“ਦਿਵਾਲੀ ਦਾ ਭੂਤ………
ਸਾਡੇ ਸਮਾਜ ਦੇ ਲੋਕ ਦੇਖਾ ਦੇਖੀ ਅਤੇ ਬਿਨਾ ਸੋਚੇ ਸਮਝੇ ਕਰਮ ਕਰਦੇ ਹਨ।ਜੇ ਕੋਈ ਤਾਂ ਔਖੇ ਭਾਰੇ ਹੋਣ ਲਗਦੇ ਆ ਤੇ ਭਾਰੇ ਭਾਰੇ ਬੁਰੇ ਲਫਜਾਂ ਨਾਲ ਨਿਵਾਜਣ ਲਗਦੇ ਹਨ।ਦਿਵਾਲੀ ਮਨਾਉਣ ਵਾਲੇ ਵੀ ਕੁਝ ਇਸੇ ਮਾਨਸਿਕਤਾ ਦੇ ਲੋਕ ਹਨ।
ਵੇਖੋ ਜੀ ਕਿਉਂ ਨਾ ਮਨਾਈਏ ਦਿਵਾਲੀ ਸਾਰੀ ਦੁਨੀਆ ਮਨਾਉਦੀ ਹੈ …ਦੂਜੇ ਜੋ ਤੁਰਦੇ ਫਿਰਦੇ ਆ ਓਹ ਕਹਿਣਗੇ ਲਓ ਜੀ ਦਰਬਾਰ ਸਾਹਿਬ ਵੀ ਮਨਾਉਂਦੇ ਆ ਉਥੋਂ ਸ਼ਬਦ ਵੀ ਪੜੇ ਗਏ ਸੀ……ਤੀਜੀ ਕਿਸਮ ਦੇ ਲੋਕ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਰਿਹਾਅ ਹੋਣ ਕਰਕੇ ਦਿਵਾਲੀ ਮਨਾਉਂਦੇ ਆ…..ਬੰਦੀ ਛੋੜ ਦੀਆਂ ਵਧਾਈਆਂ ਦਿੰਦੇ ਨਹੀਂ ਥਕਦੇ……
ਹੁਣ ਸੋਚਣ ਵਾਲੀਆ ਕੁਝ ਗਲਾਂ:–
1. ਸੰਨ 1521 ਨੂੰ ਬਾਬਰ ਦੀ ਕੈਦ ਵਿਚੋਂ ਐਮਨਾਬਾਦ ਤੋ ਆਮ ਲੋਕਾਂ ਸਮੇਤ ਰਿਹਾਅ ਹੋਏ ਸੀ।
2.ਗੁਰੂ ਤੇਗ ਬਹਾਦਰ ਸਾਹਿਬ 1665 ਅਤੇ 1670 ਸੰਨ ਵਿਚ ਰਿਹਾਅ ਹੋਏ ਸੀ।
ਕੀ ਗੁਰੂ ਨਾਨਕ ਸਾਹਿਬ ਬੰਦੀ ਛੋੜ ਨਹੀਂ ? ਕੀ ਗੁਰੂ ਨਾਨਕ ਸਾਹਿਬ ਦੇ ਰਿਹਾਅ ਹੋਣ ਦੀ ਕਿਸੇ ਨੂੰ ਖੁਸ਼ੀ ਨਹੀ ??
ਕੀ ਗੁਰੂ ਤੇਗ ਬਹਾਦਰ ਸਾਹਿਬ ਦੇ ਰਿਹਾਅ ਹੋਣ ਤੇ ਕਿਸੇ ਖੁਸ਼ੀ ਨਹੀ ਮਨਾਉਣੀ ???
ਗੁਰੂ ਨਾਨਕ ਸਾਹਿਬ ਤੇ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਤਾਂ ਬਹੁਤਿਆਂ ਨੂੰ ਪਤਾ ਵੀ ਨਹੀਂ ਹੋਣਾ
ਅਸੀਂ ਤਾਂ ਦਿਵਾਲੀ ਮਨਾ ਕੇ ਕੁਦਰਤ ਦੀ ਅਮੁਲ ਦਾਤ ਹਵਾ ਵਿਚ ਜਹਿਰ ਘੋਲਣੀ ਆ ਕਿਸੇ ਤਰੀਕੇ ਸਹੀ। ਅਸੀਂ ਦਿਵਾਲੀ ਦੇ ਨਾਂ ਤੇ ਗੰਦ..ਜਹਿਰ ਖਾਣਾ ਸੋ ਖਾਣਾ….ਗੁਰਦਵਾਰੇ ਬੰਦੀ ਛੋੜ ਕਰਕੇ ਦੀਵੇ ਜਗਾਏ ਘਰਾਂ ਵਿਚ ਜਗਾਏ …..ਪਰ ਰੂੜੀਆਂ..ਮੜੀਆਂ ਆਦਿਕ ਤੇ ਜਗਦੇ ਦੀਵੇ ਕਿਹੜਾ ਬੰਦੀ ਛੋੜ ਹੈ ?? ਦਿਵਾਲੀ ਤਾਂ ਨਹੀਂ ਲਗਦੀ ਦਵਾਲਾ ਨਿਕਲਿਆ ਬਹੁਤਿਆਂ ਦੀ ਅਕਲ ਦਾ……ਨਾ ਕਿਸੇ ਦੀ ਬੰਦੀ ਛੁਡਾਈ ਨਾ ਆਪ ਕਿਸੇ ਬੰਦਨ ਨੂੰ ਛਡ ਸਕੇ ਬਸ ਦਿਵਾਲੀ ਆ ਦਿਵਾਲੀ ਆ ਗੰਦਾ ਧੂੰਆਂ ਗੰਦੀ ਮਠਿਆਈ ਸ਼ਰਾਬ ਜੂਆ ਤੇ ਹੋਰ ਖੇਹ ਖਰਾਬੀ ਦਵਾਲਾ ਨਿਕਲਿਆ ਭਈ
Sukhwinder Singh Dadehar”