿਊਣਾ ਡਰਪੋਕ ਅਵਸਥਾ ਹੈ, ਜੋ ਕਿ ਕੂੜਿਆਰ ਮਨ ਦੀ ਲਖਾਇਕ ਹੈ। ਨਿਰਵੈਰੁ ਰੱਬ ਜੀ ਕਾਇਨਾਤ ਦੇ ਇਕ ਹਿੱਸੇ ਨੂੰ ਅਤੇ ਮਨੁੱਖੀ ਸਰੀਰ ਨੂੰ ਚਲਾਉਣ ਵਿਚ ਕਿਸੇ ਥਾਂ ਵੈਰ-ਵਿਰੋਧ ਜਾਂ ਵਿਤਕਰਾ ਨਹੀਂ ਰੱਖਦੇ। ਇਸ ਕਰਕੇ ਸਚਿਆਰ ਮਨ ਦੀ ਅਵਸਥਾ ’ਚ ਮਨੁੱਖ ਆਪਣੇ ਨਾਲ ਅਤੇ ਹੋਰਨਾਂ ਨਾਲ ਨਿਰਵੈਰ ਜੀਵਨ ਜਿਊਂਦਾ ਹੈ। ਭਾਵ, ਆਪਣੇ ਆਪ ਨੂੰ ਅਤੇ ਸਾਰੇ ਮਨੁੱਖਾਂ ਨੂੰ ਬਿਨਾ ਵਿਤਕਰੇ ਦੇ ਪਿਆਰ ਕਰਦਾ ਹੈ। ਅਕਾਲ ਮੂਰਤਿ ਨਿਜਘਰ ਦੇ ਰੱਬ ਜੀ ਦਾ ਸੁਨੇਹਾ ਸਦੀਵੀ ਸੱਚ ਹੈ, ਕਾਲ ਭਾਵ ਵਿਕਾਰਾਂ ਦੀ ‘ਜਮ ਕੀ ਮੱਤ’ ਵੱਸ ਪੈ ਕੇ ਕਦੀ ਵੀ ਬਿਨਸਦਾ ਨਹੀਂ। ਸਚਿਆਰ ਮਨ ਵੀ ਇਸ ਸਦੀਵੀ ਸੱਚ ਦੇ ਸੁਨੇਹੇ ਨਾਲ ਇਕਮਿਕ ਹੋ ਕੇ ਕਾਲ ਰਹਿਤ ਭਾਵ ਮੁਕਤ ਅਵਸਥਾ (ਮੂਰਤਿ) ਪ੍ਰਾਪਤ ਕਰ ਲੈਂਦਾ ਹੈ। ਅਜੂਨੀ ਨਿਜਘਰ ਦੇ ਰੱਬ ਜੀ ਕਿਸੇ ਜੂਨੀ ਵਿਚ ਨਹੀਂ ਪੈਂਦੇ, ਸਚਿਆਰ ਮਨ ਵੀ ਬੇਅੰਤ ਜੂਨੀਆਂ ਦੀ ਵਿਕਾਰਾਂ ਵਾਲੀ ਮੱਤ ਤੋਂ ਪਰੇ ਰਹਿਣ ਦਾ ਜਤਨ ਜਾਰੀ ਰੱਖਦਾ ਹੈ ਤਾਕਿ ‘ਅਜੂਨੀ’ ਅਵਸਥਾ ਮਾਣ ਸਕੇ। ਸੈਭੰ ਰੱਬ ਜੀ ਦਾ ਰੂਪ, ਰੰਗ, ਰੇਖ, ਭੇਖ ਕੁਝ ਵੀ ਨਹੀਂ ਹੁੰਦਾ। ਇਸ ਕਰਕੇ ਰੱਬ ਜੀ ਆਪਣੇ ਆਪ ਤੋਂ ਪ੍ਰਕਾਸ਼ਮਾਨ ਹਨ। ਸਚਿਆਰ ਮਨ ਵੀ ਨਿਜਘਰ ਦੇ ਸੁਨੇਹੇ (ਧੁਰ ਦੇ ਉਪਦੇਸ਼) ਤੋਂ ਜਨਮ ਲੈਂਦਾ ਹੈ, ਚੰਗੇ ਗੁਣ ਪ੍ਰਾਪਤ ਕਰਦਾ ਹੈ। ‘ਸਤਿਗੁਰ ਕੈ ਜਨਮੇ ਗਵਨੁ ਮਿਟਾਇਆ ॥’ ਨਿਜਘਰ ਦੇ ਸੁਨੇਹੇ (ਜ਼ਮੀਰ) ਤੋਂ ਪ੍ਰਕਾਸ਼ ਪ੍ਰਾਪਤ ਕਰਦਾ ਹੈ ਅਤੇ ਚੰਗੇ ਗੁਣਾਂ ਨੂੰ ਪ੍ਰਾਪਤ ਕਰਕੇ ਸਾਰੇ ਸਰੀਰ ’ਚ (ਇੰਦਰੇ-ਗਿਆਨ ਇੰਦਰੇ) ਵੰਡ ਦੇਣ ਦੀ ਅਵਸਥਾ ਬਣ ਜਾਂਦੀ ਹੈ, ਜੋ ਕਿ ਭਗਤ ਅਵਸਥਾ ਕਹਿਲਾਉਂਦੀ ਹੈ। ਗੁਰ ਪ੍ਰਸਾਦਿ ਰੱਬ ਜੀ ਦਾ ਗੁਣ ਹੈ ਕਿ ਪ੍ਰਸਾਦਿ (ਕਿਰਪਾ) ਦੀ ਵਰਖਾ ਕਰਦੇ ਹਨ, ਸਤਿਗੁਰ ਦੀ ਮਤ ਦੀ ਦਾਤ ਬਖ਼ਸ਼ਦੇ ਹਨ। ਸਚਿਆਰ ਬਣਨ ਵਾਲੇ ਮਨ ਨੂੰ ਇਹ ਸਮਝ ਪੈ ਜਾਂਦੀ ਹੈ, ਜਿਸ ਦਾ ਸਦਕਾ ਉਹ ‘ਮਨ ਕੀ ਮਤ’ ਛੱਡ ਕੇ ਸਤਿਗੁਰ ਦੀ ਮਤ ਦੀ ਜਾਚਨਾ ਕਰਦਾ ਹੈ। ਐਸੇ ਮਨ ਦੀ ਕੁੜਿਆਰ ਤੋਂ ਸਚਿਆਰ ਬਣਨ ਦੀ ਤਾਂਘ ਹੁੰਦੀ ਹੈ। ਭਾਵੇਂ ਮਨ ਕੁੜਿਆਰ ਹੈ ਫਿਰ ਵੀ ਉਸਦੀ ਅਵਗੁਣੀ ਅਵਸਥਾ ਨੂੰ ਮਾਫ ਕਰਕੇ (ਅਣਡਿਠ ਕਰਕੇ) ਰੱਬ ਜੀ ਆਪਣੇ ਸੁਭਾਅ (ਬਿਰਦ) ਅਨੁਸਾਰ ਗੁਰ ਗਿਆਨ, ਤੱਤ ਗਿਆਨ ਦੀ ਵਰਖਾ ਕਰਦੇ ਹੀ ਰਹਿੰਦੇ ਹਨ। ਜੋ ਵੀ ਮਨ ਆਪਣਾ ਭਾਂਡਾ ਸਿੱਧਾ ਕਰਦਾ ਹੈ ਉਸ ਵਿਚ ਕਿਰਪਾ, ਬਖ਼ਸ਼ਿਸ਼ (ਗੁਰ ਪ੍ਰਸਾਦਿ) ਦਾ ਤੱਤ ਗਿਆਨ ਪੈ ਹੀ ਜਾਂਦਾ ਹੈ। ਜਿਸ ਦਾ ਸਦਕਾ ਮਨ ਨੂੰ ਸਚਿਆਰ ਅਵਸਥਾ ’ਚ ਰੱਬੀ ਇਕਮਿਕਤਾ ਮਹਿਸੂਸ ਹੋਣ ਲੱਗ ਪੈਂਦੀ ਹੈ। Source: http://www.sikhmarg.com/2015/0920-jap-bani-1.html Sri Guru Granth Sahib Jee p-2 ਥਾਪਿਆ ਨ ਜਾਇ ਕੀਤਾ ਨ ਹੋਇ ॥ Thāpi▫ā na jā▫e kīṯā na ho▫e. ਆਪੇ ਆਪਿ ਨਿਰੰਜਨੁ ਸੋਇ ॥ Āpe āp niranjan so▫e. ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥ Jin sevi▫ā ṯin pā▫i▫ā mān. ਨਾਨਕ ਗਾਵੀਐ ਗੁਣੀ ਨਿਧਾਨੁ ॥ Nānak gāvī▫ai guṇī niḏẖān. ਗਾਵੀਐ ਸੁਣੀਐ ਮਨਿ ਰਖੀਐ ਭਾਉ ॥ Gāvī▫ai suṇī▫ai man rakẖī▫ai bẖā▫o. ਦੁਖੁ ਪਰਹਰਿ ਸੁਖੁ ਘਰਿ ਲੈ ਜਾਇ ॥ Ḏukẖ parhar sukẖ gẖar lai jā▫e. ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ ॥ Gurmukẖ nāḏaʼn gurmukẖ veḏaʼn gurmukẖ rahi▫ā samā▫ī. ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ ॥ Gur īsar gur gorakẖ barmā gur pārbaṯī mā▫ī. ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ ॥ Je ha▫o jāṇā ākẖā nāhī kahṇā kathan na jā▫ī. ਗੁਰਾ ਇਕ ਦੇਹਿ ਬੁਝਾਈ ॥ Gurā ik ḏehi bujẖā▫ī. ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥੫॥ Sabẖnā jī▫ā kā ik ḏāṯā so mai visar na jā▫ī. ||5|| CATEGORY: Japji Sahib
Sri Guru Granth Sahib Jee p-2 ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ ॥ Sācẖā sāhib sācẖ nā▫e bẖākẖi▫ā bẖā▫o apār. ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ ॥ Ākẖahi mangahi ḏehi ḏehi ḏāṯ kare ḏāṯār. ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ ॥ Fer kė agai rakẖī▫ai jiṯ ḏisai ḏarbār. ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ ॥ Muhou kė bolaṇ bolī▫ai jiṯ suṇ ḏẖare pi▫ār. ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ॥ Amriṯ velā sacẖ nā▫o vadi▫ā▫ī vīcẖār. ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ॥ Karmī āvai kapṛā naḏrī mokẖ ḏu▫ār. ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ ॥੪॥ Nānak evai jāṇī▫ai sabẖ āpe sacẖiār. ||4|| CATEGORY: Japji Sahib
Sri Guru Granth Sahib Jee p-1 ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥ Hukmī hovan ākār hukam na kahi▫ā jā▫ī. ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ ॥ Hukmī hovan jī▫a hukam milai vadi▫ā▫ī. ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥ Hukmī uṯam nīcẖ hukam likẖ ḏukẖ sukẖ pā▫ī▫ah. ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ ॥ Iknā hukmī bakẖsīs ik hukmī saḏā bẖavā▫ī▫ah. ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥ Hukmai anḏar sabẖ ko bāhar hukam na ko▫e. ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥੨॥ Nānak hukmai je bujẖai ṯa ha▫umai kahai na ko▫e. ||2|| CATEGORY: Japji Sahib
VIDEO 2: Japji sahib vichar- pauri 1-- part 1 --daram de marag te main kithey kharraa haan?9/2/2014 Sri Guru Granth Sahib Jee p-1 ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥ Socẖai socẖ na hova▫ī je socẖī lakẖ vār. ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ॥ Cẖupai cẖup na hova▫ī je lā▫e rahā liv ṯār. ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥ Bẖukẖi▫ā bẖukẖ na uṯrī je bannā purī▫ā bẖār. ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥ Sahas si▫āṇpā lakẖ hohi ṯa ik na cẖalai nāl. ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥ Kiv sacẖi▫ārā ho▫ī▫ai kiv kūrhai ṯutai pāl. ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥ Hukam rajā▫ī cẖalṇā Nānak likẖi▫ā nāl. ||1|| ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥ Hukmī hovan ākār hukam na kahi▫ā jā▫ī. ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ ॥ Hukmī hovan jī▫a hukam milai vadi▫ā▫ī. ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥ Hukmī uṯam nīcẖ hukam likẖ ḏukẖ sukẖ pā▫ī▫ah. ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ ॥ Iknā hukmī bakẖsīs ik hukmī saḏā bẖavā▫ī▫ah. ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥ Hukmai anḏar sabẖ ko bāhar hukam na ko▫e. ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥੨॥ Nānak hukmai je bujẖai ṯa ha▫umai kahai na ko▫e. ||2|| CATEGORY: Japji Sahib
Sri Guru Granth Sahib Jee p-1 ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ Ik▫oaʼnkār saṯ nām karṯā purakẖ nirbẖa▫o nirvair akāl mūraṯ ajūnī saibẖaʼn gur parsāḏ. ॥ ਜਪੁ ॥ Jap. ਆਦਿ ਸਚੁ ਜੁਗਾਦਿ ਸਚੁ ॥ Āḏ sacẖ jugāḏ sacẖ. ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥ Hai bẖī sacẖ Nānak hosī bẖī sacẖ. ||1|| CATEGORY: Japji Sahib
|
Sat Sri Akal readerPlease submit your news to [email protected] Archives
April 2020
Categories
All
|