July 4, 2017 · 224> ਤੀਜੇ ਪਾਤਸ਼ਾਹ ਨੇ ਆਪਣੇ ਪੁੱਤਰ ਮੋਹਣ ਨੂੰ ਲਾਡ ਨਾਲ ਮਸਤਾਨਾ ਕਹਿ ਦਿੱਤਾ ਸੀ, ਇਸ ਬਚਨ ਕਰਕੇ ਮੋਹਨ ਜੀ ਮਸਤਾਨੇ ਹੋ ਗਏ ਹਰ ਵੇਲੇ ਤਪ ਕਰਨ ਲਈ ਬੈਠੇ ਰਹਿੰਦੇ , ਉਹਨਾਂ ਦੀ ਪਤਨੀ ਕੋਲ ਕੋਈ ਬੱਚਾ ਨਹੀ ਸੀ, ਉਸਨੇ ਤੀਜੇ ਪਾਤਸ਼ਾਹ ਅੱਗੇ ਆਪਣਾ ਦੁੱਖ ਦੱਸਿਆ ਤਾਂ ਪਾਤਸ਼ਾਹ ਨੇ ਕਿਹਾ ਕਿ ਬਾਬਾ ਮੋਹਨ ਜੀ ਕੋਲ ਜਾਓ ਕਿਰਪਾ ਹੋਵੇਗੀ , ਉਸਨੇ ਜਾ ਕੇ ਬਾਬਾ ਮੋਹਨ ਜੀ ਨੂੰ ਮੱਥਾ ਟੇਕਿਆ ਤਾਂ ਬਾਬਾ ਜੀ ਨੇ ਉਸਨੂੰ ਮੇਹਰ ਦੀ ਨਿਗਾ ਨਾਲ ਤੱਕਿਆ ਤਾਂ ਤੱਕਣ ਦੇ ਨਾਲ ਹੀ ਉਸਦੇ ਗਰਭ ਠਹਿਰ ਗਿਆ ਅਤੇ ਬੱਚਾ ਪੈਦਾ ਹੋਇਆ । part 46
223 > ਗੁਰੂ ਅਮਰਦਾਸ ਜੀ ਦਾ ਤੀਜਾ ਪੋਤਰਾ ਜਦ ਪੈਦਾ ਹੋਇਆ ਤਾਂ ਉਸਦੇ ਸਰੀਰ ਵਿੱਚ ਖੂਨ ਨਹੀ ਸੀ ਇਸ ਕਰਕੇ ਮਰਿਆ ਪੈਦਾ ਹੋਇਆ , ਬੱਚੇ ਦੀ ਮਾਤਾ ਉਸਨੂੰ ਤੀਜੇ ਪਾਤਸ਼ਾਹ ਕੋਲ ਲੈ ਗਈ ਪਾਤਸ਼ਾਹ ਦੀ ਕ੍ਰਿਪਾ ਨਾਲ ਬੱਚਾ ਜਿਉਦਾ ਹੋ ਗਿਆ ਪਰ ਕੁਝ ਸਮੇ ਬਾਅਦ ਫਿਰ ਮਰ ਗਿਆ , ਪਾਤਸਾਹ ਨੇ ਉਸਨੂੰ ਫਿਰ ਜਿਉਦਾ ਕਰ ਦਿੱਤਾ ਪਰ ਜਦੋ ਪਾਤਸ਼ਾਹ ਨੇ ਬੀਬੀ ਭਾਨੀ ਜੀ ਦੇ ਉੱਤਰ ਤੋ ਖੁਸ਼ ਹੋ ਕੇ ਰਾਮਦਾਸ ਪਾਤਸ਼ਾਹ ਦੀ ਉਮਰ ਵਧਾਈ ਸੀ ਤਾ ਉਹਨਾ ਨੇ ਆਪਣੀ ਉਮਰ ਦਿੱਤੀ ਸੀ , ਜੇਕਰ ਬੱਚਾ ਬਿਨਾਂ ਉਮਰ ਦਿੱਤੇ ਜਿਉਦਾ ਹੋ ਸਕਦਾ ਸੀ ਤਾ ਚੌਥੇ ਪਾਤਸ਼ਾਹ ਕਿਉ ਨਹੀ ? Part 46
222> ਅਨੰਦ ਸਾਹਿਬ ਤੀਜੇ ਪਾਤਸ਼ਾਹ ਨੇ 38 ਪੌੜੀਆਂ ਉਚਾਰਨ ਕੀਤਾ ਸੀ , ਜਿਸਦੀ 39 ਵੀ ਪੌੜੀ ਚੌਥੇ ਪਾਤਸ਼ਾਹ ਨੇ ਅਤੇ 40 ਵੀ ਪੌੜੀ ਪੰਜਵੇ ਪਾਤਸ਼ਾਹ ਨੇ ਉਚਾਰਨ ਕੀਤੀ ਪਰ ਗੁਰੂ ਗਰੰਥ ਸਾਹਿਬ ਵਿੱਚ ਮਹਲਾ ੪ ਜਾਂ ੫ ਵਾਂ ਇਸ ਬਾਣੀ ਦੇ ਨਾਲ ਨਹੀ ਲਿਖਿਆ ਹੈ ।part46
221 > ਇੱਕ ਸਿੱਧ ਜੋਗੀ ਗੁਰੂ ਅਮਰਦਾਸ ਪਾਤਸ਼ਾਹ ਕੋਲ ਬੇਨਤੀ ਕਰਨ ਲਈ ਆਇਆ ਕਿ ਮੈ ਬਹੁਤ ਤਪ ਕੀਤਾ ਹੈ, ਅਨੇਕਾਂ ਰਿਧੀਆ ਸਿਧੀਆਂ ਦਾ ਮਾਲਕ ਹਾਂ ਪਰ ਅਨੰਦ ਪ੍ਰਾਪਤ ਨਹੀ ਹੋਇਆ, ਗੁਰੂ ਜੀ ਨੇ ਕਿਹਾ ਇਹ ਸਰੀਰ ਤਿਆਗ ਦੇ ਅਗਲੇ ਜਨਮ ਵਿੱਚ ਅਨੰਦ ਦੇਵਾਂਗੇ ਫਿਰ ਉਸ ਜੋਗੀ ਨੇ ਸਰੀਰ ਛੱਡ ਕੇ ਅਗਲਾ ਜਨਮ ਪਾਤਸ਼ਾਹ ਦੇ ਪੋਤਰੇ ਦੇ ਰੂਪ ਵਿੱਚ ਲਿਆ , ਪਾਤਸ਼ਾਹ ਨੇ ਉਸਨੂੰ ਗੋਦ ਵਿੱਚ ਬਿਠਾ ਕੇ ਅਨੰਦ ਸਾਹਿਬ ਦੀ ਬਾਣੀ ਉਚਾਰੀ , ਉਸੇ ਸੂਰਜ ਪ੍ਰਕਾਸ਼ ਵਿੱਚ ਪਾਤਸ਼ਾਹ ਦੇ ਉਸੇ ਪੋਤਰੇ ਅਨੰਦ ਦੇ ਸਬੰਧੀ ਸਾਖੀ ਹੈ ਕਿ ਇੱਕ ਵਾਰ ਪਾਤਸ਼ਾਹ ਕੋਲ ਗਨੇਸ਼ ਆਇਆ ਅਤੇ ਸਿੱਖਾਂ ਤੋ ਆਪਣੀ ਪੂਜਾ ਕਰਾਉਣ ਲਈ ਕਿਹਾ ਤਾਂ ਉਸਨੇ ਅਨੰਦ ਦੇ ਰੂਪ ਵਿੱਚ ਜਨਮ ਲਿਆ ਅਤੇ ਉਸਦੀ ਸਿਫਤ ਵਿੱਚ ਅਨੰਦ ਸਾਹਿਬ ਦੀ ਬਾਣੀ ਉਚਾਰੀ , ਗੁਰਬਚਨ ਸਿੰਘ ਭਿੰਡਰਵਾਲਾ ਇਹਨਾਂ ਦੋਹਾਂ ਸਾਖੀਆ ਦੀ ਕਥਾ ਕਰਦਾ ਰਿਹਾ ਹੈ । part 46
220> ਗੁਰੂ ਅਮਰਦਾਸ ਪਾਤਸ਼ਾਹ ਦਾ ਇੱਕ ਪਿਆਰਾ ਗੰਗਾ ਦਾ ਇਸ਼ਨਾਨ ਕਰਨ ਚੱਲਿਆ ਸੀ ਤਾਂ ਪਾਤਸ਼ਾਹ ਨੇ ਉਸਨੂੰ ਸਮਝਾਇਆ ਕਿ ਗੰਗਾ ਤੇ ਇੰਨੀ ਦੂਰ ਨਾ ਜਾ , ਅਸੀ ਗੰਗਾ ਇੱਥੇ ਬੁਲਾ ਕੇ ਬਾਉਲੀ ਵਿੱਚ ਪਾ ਦਿੱਤੀ ਹੈ , ਉਸ ਸੱਜਣ ਨੇ ਬਾਉਲੀ ਵਿੱਚ ਇਸ਼ਨਾਨ ਕਰ ਲਿਆ ਪਰ ਸ਼ੰਕਾ ਨਾ ਮਿਟਿਆ ਅਤੇ ਗੰਗਾ ਜਾਣ ਦੀ ਇੱਛਾ ਪ੍ਰਗਟ ਕੀਤੀ ਤਾਂ ਪਾਤਸ਼ਾਹ ਨੇ ਉਸਨੂੰ ਇੱਕ ਲੋਟਾ ਦੇ ਕੇ ਗੰਗਾ ਤੋ ਭਰ ਕੇ ਮੁੜਨ ਸਮੇ ਲਿਆਉਣ ਲਈ ਕਿਹਾ , ਜਦ ਉਹ ਗੰਗਾ ਨਹਾ ਕੇ ਲੋਟਾ ਭਰਨ ਲੱਗਾ ਤਾਂ ਉਹ ਲੋਟਾ ਗੰਗਾ ਵਿੱਚ ਰੁੜ ਗਿਆ , ਕਾਫੀ ਲੱਭਣ ਤੇ ਵੀ ਨਾ ਲੱਭਾ ਤਾਂ ਨਿਰਾਸ਼ਾ ਵਿੱਚ ਹੀ ਪਾਤਸ਼ਾਹ ਕੋਲ ਗਿਆ ਤੇ ਦੱਸਿਆ ਕਿ ਪਾਤਸ਼ਾਹ ਲੋਟਾ ਮੈ ਲਿਆ ਨਹੀ ਸਕਿਆ ਤਾਂ ਪਾਤਸ਼ਾਹ ਨੇ ਉਸਨੂੰ ਕਿਹਾ ,”ਲੋਟਾ ਸਾਡੇ ਕੋਲ ਪਹੁੰਚ ਗਿਆ ਹੈ, ਬਾਉਲੀ ਵਿੱਚ ਉੱਤਰ ਕੇ ਵੇਖ ਲੋਟਾ ਇੱਥੇ ਹੀ ਹੈ ਕਿਉਕਿ ਅਸੀ ਗੰਗਾ ਬਾਉਲੀ ਵਿੱਚ ਪਾਈ ਹੋਈ ਹੈ “ ਜਦ ਉਸ ਸੱਜਣ ਨੇ ਉੱਤਰ ਕੇ ਬਾਉਲੀ ਦੇ ਦੱਖਣ ਦਿਸ਼ਾ ਵੱਲ ਦੇਖਿਆ ਤਾਂ ਲੋਟਾ ਪਹੁੰਚ ਚੁੱਕਾ ਸੀ , ਉਸ ਸੱਜਣ ਨੇ ਸ਼ੰਕਾ ਕਰਨ ਦੀ ਗਲਤੀ ਲਈ ਪਾਤਸ਼ਾਹ ਤੋ ਮਾਫੀ ਮੰਗੀ ।part46
219> ਗੁਰੂ ਅਮਰਦਾਸ ਜੀ ਨੇ ਬਾਉਲੀ ਦੀਆਂ 84 ਪੌੜੀਆਂ ਦੇ ਸਬੰਧੀ ਬਚਨ ਕੀਤੇ ਕੇ ਜੋ ਵੀ ਪ੍ਰਾਣੀ ਇਸ ਬਾਉਲੀ ਵਿੱਚ 84 ਵਾਰ ਇਸ਼ਨਾਨ ਕਰਕੇ , 84 ਪਾਠ ਜਪੁਜੀ ਦੇ ਕਰੇਗਾ , ਉਸਦੀ 84 ਲੱਖ ਜੂਨ ਕੱਟੀ ਜਾਵੇਗੀ, ਇਸਦਾ ਪਵਿੱਤਰ ਜਲ ਪੀਣ ਨਾਲ ਹਿਰਦਾ ਪਵਿੱਤਰ ਹੋ ਜਾਵੇਗਾ। part46
218> ਗੁਰੂ ਅਮਰਦਾਸ ਜੀ ਹਰ ਰੋਜ ਸਵੇਰੇ ਆਪਣੇ ਮੱਥੇ ਤੇ ਤਿਲਕ ਲਗਾਉਦੇ ਸਨ, ਚੌਥੇ ਪਹਿਰ ਗੁਰੂ ਪਾਤਸ਼ਾਹ ਕੋਲ ਕੇਸੋ ਗੋਪਾਲ ਪੰਡਤ ਆਉਦਾ ਸੀ ਜੋ ਉਹਨਾਂ ਨੂੰ ਇਤਿਹਾਸ ਦੀ ਕਥਾ ਸੁਣਾਉਦਾ ਹੁੰਦਾ ਸੀ , ਇਸੇ ਸਾਖੀ ਦੇ ਅਧਾਰ ਤੇ ਸਦ ਬਾਣੀ ਵਿੱਚ ਆਏ ਕੇਸੋ ਗੁਪਾਲ ਪੰਡਿਤ ਵਾਲੇ ਸ਼ਬਦ ਦੇ ਅਰਥ ਇਸ ਇਤਿਹਾਸ ਦੇ ਪਾਤਰ ਨਾਲ ਜੋੜ ਕੇ ਕੀਤੇ ਜਾਂਦੇ ਹਨ। Part-46
217> ਗੁਰੂ ਪਾਤਸ਼ਾਹ ਨਾਲ ਸਬੰਧਤ ਖੜਾਵਾਂ , ਸ਼ਸ਼ਤਰ, ਚੋਲੇ, ਘੋੜੇ , ਜਗਾ, ਦਰਖਤ ਆਦਿਕ ਅਨੇਕਾਂ ਵਸਤਾ ਦੇ ਨਾਮ ਤੇ ਲੋਕਾਂ ਨੂੰ ਮੂਰਖ ਬਣਾ ਕੇ ਲੁੱਟਿਆ ਜਾ ਰਿਹਾ ਹੈ, ਪਹਿਲੀ ਗੱਲ ਤਾ ਇਹ ਕਿ ਕੋਈ ਨਹੀ ਜਾਣਦਾ ਕਿ ਇਹ ਵਸਤਾਂ ਅਸਲ ਦੇ ਵਿੱਚ ਵੀ ਪਾਤਸ਼ਾਹ ਨਾਲ ਸਬੰਧਿਤ ਹਨ ਜਾਂ ਨਹੀ , ਦੂਸਰੀ ਗੱਲ ਜੇ ਹੋਣ ਵੀ ਤਾਂ ਵੀ ਇਹ ਵਸਤਾ ਸਾਡਾ ਕੁਝ ਨਹੀ ਸਵਾਰ ਸਕਦੀਆਂ । part45
216> ਗੁਰੂ ਅਮਦਾਸ ਜੀ ਨੇ ਸੱਚਨ ਸੱਚ ਨੂੰ ਕਿਹਾ ,”ਜਿਹੜੀ ਖੜਾਂਵ ਤੂੰ ਰਾਣੀ ਦੇ ਸਿਰ ਨਾਲ ਲਾਈ ਹੈ , ਉਹ ਬੜੀ ਕਰਾਮਾਤੀ ਖੜਾਂਵ ਹੈ , ਉਸਦੇ ਨਾਲ ਦੂਸਰੀ ਖੜਾਂਵ ਵੀ ਲੈ ਜਾ, ਜਦ ਵੀ ਕਿਸੇ ਰੋਗੀ ਦੇ ਸਿਰ ਵਿੱਚ ਖੜਾਂਵ ਲਾਈ ਜਾਵੇਗੀ , ਹਰ ਪ੍ਰਕਾਰ ਦੇ ਰੋਗ ਠੀਕ ਹੋਇਆ ਕਰਨਗੇ ,” ਅੱਜ ਵੀ ਉਹ ਖੜਾਂਵ ਮਾਨਸਿਕ ਰੋਗੀਆਂ ਅਤੇ ਹੋਰਨਾਂ ਦੇ ਸਿਰ ਵਿੱਚ ਲਾਈ ਜਾਂਦੀ ਹੈ । part45
215> ਅਗਲੇ ਦਿਨ ਸੱਚਨ ਸੱਚ ਜੰਗਲ ਗਿਆ ਤਾ ਰਾਣੀ ਦੇ ਸਿਰ ਵਿੱਚ ਖੜਾਂਵ ਮਾਰ ਦਿੱਤੀ, ਰਾਣੀ ਠੀਕ ਹੋ ਗਈ ਅਤੇ ਨੰਗੀ ਹੋਣ ਕਰਕੇ ਸ਼ਰਮਾਉਣ ਲੱਗੀ , ਸੱਚਨ ਸੱਚ ਉਸਨੂੰ ਕੰਬਲ ਦੇ ਕੇ ਗੁਰੂ ਅਮਰਦਾਸ ਕੋਲ ਲੈ ਗਿਆ , ਪਾਤਸਾਹ ਨੇ ਦੋਹਾਂ ਨੂੰ ਕਿਹਾ ,” ਹੁਣ ਰਹਿੰਦਾ ਜੀਵਣ ਤੁਸੀ ਪਤੀ ਪਤਨੀ ਬਣ ਕੇ ਰਹੋ ।” part 45
214> ਗੁਰੂ ਅਮਰਦਾਸ ਦਾ ਸਿੱਖ ਭਾਈ ਸੱਚਨ ਸੱਚ ( ਜੋ ਹਮੇਸ਼ਾ ਜੁਬਾਨ ਤੋ ਸੱਚਨ ਸੱਚ ਬੋਲਦਾ ਰਹਿੰਦਾ ਸੀ ) ਜੰਗਲ ਵਿੱਚ ਲੱਕੜਾਂ ਲੈਣ ਗਿਆ , ਉਸਨੂੰ ਕਮਲੀ ਨੰਗੀ ਰਾਣੀ ਚਿੰਬੜ ਗਈ , ਸੱਚਨ ਸੱਚ ਨੂੰ ਘੁੱਟ ਕੇ ਕਲਾਵੇ ਵਿੱਚ ਲੈ ਲਿਆ ਉਸਦੇ ਦੰਦੀਆਂ ਵੱਡੀਆਂ ਅਤੇ ਨਹੁੰ ਮਾਰ ਮਾਰ ਕੇ ਸਾਰਾ ਸਰੀਰ ਜਖਮੀ ਕਰ ਦਿੱਤਾ , ਜਦ ਵਾਪਿਸ ਪੁੱਜਾ ਤਾ ਪਾਤਸ਼ਾਹ ਨੇ ਇਸਦੀ ਹਾਲਤ ਵੇਖੀ ਅਤੇ ਆਪਣੀ ਇੱਕ ਖੜਾਂਵ ਦੇ ਕੇ ਕਿਹਾ ਕਿ ਕੱਲ ਉਸਦੇ ਸਿਰ ਤੇ ਇਹ ਮਾਰ ਦੇਵੀਂ part45
213> ਸਾਰੀਆ ਰਾਣੀਆਂ ਸ਼ਰਤ ਮੁਤਾਬਿਕ ਕੱਪੜੇ ਪਾ ਕੇ ਦਰਸ਼ਣ ਕਰਨ ਲੱਗੀਆਂ , ਇੱਕ ਜਵਾਨ ਰਾਣੀ ਸ਼ਰਮਾ ਗਈ ਅਤੇ ਉਸਨੇ ਚਿਹਰਾ ਲੁਕੋ ਲਿਆ , ਗੁਰੂ ਅਮਰਦਾਸ ਜੀ ਨੇ ਕਹਿ ਦਿੱਤਾ,” ਇਹ ਕਮਲੀ ਕੀ ਕਰਨ ਆਈ ਹੈ ਜੇ ਦਰਸ਼ਣ ਹੀ ਨਹੀ ਕਰਨੇ ਸਨ” , ਉਸੇ ਵੇਲੇ ਰਾਣੀ ਕਮਲੀ ਹੋ ਗਈ , ਸਾਰੇ ਕੱਪੜੇ ਪਾੜ ਦਿੱਤੇ ਅਤੇ ਜੰਗਲ ਵੱਲ ਭੱਜ ਗਈ , ਰਾਜਾ ਕੁਝ ਦਿਨ ਉੱਥੇ ਰਿਹਾ ਤੇ ਖੁਸ਼ੀ ਖੁਸ਼ੀ ਵਾਪਿਸ ਚਲਾ ਗਿਆ । part45
212> ਰਾਜੇ ਨੇ ਗੁਰੂ ਅਮਰਦਾਸ ਜੀ ਨੂੰ ਬੇਨਤੀ ਕੀਤੀ, “ਪਾਤਸ਼ਾਹ ਦੂਰੋ ਆਏ ਹਾਂ , ਰਾਣੀਆਂ ਤੁਹਾਡੇ ਦਰਸ਼ਣ ਕਰਨੇ ਚਾਹੁੰਦੀਆ ਹਨ, ਕਿ੍ਰਪਾ ਕਰਕੇ ਰਿਆਇਤ ਕਰੋ”, ਗੁਰੂ ਜੀ ਨੇ ਸ਼ਰਤ ਰੱਖੀ ਕਿ ਸਾਰੀਆਂ ਔਰਤਾ ਚਿੱਟੇ ਕੱਪੜੇ ਪਾਉਣ, ਕੋਈ ਰੰਗਦਾਰ ਕੱਪੜਾ ਨਾ ਹੋਵੇ, ਕੋਈ ਔਰਤ ਘੁੰਡ ਨਾ ਕੱਢੇ, ਰਾਜੇ ਨੇ ਜਾ ਕੇ ਸਾਰੀਆਂ ਰਾਣੀਆਂ ਨੂੰ ਸ਼ਰਤ ਦੱਸੀ। part45
211> ਸਾਵਣ ਮੱਲ , ਹਰੀਪੁਰ ਦੇ ਰਾਜੇ ਸਮੇਤ ਹੋਰਨਾਂ ਲੋਕਾਂ ਨੂੰ ਨਾਲ ਲੈ ਕੇ ਗੁਰੂ ਜੀ ਦੇ ਕੋਲ ਪੁੱਜਾ ਅਤੇ ਮਾਫੀ ਮੰਗੀ, ਹਰੀਪੁਰ ਦੇ ਰਾਜੇ ਨੇ ਪਾਤਸਾਹ ਨੂੰ ਬੇਨਤੀ ਕੀਤੀ ਕਿ ਮੇਰਾ ਸਾਰਾ ਪਰਿਵਾਰ ਤੁਹਾਡੇ ਦਰਸ਼ਣ ਕਰਨੇ ਚਾਹੁੰਦਾ ਹੈ, ਗੁਰੂ ਜੀ ਔਰਤਾ ਨੂੰ ਦਰਸ਼ਣ ਨਹੀ ਦਿੰਦੇ ਸਨ, ਦਰਬਾਰ ਵਿੱਚ ਔਰਤ ਦਾ ਆਉਣਾ ਮਨਾ ਸੀ, ਪਾਤਸ਼ਾਹ ਨੇ ਰਾਜੇ ਨੂੰ ਕਿਹਾ ਕਿ ਤੁਸੀ ਆਪਣੇ ਸਾਰੇ ਸਾਥੀਆ ਨੂੰ ਲੈ ਕੇ ਆਓ ਭੋਜਨ ਛਕੋ ਪਰ ਕੋਈ ਵੀ ਇਸਤਰੀ ਦਰਬਾਰ ਵਿੱਚ ਨਾ ਆਵੇ । part 45
210> ਗੁਰੂ ਅਮਰਦਾਸ ਜੀ ਨੂੰ ਅਹਿਸਾਸ ਹੋਇਆ ਕਿ ਸਾਵਣ ਮੱਲ ਵਾਪਿਸ ਨਹੀ ਆਉਣਾ ਚਾਹੁੰਦਾ ਤਾ ਉਹਨਾਂ ਨੇ ਰੁਮਾਲ ਨੂੰ ਹੁਕਮ ਕੀਤਾ , ਹੇ ਕਰਾਮਾਤੀ ਰੁਮਾਲ ,ਤੂੰ ਗੋਇੰਦਵਾਲ ਵਾਪਿਸ ਆਜਾ, ਉਸੇ ਵੇਲੇ ਰੁਮਾਲ ਉੱਡ ਕੇ ਉੱਥੇ ਪਹੁੰਚ ਗਿਆ , ਸਾਵਣ ਮੱਲ ਹੁਣ ਬਹੁਤ ਪਛਤਾਵਾ ਕਰ ਰਿਹਾ ਸੀ । part45
209> ਸਾਵਣ ਮੱਲ ਨੇ ਲੱਕੜੀ ਭੇਜਣੀ ਸ਼ੁਰੂ ਕਰ ਦਿੱਤੀ , ਗੁਰੂ ਅਮਰਦਾਸ ਜੀ ਨੇ ਜਦ ਉਸਨੂੰ ਵਾਪਸ ਸੱਦਿਆ ਤਾਂ ਉਸਦਾ ਜਾਣ ਨੂੰ ਮਨ ਨਹੀ ਸੀ ਕਰਦਾ ਕਿਉਕਿ ਉੱਥੇ ਉਸਦੀ ਮਹਿਮਾ ਬਹੁਤ ਹੋਈ , ਗੁਰੂ ਬਣ ਬੈਠਾ ਸੀ, ਜਦ ਵਾਪਿਸ ਗਿਆ ਤਾ ਪਾਤਸਾਹ ਨੇ ਰੁਮਾਲ ਲੈ ਲੈਣਾ ਸੀ, ਤਾਕਤਾ ਚਲੀਆਂ ਜਾਣਗੀਆਂ । part45
208>ਸਾਵਣ ਮੱਲ ਨੇ ਰੁਮਾਲ ਸਿਰ ਤੇ ਰੱਖਿਆ ਉਸਦੇ ਕਪਾਟ ਖੁੱਲ ਗਏ,ਸਾਰੀਆਂ ਰਿਧੀਆਂ ਸਿਧੀਆ ਉਸਦੇ ਅੱਗੇ ਹੱਥ ਜੋੜ ਕੇ ਖਲੋ ਗਈਆ, ਹਰੀਪੁਰ ਪਹੁੰਚਿਆ ਤਾ ਰੋਣ ਕੁਰਲਾਉਣ ਦਾ ਕਾਰਨ ਪੁੱਛ ਕੇ , ਸਾਵਣ ਮੱਲ ਨੇ ਕਰਾਮਾਤੀ ਰੁਮਾਲ ਦੀ ਇੱਕ ਨੁੱਕਰ ਪਾਣੀ ਵਿੱਚ ਭਿਉ ਕੇ ਉਹ ਪਾਣੀ ਰਾਜੇ ਦੇ ਮਰੇ ਪੁੱਤਰ ਦੇ ਮੂੰਹ ਉੱਪਰ ਛਿੱਟੇ ਮਾਰੇ ਅਤੇ ਉਸਨੂੰ ਪਿਲਾ ਕੇ ਸਤਿਨਾਮ ਉਚਾਰਿਆ , ਪੁੱਤਰ ਜਿਉਦਾ ਹੋ ਗਿਆ , ਇਲਾਕੇ ਦੇ ਸਾਰੇ ਲੋਕ ਸਾਵਣ ਮੱਲ ਦੇ ਪੈਰੀ ਪੈ ਗਏ , ਉਸਨੂੰ ਆਪਣਾ ਗੁਰੂ ਮੰਨ ਲਿਆ। part45
207>ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਦੀ ਉਸਾਰੀ ਲਈ ਆਪਣੇ ਭਤੀਜੇ ਸਾਵਣ ਮੱਲ ਨੂੰ ਵਧੀਆ ਲੱਕੜ ਲਿਆਉਣ ਲਈ ਹਰੀਪੁਰ ਭੇਜਿਆ, ਸਾਵਣ ਮੱਲ ਦੀ ਮਾਤਾ ਨੇ ਬੇਨਤੀ ਕੀਤੀ ,”ਪਾਤਸ਼ਾਹ ਉੱਥੇ ਪਹਾੜੀ ਇਲਾਕੇ ਵਿੱਚ ਕੋਈ ਬਲਾ ਮੇਰੇ ਪੁੱਤਰ ਦਾ ਨੁਕਸਾਨ ਨਾ ਕਰੇ ,ਇਸਨੂੰ ਕੋਈ ਕਰਾਮਾਤ ਦੇ ਕੇ ਭੇਜ ਦਿਉ”, ਪਾਤਸ਼ਾਹ ਨੇ ਉਸਨੂੰ ਕਰਾਮਾਤੀ ਰੁਮਾਲ ਦਿੱਤਾ , ਜਿਸਦੇ ਵੱਸ ਸਾਰੀਆਂ ਡੈਣਾਂ,ਚੁੜੇਲਾਂ, ਭੂਤ, ਪ੍ਰੇਤ , ਸਾਰੇ ਦੇਵਤੇ, ਦੇਵੀਆਂ ਸਨ , ਰੁਮਾਲ ਸਾਰਾ ਕੁਝ ਕਰ ਸਕਦਾ ਸੀ, ਜੋ ਮੰਗੋ ਉਹੀ ਕਰ ਸਕਦਾ ਸੀ, ਸਭ ਕੁਝ ਕਰਨ ਦੇ ਸਮਰੱਥ ਸੀ। part45
206> ਵਿੱਦਿਆ ਪ੍ਰਾਪਤੀ ਲਈ ਜਪੁਜੀ ਦੀ ਅਠਾਰਵੀ ਪੌੜੀ ਦਾ ਪਾਠ ਕਰਨਾ ਕਰੋ , ਛੇ ਮਹੀਨੇ ਪੜੋ 18 ਵਿੱਦਿਆ ਪ੍ਰਾਪਤ ਹੋਣਗੀਆਂ , 19 ਵੀ ਪੌੜੀ ਨਾਲ ਅਫੁਰ ਅਵਸਥਾ ਮਿਲਦੀ ਹੈ, ਵੀਹਵੀਂ ਪੌੜੀ ਦੇ ਜਾਪ ਨਾਲ ਮਨਭਾਉਦੀ ਨਾਰ ਨਾਲ ਵਿਆਹ ਹੋ ਜਾਂਦਾ ਹੈ, ਇੱਕੀਵੀ ਦੇ ਜਾਪ ਨਾਲ ਸੰਤਾਨ ਹੁੰਦੀ ਹੈ, ਬਾਈ ਨਾਲ ਮੁੰਡੇ ਹੋ ਹੋ ਕੇ ਮਰਦੇ ਨਹੀ, 28ਵੀ ਨਾਲ ਬੱਜਰ ਪਾਪ ਬਖ਼ਸ਼ਿਆ ਜਾਂਦਾ ਹੈ , ੨੯ ਨਾਲ ਸੱਪ ਬਿੱਛੂ ਦਾ ਜਹਿਰ ਖਤਮ ਕਰਨ ਲਈ ਟੂਣਾ ਕਰ ਸਕਦੇ ਹੋ, ੩੦ ਪੌੜੀ ਦੇ ਜਾਪ ਨਾਲ ਦੁੱਧ ਦਾ ਤੋਲ ਵਧਦਾ ਹੈ ਅਤੇ ਗਾੜਾ ਹੁੰਦਾ ਹੈ, ੩੧ ਦੇ ਚਾਲੀ ਪਾਠ ਨਾਲ ਬੁਖ਼ਾਰ ਲਹਿੰਦਾ ਹੈ , ੩੨ ਤੇਈਏ ਤਾਪ ਲਈ, ੩੩ ਰੋਜ਼ਾਨਾ ਵਾਲਾ ਬੁਖ਼ਾਰ ਲਾਉਂਦੀ ਹੈ, ੩੫ ਨਾਲ ਭਾਈਚਾਰੇ ਵਿੱਚ ਮਾਣ ਸਨਮਾਨ ਮਿਲਦਾ ਹੈ, ੩੬ ਦੇ ਜਾਪ ਨਾਲ ਕਿਲਾ ਫ਼ਤਿਹ ਕਰ ਸਕਦੇ ਹਾਂ, ੩੭ ਨਾਲ ਬਹਾਦਰੀ ਦਾ ਕੰਮ , ੩੮ ਨਾਲ ਰਾਜੇ ਨਾਲ ਨੇੜਤਾ ਪ੍ਰਾਪਤ ਹੁੰਦੀ ਹੈ, ੩੯ ਪੌੜੀ ਪੜਕੇ ਦੇਵਤਾ ਬਣ ਸਕਦੇ ਹਾ ਅਤੇ 40ਵੀ ਪੌੜੀ ਪੜਕੇ ਵਿਸ਼ਨੂੰ ਬਣ ਸਕਦੇ ਹਾਂ । part44
205>ਜਪੁਜੀ ਦੀਆ ਸਾਰੀਆਂ 40 ਪੌੜੀਆਂ ਵੱਖਰੇ ਕੰਮਾਂ ਦੀ ਸਿੱਧੀ ਲਈ ਹਨ, ਪਹਿਲੀ ਪੌੜੀ ਨਾਲ ਕਾਮਨਾ ਪੂਰਤੀ, ਦੂਜੀ ਨਾਲ ਇੱਛਾਵਾਂ ਦੀ ਪੂਰਤੀ, ਤੀਜੀ ਨਾਲ ਲਟਕੇ ਕਾਰਜ ਨਿਕਲਣਗੇ ,ਬਿਪਤਾ ਟਲ਼ੇਂਗੀ,ਚੌਥੀ ਨਵੇ ਘਰ ਪ੍ਰਵੇਸ਼ ਕਰਨ ਸਮੇ ਪੜਨੀ,ਪੰਜਵੀਂ ਨਾਲ ਆਲਸੀ ਮਨੁੱਖ ਉੱਦਮੀ ਬਣਦਾ ਹੈ, ਛੇਵੀਂ ਲੜਾਈ ਲਈ, ਸੱਤਵੀ ਬੰਧਨ ਕੱਟਦੀ ਹੈ, ਅੱਠਵੀ ਦਾ ਪਾਠ ਕਿਸੇ ਬੀਬੀ ਦੇ ਬੱਚਾ ਹੋਣ ਵਿੱਚ ਤੰਗੀ, ਗਰਭ ਅਟਕਿਆ ਹੋਵੇ, ਜਣੇਪੇ ਦੀ ਤੰਗੀ ਠੀਕ ਕਰਨ ਲਈ, ਨੌਂਵੀਂ ਕਿਸੇ ਦੇ ਕੀਤੇ ਮੰਤਰ ਦਾ ਅਸਰ ਖਤਮ ਕਰਨ ਲਈ 40 ਵਾਰ ਸੱਤ ਦਿਨ ਪੜਨਾ ਕਰੋ, ਸੱਤ ਚੀਜ਼ਾਂ ਭੇਟਾ ਦਿਉ, ਦਸਵੀਂ ਪੌੜੀ ਨਵੇ ਚੀਜ ਖਰੀਦਣ,ਵਣਜ ਵਪਾਰ ਸਮੇ ਪੜਨੀ ਹੈ । part44
204> ਗੁਰਪ੍ਰਸਾਦਿ ਤੱਕ ਮੰਤਰ ਨਾਲ ਮੁਕਤੀ ਮਿਲੇਗੀ, ੴਸਤਿਨਾਮ ਮੰਤਰ ਨਾਲ ਗਿਆਨ ਮਿਲੇਗਾ ਪੰਜ ਹਜ਼ਾਰ ਜਾਪ ਕਰੋ , ਸਾਰਾ ਗਰੰਥ ਪੜਨ ਦੀ ਕੋਈ ਲੋੜ ਨਹੀ, ਪੱਚੀ ਅੱਖਰੇ ਮੰਤਰ ਨਾਲ ਮਨ ਪਵਿੱਤਰ ਹੁੰਦਾ ਹੈ , ਪਾਤਸ਼ਾਹ ਨੇ ਹਵਨ ਕਰਨ ਲਈ ਦੱਸਿਆ ਕਿ ਹਰੇਕ ਅੱਖਰ ਦੇ ਵੱਖਰੇ ਅਰਥ ਜਿਵੇ ਸਤਨਾਮ ਦੇ ਸਤਿਆਏ ਨਮੋ, ਤਗਿਆਏ ਨਮੋ, ਨਰਾਇਣੇ ਨਮੋ, ਮਖਿਆਏ ਨਮੋ , ਇਸ ਤਰਾਂ 36 ਲੱਖ ਵਾਰ ਮੰਤਰਾਂ ਦਾ ਜਾਪ ਕਰਕੇ ਜੋ ਹਵਨ ਕਰੇਗਾ , ਬੇਅੰਤ ਸ਼ਕਤੀਆਂ ਦਾ ਮਾਲਕ ਬਣੇਗਾ । part 44
203> ਪੰਜ ਅੱਖਰੇ ਮੰਤਰ ਦਾ ਜਾਪ ਪੰਜ ਹਜ਼ਾਰ, 25 ਦਾ ਪੱਚੀ ਹਜ਼ਾਰ,36 ਦਾ 36000 ਵਾਰ ਅਤੇ 38 ਦਾ 38000 ਵਾਰ ਜਾਪ ਕਰਨਾ ਹੈ , ਵਿਦਵਾਨ ਬ੍ਰਾਹਮਣ ਨੇ ਇਤਨੀ ਵਾਰ , ਜੋ ਬ੍ਰਾਹਮਣ ਵਿਦਵਾਨ ਨਹੀ ਉਸਨੇ ਦੁੱਗਣਾ , ਕਸ਼ੱਤਰੀ ਨੇ ਤਿੰਨ ਗੁਣਾ , ਵੈਸ਼ ਨੇ ਸਾਢੇ ਤਿੰਨ ਗੁਣਾ ਅਤੇ ਸ਼ੂਦਰ ਨੇ ਚਾਰ ਗੁਣਾ ਜਾਪ ਕਰਨਾ ਹੈ ਤਾਂ ਫਲ ਮਿਲੇਗਾ । part44
202>ਕਿਸੇ ਪ੍ਰਕਾਰ ਦਾ ਰੋਗ ਸਰਦੀ,ਗਰਮੀ,ਜ਼ੁਕਾਮ ,ਖੰਘ ਹੋਵੇ ,25 ਅੱਖਰਾਂ ਵਾਲੇ ਮੰਤਰ ਦਾ ਜਾਪ ਕਰੋ, ਭੋਜਨ ਤੇ ਇਸਦਾ ਜਾਪ ਕਰੋ ,ਕਿਸੇ ਪ੍ਰਕਾਰ ਦਾ ਰੋਗ ਪੈਦਾ ਨਹੀ ਹੋਵੇਗਾ ,ਖਾਣਾ ਅਸਾਨੀ ਨਾਲ ਹਜ਼ਮ ਹੋ ਜਾਵੇਗਾ, ਜੇ ਮਨਭਾਉਦੀ ਇਸਤਰੀ ਨਾਲ ਵਿਆਹ ਕਰਵਾਉਣਾ ਹੋਵੇ, ਪੁੱਤਰ ਪ੍ਰਾਪਤ ਕਰਨਾ ਅਤੇ ਵਿਦੇਸ਼ਾਂ ਦੀ ਸੈਰ ਕਰਨੀ ਹੋਵੇ ਤਾ ਇਸ ਮੰਤਰ ਦਾ ਜਾਪ ਕਰੋ, ਲੜਾਈ ਲੜਨ ਜਾਓਗੇ ਤਾਂ ਵੈਰੀ ਦੇ ਸ਼ਸ਼ਤਰ ਦਾ ਤੁਹਾਡੇ ਤੇ ਵਾਰ ਨਹੀ ਹੋਵੇਗਾ ਇਸ ਜਾਪ ਨਾਲ ਵਸ਼ੀਕਰਨ ਵੀ ਹੁੰਦਾ ਹੈ ।part44
201>ਜਪੁਜੀ ਪਰਮ ਮੰਤਰ ਹੈ , ਇਸਦੇ ਵਿੱਚ ਇੱਕ 25 ਅੱਖਰਾਂ ਦਾ ਮੰਤਰ ਅਕਾਲ ਮੂਰਤ ਤੱਕ, ਇੱਕ 36 ਅੱਖਰਾ ਮੰਤਰ ਗੁਰਪ੍ਰਸਾਦਿ ਤੱਕ , ਇੱਕ 38 ਅੱਖਰਾਂ ਮੰਤਰ ਜਪੁ ਤੱਕ, ਇੱਕ ਪੰਜ ਅੱਖਰਾਂ ਦਾ ਮੰਤਰ ੴਸਤਿਨਾਮ ਹੈ, ਇਨ੍ਹਾਂ ਮੰਤਰਾਂ ਦੇ ਜਾਪ ਨਾਲ ਹਰੇਕ ਇੱਛਾ ਪੂਰੀ ਹੁੰਦੀ ਹੈ, ਵੱਡੇ ਤੋ ਵੱਡੇ ਅੜੇ ਕੰਮ ਬਣਦੇ ਹਨ ।part44
200>ਕਵੀ ਸਭਾ ਵਿੱਚ ਬੈਠੇ ਪੰਡਿਤ ਬ੍ਰਿਜ ਲਾਲ ਜੀ ਨੇ ਦੱਸਿਆ ਕਿ ਨਾਨਕ ਅਤੇ ਅਰਜਨ ਪਾਤਸ਼ਾਹ ਨੇ ਉੁਸ ਨੂੰ ਸੁਪਨੇ ਵਿੱਚ ਦਰਸ਼ਣ ਦੇ ਕੇ ਜਪੁਜੀ ਦੇ ਪਾਠ ਦੇ ਡੂੰਘੇ ਮਹਾਤਮ ਸਮਝਾਏ , ਸਿੱਖਾਂ ਨੇ ਪਾਤਸ਼ਾਹ ਨੂੰ ਬੇਨਤੀ ਕੀਤੀ ਕਿ ਗੁਰੂ ਜੀ ਤੁਸੀ ਸਾਨੂੰ ਵੀ ਜਪੁਜੀ ਦਾ ਮਹਾਤਮ ਦੱਸੋ , ਪਾਤਸ਼ਾਹ ਨੇ ਦੱਸਣਾ ਸ਼ੁਰੂ ਕੀਤਾ । part44
199>ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਜਪੁਜੀ ਸਾਹਿਬ ਦਾ ਮਹਾਤਮ ਪੁੱਛਿਆਂ ਤਾ ਪਾਤਸ਼ਾਹ ਨੇ ਦੱਸਿਆ ਕਿ ਇਸ ਨਾਲ ਸਰੀਰ ਦੀ ਰਾਖੀ ਅਤੇ ਮੁਕਤੀ ਪ੍ਰਾਪਤ ਹੁੰਦੀ ਹੈ। part44
198> ਮਾਧੋ ਦਾਸ ਦੇ ਡੇਰੇ ਜਾ ਕੇ ਗੁਰੂ ਸਾਬ ਉਸਦੇ ਪਲ਼ੰਘ ਤੇ ਬੈਠ ਗਏ , ਉਸਨੇ ਪਾਤਸ਼ਾਹ ਨੂੰ ਕਿਹਾ ਕਿ ਤੁਸੀ ਮੇਰੇ ਗੁਰੂ ਦੇ ਪਲ਼ੰਘ ਤੇ ਕਿਉਂ ਬੈਠੇ , ਇਹ ਮੇਰਾ ਹੈ , ਪਾਤਸ਼ਾਹ ਨੇ ਉਸਨੂੰ ਦੱਸਿਆ ਕਿ ਤੇਰਾ ਗੁਰੂ , ਆਸ਼ਰਮ ਦੇ ਬਾਹਰ ਦਰਖਤ ਦੀ ਚੋਟੀ ਤੇ ਲੱਗੇ ਫਲ ਵਿੱਚ ਕੀੜੇ ਦੀ ਜੂਨ ਵਿੱਚ ਰਹਿ ਰਿਹਾ ਹੈ , ਮਾਧੋ ਦਾਸ ਨੇ ਜਦ ਫਲ ਵਿੱਚੋਂ ਉਹ ਕੀੜਾ ਕੱਢ ਕੇ ਆਪਣੇ ਗੁਰੂ ਦਾ ਨਾਮ ਲੈ ਕੇ ਅਵਾਜ ਦਿੱਤੀ ਤਾ ਕੀੜਾ ਕਿਰੜ ਕਿਰੜ ਕਰ ਲੱਗਾ , ਮਾਧੋ ਦਾਸ ਨੂੰ ਗੁਰੂ ਗੋਬਿੰਦ ਸਿੰਘ ਤੇ ਯਕੀਨ ਆ ਗਿਆ । part 43
197> ਕਾਂ ਦਾ ਭਲਾ ਕਰਨ ਤੋ ਬਾਅਦ ਪਾਤਸ਼ਾਹ ਨੇ ਅੱਗੇ ਚੱਲ ਕੇ ਇੱਕ ਸੱਪ ਵੱਲ ਤੀਰ ਛੱਡ ਕੇ ਸੱਪ ਮਾਰ ਦਿੱਤਾ, ਸਿੱਖਾਂ ਦੇ ਪੁੱਛਣ ਤੇ ਦੱਸਿਆ ਕਿ ਇਹ ਮਸੰਦ ਸੀ , ਸਤਸੰਗ ਦਾ ਪੈਸਾ ਦੱਬ ਕੇ ਬੈਠ ਜਾਂਦਾ ਹੁੰਦਾ ਸੀ । part43
196>ਇੱਕ ਰਿੱਛ ਨੇ ਪਾਤਸ਼ਾਹ ਸਾਹਮਣੇ ਬੜਾ ਸੋਹਣਾ ਤਮਾਸ਼ਾ ਕੀਤਾ, ਉਸਨੂੰ ਦੇਖ ਕੇ ਪਾਤਸ਼ਾਹ ਦੇ ਚੌਰ ਬਰਦਾਰ ਹੱਥੋ ਜੋਰ ਨਾਲ ਹੱਸਣ ਕਰਕੇ ਚੌਰ ਡਿੱਗ ਪਿਆਂ , ਪਾਤਸ਼ਾਹ ਨੇ ਉਸਨੂੰ ਦੱਸਿਆ ਕਿ ਇਹ ਰਿੱਛ ਤੇਰਾ ਪਿਓ ਆ ਪਿਛਲੇ ਜਨਮ ਦਾ, ਇਹ ਦੇਗ ਵਰਤਾਉਂਦਾ ਹੁੰਦਾ ਸੀ , ਇਸਨੇ ਇੱਕ ਕਿਰਤੀ ਸਿੱਖ ਨੂੰ ਰਿੱਛ ਕਹਿ ਦਿੱਤਾ , ਉਸ ਸਿੱਖ ਨੇ ਉਲਟਾ ਕਿਹਾ ਕੇ ਤੂੰ ਰਿੱਛ ਬਣੇਗਾ। part 43
195> ਇੱਕ ਰੁੱਖ ਉੱਪਰ ਕਾਂ ਅਤੇ ਤਿੰਨ ਬੱਚੇ ਰਹਿੰਦੇ ਸਨ , ਪਾਤਸ਼ਾਹ ਨੇ ਸਿੱਖ ਨੂੰ ਰੁੱਖ ਤੇ ਚੜ ਕੇ ਇੱਕ ਦੀ ਬੱਚੇ ਗਰਦਨ ਮਰੋੜਨ ਲਈ ਕਿਹਾ , ਬਾਅਦ ਵਿੱਚ ਪਾਤਸ਼ਾਹ ਨੇ ਦੱਸਿਆ , ਇਹ ਸਾਡਾ ਲਾਂਗਰੀ ਹੁੰਦਾ ਸੀ , ਗ਼ੁੱਸੇ ਵਿੱਚ ਹਮੇਸ਼ਾ ਕਾ ਕਾਂ ਕਰਦਾ ਰਹਿੰਦਾ ਸੀ , ਇੱਕ ਸਿੱਖ ਨੇ ਸਰਾਪ ਦਿੱਤਾ ਕੀ ਤੂੰ ਕਾਂ ਵਾਂਗ ਕਾ ਕਾ ਕਰਦਾ ਰਹਿੰਦਾ ਹੈ , ਇਸ ਕਰਕੇ ਇਹ ਕਾਂ ਬਣ ਗਿਆ ਸੀ , ਇਸਦੀ ਸੇਵਾ ਕਰਨ ਕਰਕੇ ਅਸੀ ਹੁਣ ਇਸਦਾ ਭਲਾ ਕੀਤਾ ।part43
194> ਨੌਹਰ ਨਗਰ ਵਿੱਚ ਇੱਕ ਸਿੱਖ ਦੇ ਪੈਰ ਹੇਠ ਆ ਕੇ ਕਬੂਤਰ ਮਰ ਗਿਆ, ਨਗਰ ਦੇ ਲੋਕਾਂ ਨੇ ਬਹੁਤ ਗ਼ੁੱਸਾ ਕੀਤਾ ਕਿ ਇਸ ਤਰਾਂ ਤਾ ਤੁਸੀ ਸਾਡੇ ਸਾਰੇ ਕਬੂਤਰ ਮਾਰ ਦਿਉਗੇ, ਪਾਤਸ਼ਾਹ ਨੇ ਬਚਨ ਕਰ ਦਿੱਤਾ ਸਾਰੇ ਹੀ ਮਰਨਗੇ , ਗੁਰੂ ਪਾਤਸ਼ਾਹ ਦੇ ਕਹਿਣ ਸਾਰ ਹੀ ਸਾਰੇ ਕਬੂਤਰ ਮਰ ਗਏ, ਨਗਰ ਦੇ ਲੋਕ ਪੈਰੀ ਪੈ ਗਏ ਤੇ ਮਾਫੀ ਮੰਗ ਕੇ ਕਬੂਤਰ ਜਿਉਂਦੇ ਕਰਨ ਦੀ ਬੇਨਤੀ ਕੀਤੀ , ਪਾਤਸ਼ਾਹ ਨੇ ਕਿਹਾ ਦਾਣੇ ਪਾ ਦਿਉ ਜਿਉਂਦੇ ਹੋ ਜਾਣਗੇ , ਸਾਰੇ ਕਬੂਤਰ ਜਿਉਂਦੇ ਹੋ ਗਏ । part43
193> ਅਨੰਦਪੁਰ ਛੱਡਣ ਅਤੇ ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਦੇ ਸਮੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਤੀਜੇ ਪਹਿਰ ਨਸ਼ੇ ਕਰਦੇ ਸਨ , ਸੁੱਖਾ ਤੇ ਅਫ਼ੀਮ ਛਕ ਕੇ ਹੀ ਇਸ਼ਨਾਨ ਕਰਦੇ ਸਨ , ਇਹ ਗੱਲ ਸੰਤੋਖ ਸਿੰਘ ਨੇ ਬਾਰ ਬਾਰ ਸੂਰਜ ਪ੍ਰਕਾਸ਼ ਵਿੱਚ ਦਰਜ ਕੀਤੀ ਹੈ। part43
192 > ਠਾਕਰ ਸਿੰਘ ਦੇ ਅਨੁਸਾਰ ਬ੍ਰਹਮ ਕਵਚ ਦਸਮ ਗਰੰਥ ਵਿੱਚ ਇਸ ਕਰਕੇ ਦਰਜ ਨਹੀ ਕੀਤਾ ਗਿਆ ਕਿਉਂਕਿ ਪਾਤਸ਼ਾਹ ਦਸਮ ਦੇ ਪੰਨੇ ਗੁਰੂ ਗਰੰਥ ਸਾਹਿਬ ਮਹਾਰਾਜ ਤੋ ਵਧਾਉਣਾ ਨਹੀ ਚਾਹੁੰਦੇ ਸਨ ਇਸ ਕਰਕੇ ਉਹਨਾਂ 1428 ਤੇ ਰੋਕ ਦਿੱਤਾ ਅਤੇ ਗੁਰੂ ਗਰੰਥ ਦੇ 1430 ਹਨ ਜਦਕਿ ਉਸ ਵੇਲੇ ਕਰਤਾਰਪੁਰੀ ਬੀੜ ਦੇ ਕਰੀਬ 1900 ਪੰਨੇ ਸਨ ਅਤੇ ਹੋਰਾਂ ਦੇ ਲਿਖਣ ਮੁਤਾਬਿਕ ਵੱਧ ਘੱਟ ਜਾਂਦੇ ਸਨ । part 43
191> ਬ੍ਰਹਮ ਕਵਚ ਦੇ ਬਾਰੇ ਭਾਈ ਕਾਰਨ ਸਿੰਘ ਨਾਭਾ ਮਹਾਨ ਕੋਸ਼ ਵਿੱਚ ਲਿਖਦੇ ਹਨ ਕਿ ਬ੍ਰਹਮ ਕਵਚ , ਮਾਰਕੰਡੇ ਰਿਖੀ ਨੂੰ ਬ੍ਰਹਮਾ ਦਾ ਦੱਸਿਆ, ਦੁਰਗਾ ਦੇ ਨਾਵਾਂ ਵਾਲਾ ਅੰਗ ਰੱਖਿਆ ਕਰਨ ਵਾਲਾ ਮੰਤਰ ਰੂਪ ਕਵਚ ਹੈ ਜੋ ਵਰਾਹ ਪੁਰਾਣ ਦੇ ਵਿੱਚ ਲਿਖਿਆਂ ਜਾਂਦਾ ਹੈ।part43
190> ਗੁਰੂ ਪਾਤਸ਼ਾਹ ਜੀ ਵਿਸ਼ਨੂੰ ਦਾ ਅਵਤਾਰ ਸਨ , ਕ੍ਰਿਸ਼ਨ ਰੂਪ ਵਿੱਚ ਵੀ ਉਹਨਾਂ ਨੇ ਮੱਝਾਂ ਚਾਰੀਆਂ ਸਨ ਅਤੇ ਜਦੋ ਨਾਨਕ ਰੂਪ ਵਿੱਚ ਉਹ ਮੱਝਾਂ ਚਾਰ ਕੇ ਸੁੱਤੇ ਸਨ ਤਾਂ ਸ਼ੇਸ਼ਨਾਗ ਤੇ ਆਪਣਾ ਫਰਜ ਪਛਾਣਿਆ ਕਿਉਂਕਿ ਵਿਸ਼ਨੂੰ ਦੀ ਸੇਜ ਸ਼ੇਸ਼ਨਾਗ ਹੈ ਤਾਂ ਉਸਨੇ ਵਿਸ਼ਨੂੰ ਰੂਪ ਨਾਨਕ ਉੱਪਰ ਆਪਣੇ ਫ਼ਨ ਨਾਲ ਛਾਂ ਕਰ ਦਿੱਤੀ । part 42
189> ਪਾਤਸ਼ਾਹ ਮੱਛੀ ਤੇ ਸਵਾਰ ਹੋ ਕੇ ਲੰਕਾ ਵਿੱਚ ਪਹੁੰਚ ਗਏ , ਉੱਥੇ ਉਹਨਾਂ ਆਪਣੇ ਆਪ ਨੂੰ ਰਾਮ ਦੇ ਦੂਤ ਦੱਸਿਆ ਅਤੇ ਵਿਭੀਸ਼ਨ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ , ਵਿਭੀਸ਼ਨ ਖ਼ੁਸ਼ੀ ਨਾਲ ਪਾਤਸ਼ਾਹ ਨੂੰ ਰਾਮ ਰਾਮ ਕਹਿ ਕੇ ਮਿਲਿਆ, ਰਾਵਣ ਅਤੇ ਰਾਮ ਦੀ ਲੜਾਈ ਬਾਰੇ ਸਾਰੀ ਗੱਲਬਾਤ ਹੋਈ , ਮਰਦਾਨਾ ਜੀ ਨੇ ਵਿਭੀਸ਼ਨ ਅੱਗੇ ਹਨੂੰਮਾਨ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ ,ਵਿਭੀਸ਼ਨ ਨੇ ਦੱਸਿਆ ਕਿ ਉਹ ਕੇਵਲ ਰਾਮ ਜੀ ਦਾ ਭਗਤ ਹੈ , ਹੋਰ ਕਿਸੇ ਨੂੰ ਮਿਲਦਾ ਨਹੀ , ਪਾਤਸ਼ਾਹ ਨੇ ਮਿਲਣ ਲਈ ਆਪ ਰਾਮ ਦਾ, ਬਾਲੇ ਨੇ ਲਛਮਣ ਦਾ ਅਤੇ ਮਰਦਾਨਾ ਜੀ ਨੇ ਸੀਤਾ ਦਾ ਰੂਪ ਧਾਰਨ ਕਰ ਲਿਆ, ਵਿਭੀਸ਼ਨ ਦੇ ਕਹਿਣ ਤੇ ਇੱਕ ਦੈਂਤ ਨੇ ਹਨੂੰਮਾਨ ਨੂੰ ਬਲਾਇਆ, ਹਨੂੰਮਾਨ ਦਾ ਪਹਾੜ ਵਰਗਾ ਸਰੀਰ ਅਤੇ ਮੋਢੇ ਤੇ ਗੁਰਜ ਸੀ, ਰਾਮ ਰੂਪ ਵਿੱਚ ਪਾਤਸ਼ਾਹ ਨੇ ਹਨੂੰਮਾਨ ਨੂੰ ਦੱਸਿਆ ਕਿ ਮੈ ਉੱਥੇ ਮੌਜੂਦ ਹੁੰਦਾ ਹਾਂ ਜਿੱਥੇ ਕਥਾ ਕੀਰਤਨ ਹੁੰਦਾ ਹੈ ,” ਹੁਣ ਤੱਕ ਜਿੱਥੇ ਵੀ ਕਥਾ ਕੀਰਤਨ ਹੁੰਦਾ , ਹਨੂੰਮਾਨ ਰੂਪ ਬਦਲ ਕੇ ਉੱਥੇ ਪਹੁੰਚ ਜਾਂਦਾ ਹੈ “। part 42
188> ਗੁਰ ਨਾਨਕ ਪਾਤਸ਼ਾਹ ਜੀ ਅਤੇ ਭਾਈ ਮਰਦਾਨਾ ਜੀ ,ਮੱਛੀ ਦੇ ਉੱਪਰ ਤੁਰੇ ਜਾ ਰਹੇ ਸਨ ,ਭਾਈ ਮਰਦਾਨਾ ਜੀ ਦੇ ਪੁੱਛਣ ਤੇ ਪਾਤਸ਼ਾਹ ਨੇ ਦੱਸਿਆ ਕਿ ਮੱਛੀ 100 ਕੋਹ ਲੰਮੀ ਹੈ ਭਾਵ 350 ਕਿੱਲੋਮੀਟਰ ਲੰਮੀ ਹੈ, ਥੋੜੇ ਸਮੇ ਵਿੱਚ ਹੀ (350ਕਿ.ਮੀ) ਉਹ ਮੱਛੀ ਦੇ ਸਿਰ ਉੱਪਰ ਪਹੁੰਚ ਗਏ, ਪਾਤਸ਼ਾਹ ਦੇ ਚਰਨਾਂ ਨਾਲ ਮੱਛੀ ਵਿੱਚ ਬੋਲਣ ਦੀ ਸ਼ਕਤੀ ਆ ਗਈ , ਉਸਨੇ ਦੱਸਿਆ ਕਿ ਰਾਜੇ ਜਨਕ ਨੇ ਉਸਨੂੰ ਸ਼ਰਾਪ ਦਿੱਤਾ ਹੋਇਆਂ ਸੀ ਅਤੇ ਕਿਹਾ ਸੀ , ਨਾਨਕ ਪਾਤਸ਼ਾਹ ਉਧਾਰ ਕਰਨਗੇ , ਪਾਤਸ਼ਾਹ ਨੇ ਕਿਹਾ ,” ਤੇਰੇ ਅਜੇ ਅੱਠ ਪਹਿਰ ਬਾਕੀ ਹਨ ਉਨੀ ਦੇਰ ਵਾਹਿਗੁਰੂ ਨਾਮ ਜਪ “ , ਅੱਠ ਪਹਿਰ ਬਾਅਦ ਉਸ ਮੱਛੀ ਦਾ ਸਰੀਰ ਬਦਲ ਕੇ ਬਹੁਤ ਸੋਹਣਾ ਬਣ ਗਿਆ , ਮੁਕਤੀ ਹੋ ਗਈ ।part 42
187> ਰਾਜਾ ਵਿਸ਼ੰਬਰਦਾਸ ਗੁਰੂ ਦਾ ਸਿੱਖ ਸੀ , ਪਾਤਸ਼ਾਹ ਦੇ ਪਾਸ ਆਇਆ, ਰਾਜੇ ਦੀਆਂ ਦੋ ਰਾਣੀਆਂ ਨੇ ਗੁਰੂ ਸਾਬ ਨੂੰ ਮੱਥਾ ਟੇਕਿਆ, ਇੱਕ ਨੂੰ ਦੇਖ ਕੇ ਰਾਮ ਕੁਇਰ ਦੇ ਮਨ ਵਿੱਚ ਆਇਆ ਕਿ ਇਹ ਇਸਤਰੀ ਮੇਰੀ ਹੋਣੀ ਚਾਹੀਦੀ ਸੀ , ਪਾਤਸ਼ਾਹ ਨੇ ਬਚਨ ਕੀਤਾ ਕਿ ਅਗਲੇ ਜਨਮ ਵਿੱਚ ਇਹ ਤੇਰੀ ਪਤਨੀ ਬਣੇਗੀ, ਰਾਮ ਕੁਇਰ, ਜੈ ਸਿੰਘ ਦਾ ਪੁੱਤਰ ਗੁਰਬਖਸ਼ ਸਿੰਘ ਅਤੇ ਰਾਣੀ ਉਸਦੀ ਪਤਨੀ ਸਦਾ ਕੌਰ ਬਣੀ , ਦੂਸਰੀ ਰਾਣੀ ਨੇ ਪਾਤਸ਼ਾਹ ਨੂੰ ਮੱਥਾ ਟੇਕਿਆ ਤਾ ਉਹਨਾਂ ਨੇ ਅਸ਼ੀਰਵਾਦ ਨਾ ਦਿੱਤਾ ਕਿਉਂਕਿ ਉਸਨੂੰ ਮਾਹਵਾਰੀ ਆਈ ਹੋਈ ਸੀ , ਪਾਤਸ਼ਾਹ ਨੇ ਉਸਨੂੰ ਸਰਾਪ ਦਿੱਤਾ ਕਿ ਉਹ ਅਗਲੇ ਜਨਮ ਵਿੱਚ ਮੁਸਲਮਾਨਣੀ ਵੇਸਵਾ ਬਣੇਗੀ ਅਤੇ ਕਿਉਂਕਿ ਉਹ ਮਾਹਵਾਰੀ ਵਿੱਚ ਤੰਗੀ ਦੇ ਬਾਵਜੂਦ ਦਰਸ਼ਣ ਕਰਨ ਆਈਂ ਸੀ ਤਾ ਕਰਕੇ ਰਣ(ਮਹਾਰਾਜਾ ਰਣਜੀਤ ) ਸਿੰਘ ਰਾਜਾ ਉਸ ਵੇਸਵਾ(ਮੋਰਾਂ ਨਾਚੀ) ਦਾ ਅਗਲੇ ਜਨਮ ਅੰਗੀਕਾਰ ਕਰੇਗਾ ਤਾਂ ਉਸਦਾ ਭਲਾ ਹੋਵੇਗਾ। part 41
186> ਪੰਡਿਤ ਨੇ ਸਿੱਖਾਂ ਤੋ ਦਾਨ ਲੈਣ ਤੋ ਮਨਾ ਕਰ ਦਿੱਤਾ ਕਾਰਨ ਦੱਸਿਆ ਕਿ “ਹੁਣ ਤੁਸੀ ਜਨੇਊ ਨਹੀ ਪਾਉਦੇ “ , ਪਾਤਸ਼ਾਹ ਦੇ ਕਹਿਣ ਤੇ ਸਿੱਖਾਂ ਨੇ ਉਸ ਦਾਨ ਵਾਲੇ ਲੋਹੇ ਦੇ ਕੜੇ ਬਣਾ ਕੇ ਪਾ ਲਏ, ਕੜਾ ਅੰਮ੍ਰਿਤ ਛਕਾਉਣ ਵੇਲੇ ਕਕਾਰ ਨਹੀ ਸੀ ।part 41
185> ਗੁਰੂ ਗੋਬਿੰਦ ਸਿੰਘ ਦਾ ਵਿਆਹ ਪੰਡਿਤ ਨੇ ਮੰਤਰ ਪੜ ਕੇ ਬੇਦੀ ਦੇ ਦੁਆਲੇ ਕਰਵਾਇਆ, ਗੁਰੂ ਪਾਤਸ਼ਾਹ ਨੇ ਗਨੇਸ਼ ਦੀ ਪੂਜਾ ਕੀਤੀ , ਇੱਥੇ (ਸੂਰਜ ਪ੍ਰਕਾਸ਼) ਵਿੱਚ ਦਸਮ ਗਰੰਥ ਦੀ ਗਨੇਸ਼ ਨਾ ਧਿਆਉਣ ਵਾਲੀ ਗੱਲ ਦਾ ਵਿਰੋਧ ਹੈ । part 41
184> ਸੂਰਜ ਪ੍ਰਕਾਸ਼ ਵਿੱਚ ਭਾਈ ਵੀਰ ਸਿੰਘ ਦੀ ਟਿੱਪਣੀ ਹੈ ਕਿ ,”ਬ੍ਰਹਮ ਕਵਚ , ਹਿੰਦੂ ਮੱਤ ਅਨੁਸਾਰ ਦੇਵੀ ਦੇ ਨਾਵਾਂ ਦਾ ਮੰਤਰ ਹੈ “ part 41
183> ਅਕਸਰ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਦਸਮ ਗਰੰਥ ਅਵਤਾਰਵਾਦ ਦਾ ਖੰਡਨ ਕਰਦਾ ਹੈ, “ਮੈ ਨਾ ਗਨੇਸ਼ੇ ਪ੍ਰਿਥਮ ਮਨਾਊ, ਕਿਸ਼ਨ ਬਿਸ਼ਨ ਕਬਹੂੰ ਨਾ ਧਿਆਊ” ਜਦਕਿ ਇਹ ਗੱਲ ਦੇਵੀ ਦੀ ਵਡਿਆਈ ਵਿੱਚ ਕਹੀ ਗਈ ਹੈ , ਪ੍ਰਸੰਗ ਸ਼ੁਰੂ ਹੀ ਦੇਵੀ ਦੀ ਉਸਤਤ ਤੋ ਹੁੰਦਾ ਹੈ ਅਤੇ ਮਹਾਂਕਾਲ ਦੀ ਉਸਤਤ ਵਿੱਚ ਵੀ ਪੰਕਤੀਆਂ ਦਰਜ ਹਨ, ਮਹਾਂਕਾਲ ਦਾ ਸਿੱਖ ਬਣਨ ਲਈ ਭੰਗ ਤੇ ਸ਼ਰਾਬ ਪੀਣੀ ਜਰੂਰੀ ਹੈ । part 41
182> ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਪਾਲ ਮੋਚਨ ਤੀਰਥ ਤੇ ਗਏ, ਸਿੱਖਾਂ ਨੂੰ ਸਿਰੋਪੇ ਦੇਣ ਲਈ ਪਾਤਸ਼ਾਹ ਕੋਲ ਪੱਗਾਂ ਨਹੀ ਸਨ , ਉੱਥੇ ਉਹਨਾਂ ਨੇ ਇੱਕ ਚਰਿੱਤਰ ਖੇਡਿਆ, ਉਹਨਾਂ ਨੇ ਕਿਹਾ ਕਿ ,”ਇੱਥੇ ਤੀਰਥਾਂ ਤੇ ਲੋਕ ਪਿਸ਼ਾਬ ਕਰਕੇ ਪਾਪ ਕਰਦੇ ਹਨ , ਜਿਹੜਾ ਵੀ ਪਿਸ਼ਾਬ ਕਰਦਾ ਦਿਸੇ ਉਸਦੀ ਪੱਗ ਲਾਹ ਲਵੋ “,ਸਿੱਖਾਂ ਨੇ ਪੱਗਾਂ ਲਾਹੁਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਨਾਲ ਗਾਲਾਂ ਵੀ ਕੱਢਦੇ ਹਨ , ਇਸ ਤਰੀਕੇ ਨਾਲ 700 ਪੱਗ ਲਾਹ ਲਈ , ਗੁਰੂ ਜੀ ਨੇ ਉਹਨਾਂ ਨੂੰ ਧਵਾ ਕੇ ਆਪਣੇ ਸਿੱਖਾਂ ਨੂੰ ਸਿਰੋਪੇ ਦਿੱਤੇ ।। part40
181> ਇੱਕ ਵਾਰ ਸਿੱਖ , ਗੁਰੂ ਗੋਬਿੰਦ ਸਿੰਘ ਜੀ ਪਾਸ ਗਿਆ ਅਤੇ ਦੱਸਿਆ ਕਿ “ਮੇਰੀ ਭਾਣਜੀ ਨੂੰ ਮੁਸਲਮਾਨ ਦਾ ਭੂਤ ਚਿੰਬੜਿਆ ਹੈ , ਉਪਾਅ ਕਰੋ” , ਪਾਤਸ਼ਾਹ ਨੇ ਦੱਸਿਆ ਕਿ ਮੁਕਤਸਰ ਦੇ ਤੀਰਥ ਤੇ ਇਸ਼ਨਾਨ ਕਰਵਾਓ, ਲੜਕੀ ਮੁਕਤ ਨਾਮੇ ਦੇ ੪੦ ਪਾਠ ਕਰੇ ਫਿਰ ਜਪੁਜੀ ਪੜੇ , ਕਾਗਜ ਦੇ ਉੱਪਰ ਲਿਖੋ “ਵਾਹਿਗੁਰੂ ਜੀ ਹੋਇ ਸਹਾਇ “ ਅਤੇ ਪੁੰਿਨਆ ਤੋ ਬਾਅਦ ਪਹਿਲੇ ਐਤਵਾਰ ਉਸਦਾ ਤਵੀਤ ਬਣਾ ਕੇ ਲੜਕੀ ਦੇ ਸਿਰ ਤੇ ਬੰਨੋ ਜਾਂ ਤਵੀਤ ਬਣਾ ਕੇ ਗੱਲ ਵਿੱਚ ਪਾਉ, ਇਸ ਤਰਾਂ ਭੂਤ ਦਾ ਪਰਛਾਵਾਂ ਟਲ ਜਾਵੇਗਾ । part40
180> ਖੱਤਰੀ,ਵੈਸ਼ ਤੇ ਸ਼ੂਦਰ ਸਿੱਖ ਨੇ ਜਦੋ ਸ਼ਰਾਧ ਕਰਵਾਉਣੇ ਹੋਣ ਤਾਂ ਬ੍ਰਾਹਮਣ ਸਿੱਖ ਤੋ ਕਰਵਾਵੇ , ਕਿਸੇ ਹੋਰ ਨੂੰ ਸਿੱਖ ਦਾਨ ਨਾ ਦੇਵੇ part40
179>ਗੁਰੂ ਪਾਤਸ਼ਾਹ ਜੀ ਨੇ ਰਹਿਤ ਮਰਿਆਦਾ ਦੱਸੀ , ਪਰਾਈ ਇਸਤਰੀ ਦਾ ਸੰਗ ਕਰਨਾ ਅਤੇ ਫ਼ਾਰਸੀ ਪੜਨਾ ਬੱਜਰ ਕੁਰਹਿਤ ਹੈ , ਅਜਿਹਾ ਕਰਨ ਵਾਲੇ ਦੇ ਹੱਥ ਦਾ ਨਹੀਂ ਖਾਣਾ, ਫ਼ਾਰਸੀ ਬੋਲਣ ਵਾਲੇ ਦੇ ਘਰ ਦੇ ਜੀਆਂ ਦਾ ਵਿਸ਼ਵਾਸ਼ ਨਹੀਂ ਕਰਨਾ ,ਜਿਹੜਾ ਇਹ ਕੁਰਹਿਤ ਕਰੇ “ਮੈਂ ਉਸਦਾ ਗੁਰੂ ਨਹੀਂ ਉਹ ਮੇਰਾ ਸਿੱਖ ਨਹੀਂ” ਜੇ ਇਹ ਸੱਚ ਹੈ ਤਾਂ ਕੀ ਫ਼ਾਰਸੀ ਵਿੱਚ ਲਿਖਿਆ ਜ਼ਫ਼ਰਨਾਮਾ ਗੁਰੂ ਪਾਤਸ਼ਾਹ ਦਾ ਹੋ ਸਕਦਾ ਹੈ ਅਤੇ ਭਾਈ ਨੰਦ ਲਾਲ ਦੀਆ ਰਚਨਾਵਾਂ ਵੀ ਫ਼ਾਰਸੀ ਵਿੱਚ ਹਨ। part40
178>ਸਿੱਖ ਨੇ ਚਾਰ ਸੱਸਿਆਂ ਤੇ ਯਕੀਨ ਨਹੀ ਕਰਨਾ ,ਸੱਪ,ਸ਼ੇਰ,ਸੌਂਕਣ,ਸੁਨਿਆਰੇ ਦੇ ਉੱਤੇ ਅਤੇ ਚਾਰ ਬੱਬਿਆਂ ਤੇ ਯਕੀਨ ਨਹੀ ਕਰਨਾ, ਬ੍ਰਾਹਮਣ, ਬਾਣੀਏ,ਬਖ਼ਸ਼ੀ ਅਤੇ ਬਾਲਕ , ਚਾਰ ਕੱਕੇ ਮਾੜੇ ਹਨ , ਕਸਬੀ( ਕੰਜਰ), ਕਲਾਲ,ਕਾਜੀ , ਕਾਨੂੰਗੋ part39
177> ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਕਿਹਾ ਕਿ ,” ਮੇਰੇ ਲਈ ਸਭ ਤੋ ਵਧੀਆ ਜੱਟ ਹਨ” ਸਿੱਖਾਂ ਨੇ ਸਵਾਲ ਕੀਤਾ,” ਪਾਤਸ਼ਾਹ ਬਾਕੀ ਵੀ ਤਾ ਤੁਹਾਡੇ ਸਿੱਖ ਹਨ, ਸਿਰਫ ਜੱਟ ਹੀ ਕਿਉਂ ?” ਪਾਤਸ਼ਾਹ ਨੇ ਜਵਾਬ ਦਿੱਤਾ,” ਜੱਟ ਜੁਬਾਨ ਦੇ ਬੜੇ ਪੱਕੇ ਹੁੰਦੇ ਹਨ, ਬਾਕੀ ਜੁਬਾਨ ਤੋ ਬਦਲ ਜਾਂਦੇ ਹਨ , ਤਿੰਨ ਤਰਾਂ ਦੇ ਸਿੱਖ ਹਨ ਜਿੰਨਾ ਨੂੰ ਮੈ ਦੋ ਹਿੱਸੇ ਸਿੱਖੀ ਦੇਵਾਂਗਾ , ਜੱਟ,ਵਣਜਾਰੇ ਅਤੇ ਅਰੋੜੇ ਅਤੇ ਬਾਕੀ ਸਾਰਿਆਂ ਨੂੰ ਤੀਜਾ ਹਿੱਸਾ ਦਿੱਤਾ ਹੈ, ਉਹ ਸਿੱਖੀ ਨੂੰ ਨਹੀ ਸਮਝਦੇ , ਸਵਾਰਥਾਂ ਦੇ ਲਈ ਸਿੱਖ ਬਣਦੇ ਹਨ “। part39
176> ਗੁਰੂ ਜੀ ਨੇ ਸਿੱਖਾਂ ਨੂੰ ਸਰਾਪ ਦਿੱਤਾ ਕਿ ਸਿੱਖਾਂ ਤੇ ਬਹੁਤ ਬੁਰਾ ਸਮਾਂ ਆਵੇਗਾ, ਜੰਗਲ਼ਾਂ ਵਿੱਚ ਲੁਕਣਗੇ , ਤੁਰਕਾਂ ਕੋਲੋ ਇਨ੍ਹਾਂ ਦੀ ਖੱਲ ਉਤਰਵਾਵਾਂਗਾ,ਪੁਰਸ਼ ਜਨਾਨੀ ਦਾ ਪਾਣੀ ਭਰਨਗੇ, ਔਰਤਾਂ ਵਿਭਚਾਰਨ ਬਣਨਗੀਆਂ , ਸਿੱਖਾਂ ਦੀਆਂ ਔਰਤਾਂ ਮੈ ਈਸਾ ਦੀ ਔਲਾਦ ਦੇ ਹਵਾਲੇ ਕਰ ਦੇਵਾਂਗਾ , ਔਰਤਾਂ ਲਾਜ ਤਿਆਗ ਦੇਣਗੀਆਂ part39
175> ਅਨੰਦਪੁਰ ਜਦੋਂ ਪਾਤਸ਼ਾਹ ਨੂੰ ਬੇਦਾਵਾ ਦਿੱਤਾ ਤਾਂ ਮਾਤਾ ਗੁਜਰੀ ਜੀ ਨੇ ਸਭ ਤੋਂ ਪਹਿਲਾਂ ਲਿਖ ਕੇ ਦਿੱਤਾ ਕਿ “ਮੈਂ ਤੇਰੀ ਮਾਂ ਨਹੀਂ ਅਤੇ ਤੂੰ ਮੇਰਾ ਪੁੱਤ ਨਹੀਂ “ , ਗੁਰੂ ਪਾਤਸ਼ਾਹ ਨੇ ਬਚਨ ਕੀਤਾ ਕਿ ਕਦੇ ਬੱਚੇ,ਗਰੀਬ,ਬਾਣੀਏ ਅਤੇ ਔਰਤ ਨੂੰ ਮੁਖ਼ਤਿਆਰੀ ਨਹੀਂ ਦੇਣੀ ਚਾਹੀਦੀ, ਗੁਰੂ ਜੀ ਨੇ ਸਿੱਖਾਂ ਨੂੰ ਦੱਸਿਆ ,”ਮਹਾਭਾਰਤ ਵਿੱਚ ਯੁਧਿਸ਼ਟਰ ਨੇ ਆਪਣੀ ਮਾਂ ਨੂੰ ਸ਼ਰਾਪ ਦਿੱਤਾ ਸੀ ਕਿ ਕਦੇ ਕਿਸੇ ਜ਼ਨਾਨੀ ਦੇ ਗੱਲ ਨਹੀਂ ਪਚੇਗੀ, ਜਿੰਨਾ ਘਰਾਂ ਵਿੱਚ ਇਸਤਰੀ ਦੀ ਚੱਲੇਗੀ ਉਹ ਘਰ ਉੱਜੜ ਜਾਣਗੇ” part 39
174>ਅਕਾਲ ਪੈ ਗਿਆ ਤਾਂ ਲੋਕ ਦੂਰੋ ਦੂਰੋ ਆ ਕੇ ਅਨੰਦਪੁਰ ਲੰਗਰ ਛਕਣ ਲੱਗੇ, ਸਿੱਖਾਂ ਵੱਲੋਂ ਰਾਸ਼ਨ ਖਤਮ ਹੋਣ ਦੀ ਚਿੰਤਾ ਪ੍ਰਗਟ ਕਰਨ ਤੇ ਮਾਤਾ ਗੁਜਰੀ ਜੀ ਨੇ ਲੰਗਰ ਇੱਕ ਟਾਈਮ ਕਰਨ ਦਾ ਹੁਕਮ ਦਿੱਤਾ, ਜਦ ਪਾਤਸ਼ਾਹ ਵੱਲੋ ਲੰਗਰ ਇੱਕ ਵਖਤ ਕਰਨ ਦਾ ਕਾਰਨ ਪੁੱਛਿਆ ਗਿਆ ਤਾਂ ਸਿੱਖਾਂ ਨੇ ਦੱਸਿਆ, ਮਾਤਾ ਜੀ ਦਾ ਹੁਕਮ ਹੈ ,ਗੁਰੂ ਜੀ ਨੇ ਗ਼ੁੱਸੇ ਵਿੱਚ ਮਾਤਾ ਜੀ ਨੂੰ ਕਿਹਾ ,” ਹੇ ਉੱਜੜੀ ਜੇ ਘਰ ਵਿੱਚ ਹੋਵੇ ਤਾਂ ਸੰਕੋਚ ਨਹੀਂ ਕਰੀਦਾ “। part39
173 > ਮੈ ( ਦੁਸ਼ਟ ਦਮਨ, ਦਸਮ ਗੁਰੂ ) ਤਪੱਸਵੀ ਪਾਸ ਗਿਆ , ਉਸਨੇ ਮੈਨੂੰ ਕਿਹਾ ,”ਤੂੰ ,ਅਗਲੇ ਜਨਮ ਵਿੱਚ ਲੜਾਈਆਂ ਲੜੇਗਾ ਪਰ ਮੈ ਕੋਈ ਲੜਾਈ ਨਹੀ ਦੇਖ ਸਕਾਂਗਾ , ਮੈ ਤੇਰੀ ਛੋਟੀ ਉਮਰ ਵਿੱਚ ਹੀ ਸੰਸਾਰ ਛੱਡ ਦੇਵਾਂਗਾ , ਤੂੰ ਮੇਰੇ ਵਿੱਚੋਂ ਗੋਭੀ ਵਾਂਗ ਪੈਦਾ ਹੋਇਆਂ ਹੈ ਇਸ ਕਰਕੇ ਤੇਰਾ ਨਾਮ ਗੋਬਿੰਦ ਹੋਵੇਗਾ , ਸਿੰਘ ਦੀ ਪਦਵੀ ਤੈਨੂੰ ਦੇਵੀ ਨੇ ਦਿੱਤੀ , ਖੱਲ ਵਿੱਚੋਂ ਪੈਦਾ ਹੋਣ ਕਰਕੇ ਤੇਰਾ ਨਾਮ ਖਾਲਸਾ ਹੈ, ਦੇਵੀ ਦੇ ਵਰ ਕਰਕੇ ਹੀ ਖਾਲਸੇ ਦਾ ਤੇਜ਼ ਪ੍ਰਤਾਪ ਹੋਇਆਂ ਹੈ ਨਾਲ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਤਪ ਦੀ ਸ਼ਕਤੀ ਹੈ । part38
172> ਦੇਵੀ ਦਾ ਕੇਸਾਧਾਰੀ ਰੂਪ ਪਾਤਸ਼ਾਹ ਨੇ ਸਿੱਖਾਂ ਨੂੰ ਦਿੱਤਾ, ਦੇਵੀ ਨੇ ਬਚਨ ਕੀਤਾ ਇਹ ਤਪੱਸਵੀ ਹੀ ਤੇਰਾ ਪਿਤਾ ਹੋਵੇਗਾ , ਦੇਵੀ ਨੇ ਕਰਦ, ਪਰਾਂਦਾ ਅਤੇ ਚੂੜੀ ਦਿੱਤੀ , ਬਚਨ ਕੀਤਾ ,”ਵਿਸ਼ਨੂੰ ਦਾ ਅਵਤਾਰ ( ਗੁਰੂ ਨਾਨਕ) ਪੈਦਾ ਹੋਵੇਗਾ ਉਸੇ ਲੜੀ ਵਿੱਚ ਤੇਰਾ ਜਨਮ ਹੋਵੇਗਾ , ਫਿਰ ਤੁਸੀ ਮੈਨੂੰ ਬੁਲਾਉਣਾ ਹੈ ਮੈ ਤੁਹਾਡੀ ਸਹਾਇਤਾ ਕਰਾਂਗੀ” । part38
171> ਸਿੱਖਾਂ ਨੇ ਸਵਾਲ ਕੀਤਾ ਕਿ ਪਾਹੁਲ ਵਿੱਚ ਚੰਡੀ ਮਾਤਾ ਦੀ ਸ਼ਕਤੀ ਹੈ ਜਾਂ ਗੁਰੂ ਦੀ , ਪਾਤਸ਼ਾਹ ਨੇ ਜਵਾਬ ਦਿੱਤਾ ਕਿ “ਗੁਰੂ-ਘਰ ਏਕਤਾ ਦੀ ਵਡਿਆਈ ਹੈ , ਅਸੀ ਵਿੰਧਿਆਚਲ ਪਹਾੜ ਤੇ ਤਪ ਕਰਦੇ ਸੀ, ਦੇਵੀ ਵੀ ਉੱਥੇ ਤਪ ਕਰਦੀ ਸੀ , ਦੈਂਤਾਂ ਦੇਵਤਿਆਂ ਦੇ ਯੁੱਧ ਵਿੱਚੋਂ ਦੇਵਤੇ ਹਾਰ ਗਏ ਉਹਨਾਂ ਨੇ ਚੰਡੀ ਅੱਗੇ ਬੇਨਤੀ ਕੀਤੀ , ਚੰਡੀ ਨੇ ਦੈਂਤਾਂ ਨਾਲ ਯੁੱਧ ਕੀਤਾ 9 ਕਰੋੜ ਦੈਂਤ ਮਾਰ ਦਿੱਤਾ , ਦੇਵੀ ਥੱਕ ਗਈ ਅਤੇ ਅਲੋਪ ਹੋ ਗਈ , ਉੱਥੇ ਇੱਕ ਤਪੱਸਵੀ ਤਪ ( ਗੁਰੂ ਤੇਗ ਬਹਾਦਰ ਪਿਛਲਾ ਜਨਮ) ਕਰਦਾ ਸੀ ਉਸਨੇ ਆਪਣੀ ਥੱਲੇ ਵਿਛਾਈ ਸ਼ੇਰ ਦੀ ਖੱਲ ਝਾੜੀ ਤਾਂ ਦੁਸ਼ਟ ਦਮਨ ਪੈਦਾ ਹੋਇਆਂ , ਜਿਸਨੇ ਦਸ ਲੱਖ ਪੰਜ ਹਜ਼ਾਰ ਸਾਲ ਯੁੱਧ ਕੀਤਾ ਅਤੇ ਦੈਂਤ ਮਾਰੇ , ਦੇਵੀ ਬੜੀ ਪ੍ਰਸੰਨ ਹੋਈ , ਉਸਨੇ ਦੁਸ਼ਟ ਦਮਨ ਨੂੰ ਕਿਹਾ ਕਿ ਤੂੰ ਜਗਤ ਵਿੱਚ ਜਾਵੇਗਾ ਅਤੇ ਤੇਰਾ ਨਾਮ ਦੁਸ਼ਟ ਦਮਨ ਹੋਵੇਗਾ , ਤੂੰ ਆਪਣੇ ਸਿੱਖਾਂ ਨੂੰ ਮੇਰਾ ਸਰੂਪ ਦੇਈ । part38
170> ਸ਼੍ਰੀ ਦੇਵੀ ਦਾ ਧਿਆਨ ਧਰ ਕੇ ਦੱਸ ਸਵੈਯੇ, ਅਨੰਦ ਅਤੇ ਫਿਰ ਜਪੁਜੀ ਪੜਨਾ ਹੈ , ਇਸ ਤਰਾਂ ਪਾਹੁਲ ਤਿਆਰ ਕਰਨੀ ਅਤੇ ਪੀਣ ਵਾਲੇ ਨੂੰ ਚਾਰੇ ਪਦਾਰਥ ਪ੍ਰਾਪਤ ਹੋ ਜਾਂਦੇ ਹਨ , ਜਿਹੜਾ ਅੰਮ੍ਰਿਤ ਲੈ ਕੇ ਛੱਡਦਾ ਹੈ ਉਹ ਮਹਾਂਪਾਪੀ ਹੈ । part38
169> ਸਿੱਖਾਂ ਨੇ ਜਦ ਗੁਰੂ ਪਾਤਸ਼ਾਹ ਤੋ ਖੰਡੇ ਦੀ ਪਾਹੁਲ ਦੀ ਮਹਾਨਤਾ ਪੁੱਛੀ ਤਾ ਉਹਨਾਂ ਦੱਸਿਆ ਕਾਰਜ ਮੰਤਰਾਂ , ਤੰਤਰਾਂ ਅਤੇ ਜੰਤਰਾਂ ਦੀ ਸਹਾਇਤਾ ਨਾਲ ਸਿੱਧ ਹੁੰਦੇ ਹਨ, ਸਤਿਨਾਮ- ਮੰਤਰ, ਵਾਹਿਗੁਰੂ - ਜੰਤਰ ਅਤੇ ਬਾਕੀ ਸਮਾਨ- ਤੰਤਰ ਹੈ , ਅੰਮ੍ਰਿਤ ਦੀ ਸਮੱਗਰੀ ਦੇਵਤਿਆਂ ਨੇ ਲਿਆ ਕੇ ਦਿੱਤੀ , ਪਾਣੀ ਵਰੁਣ ਦੇਵਤੇ ਨੇ , ਮਿੱਠਾ ਇੰਦਰ ਨੇ ਅਤੇ ਖੰਡਾ ਬਾਟਾ ਲੋਹੇ ਦਾ ਸਮਾਨ ਯਮਰਾਜ ਨੇ ਲਿਆ ਕੇ ਦਿੱਤਾ ।part38
168> ਰਵਾਲ ਨੇ ਦਸਵੇ ਪਾਤਸ਼ਾਹ ਨੂੰ ਦੱਸਿਆ ਕਿ ਆਉਣ ਵਾਲੇ ਇੱਕ ਸਾਲ ਤੁਹਾਡੇ ਤੇ ਬਹੁਤ ਕਸ਼ਟ ਆਉਣਗੇ ਕਿਉਂਕਿ ਵੇਦਾਂ ਦੀ ਮਾਤਾ ਗਾਇਤ੍ਰੀ ਨੂੰ ਗ਼ੁੱਸਾ ਹੈ ਕਿ ਤੁਸੀ ਅੰਮ੍ਰਿਤ ਤਿਆਰ ਕਰਨ ਵੇਲੇ ਗਾਇਤ੍ਰੀ ਮੰਤਰ ਨਹੀ ਪੜ੍ਹਿਆ , ਸਿੱਖਾਂ ਨੂੰ ਗੁਰਮੰਤਰ ਗਾਇਤ੍ਰੀ ਮੰਤਰ ਦੇਣਾ ਚਾਹੀਦਾ ਸੀ, ਮਾਤਾ ਦੇ ਅਪਮਾਨ ਕਰਕੇ ਹੀ ਗੁਰੂ ਪਾਤਸ਼ਾਹ ਤੇ ਕਸ਼ਟ ਆਏ part 37
167> ਹੋਲੇ ਮਹੱਲੇ ਦਾ ਸੂਰਜ ਪ੍ਰਕਾਸ਼ ਵਿੱਚ ਕਿਤੇ ਵੀ ਜਿਕਰ ਨਹੀ ਹੈ , ਅਨੰਦਪੁਰ ਸਾਹਿਬ ਵਿੱਚ ਹੋਲੀ ਮਨਾਈ ਜਾਂਦੀ ਸੀ , ਗੁਰੂ ਪਾਤਸ਼ਾਹ ਵੀ ਹੋਲੀ ਖੇਡਦੇ ਸਨ , ਬ੍ਰਾਹਮਣ ਵੱਲੋ ਇਹ ਤਿਉਹਾਰ ਸ਼ੂਦਰਾਂ ਦੇ ਲਈ ਬਣਾਇਆ ਹੋਇਆ ਹੈ । part37
166>ਜਦੋ ਭਾਈ ਬਚਿੱਤਰ ਸਿੰਘ ਵੱਲੋ ਹਾਥੀ ਤੇ ਹਮਲੇ ਦੀ ਗੱਲ ਆਉਂਦੀ ਹੈ ਤਾਂ ਕਿਹਾ ਜਾਂਦਾ ਹੈ ਕਿ ਸੱਤ ਤਵੇ ਪਾੜ ਕੇ ਬਰਛੀ ਮੱਥੇ ਵਿੱਚ ਮਾਰੀ ਜਦਕਿ ਬਚਿੱਤਰ ਸਿੰਘ ਨੂੰ ਥਾਪੜਾ ਦੇਣ ਵਾਲੇ ਦਸਵੇ ਪਾਤਸ਼ਾਹ ਨੇ ਜਦ ਲੋਹੇ ਦੇ ਬਸਤਰ ਪਹਿਨੇ ਪੈਦੇ ਖਾਨ ਦਾ ਮੁਕਾਬਲਾ ਕੀਤਾ ਤਾਂ ਖਾਲੀ ਥਾਂ ਲੱਭ ਕੇ ਕੰਨ ਤੇ ਤੀਰ ਦਾ ਨਿਸ਼ਾਨਾ ਲਾਇਆ । part37
165> ਪਾਤਸ਼ਾਹ ਦਾ ਸੀਸ ਅਲੋਪ ਹੋ ਕੇ ਉੱਡ ਗਿਆ ਅਤੇ ਸਿੱਖ ਦੇ ਕੋਲ ਚਲਾ ਗਿਆ , ਸਿੱਖ ਅਨੰਦਪੁਰ ਵੱਲ ਚੱਲ ਪਿਆਂ , ਫੌਜ ਸੀਸ ਲੱਭ ਰਹੀ ਸੀ ਜਦ ਸਿੱਖ ਤੇ ਨਜ਼ਰ ਪਈ ਤਾਂ ਸਿੱਖ ਨੇ ਸੀਸ ਗੱਡੇ ਵਿੱਚ ਲੁਕੋ ਦਿੱਤਾ , ਜਦ ਫੌਜ ਗੱਡੇ ਵਿੱਚ ਸੀਸ ਲੱਭਦੀ ਸੀ ਤਾਂ ਸੀਸ ਪਿਛਲੇ ਗੱਡੇ ਵਿੱਚ ਤੇ ਕਦੇ ਅਗਲੇ ਗੱਡੇ ਵਿੱਚ ਆਪਣੇ ਆਪ ਛੁਪ ਜਾਂਦਾ ਸੀ । part 36
164> ਪਾਤਸ਼ਾਹ ਨੇ ਜੱਲਾਦ ਨੂੰ ਕਿਹਾ ਕਿ ਜਿੰਨੀ ਵੀ ਤਿੱਖੀ ਤਲਵਾਰ ਹੋਵੇ ਉਹ ਮੇਰਾ ਸਿਰ ਨਹੀ ਲਾਹ ਸਕਦੀ , ਸਿਰ ਤਾਂ ਕੀ ਉਸਤੇ ਕੱਚੇ ਧਾਗੇ ਨਾਲ ਕਾਗਜ ਬੰਨ ਕੇ ਵਾਰ ਕਰੋ, ਕੱਚਾ ਧਾਗਾ ਅਤੇ ਕਾਗਜ ਵੀ ਸਲਾਮਤ ਰਹਿਣਗੇ ਜਦ ਜੱਲਾਦ ਨੇ ਵਾਰ ਕੀਤਾ ਸੀਸ ਤਲਵਾਰ ਦੇ ਲੱਗਣ ਤੋ ਬਿਨਾ ਹੀ ਅਲੱਗ ਹੋ ਗਿਆ ਅਤੇ ਕਾਗਜ , ਕੱਚਾਧਾਗਾ ਸਲਾਮਤ ਹੀ ਰਹੇ । part 36
163> ਜਦ ਨੌਵੇ ਪਾਤਸ਼ਾਹ ਨੇ ਨਾਰੀਅਲ ਅਤੇ ਪੰਜ ਪੈਸੇ ਰੱਖ ਕੇ ਮੱਥਾ ਟੇਕਿਆ ਤਾਂ ਨੌਂਵਾਂ ਸਰੀਰਾਂ ਦੀ ਜੋਤ ਦਸਵੇ ਪਾਤਸ਼ਾਹ ਦੇ ਵਿੱਚ ਟਿਕ ਗਈ । part 36
162> ਤੇਗ ਬਹਾਦਰ ਪਾਤਸ਼ਾਹ ਰਾਤ ਸਮੇ ਕੈਦਖ਼ਾਨੇ ਵਿੱਚੋਂ ਨਿਕਲ ਕੇ ਇਸ਼ਨਾਨ ਕਰ ਆਉਂਦੇ ਸਨ ਅਤੇ ਸਰੀਰ ਕਰਕੇ ਕੈਦਖ਼ਾਨੇ ਵਿੱਚ ਵੀ ਰਹਿੰਦੇ ਸਨ ।
161>ਕੁਝ ਸਿੱਖ ਨੌਵੇ ਪਾਤਸ਼ਾਹ ਦੇ ਨਾਲ ਸਨ ਉਹਨਾਂ ਜਾਣ ਦੀ ਆਗਿਆ ਮੰਗੀ , ਪਾਤਸ਼ਾਹ ਨੇ ਰਾਤ ਸਮੇ ਨਿਕਲਣ ਦੀ ਗੱਲ ਕਹੀ , ਰਾਤ ਸਮੇ ਆਪਣੇ ਆਪ ਉਹਨਾਂ ਦੇ ਪੈਰਾਂ ਦੀਆ ਬੇੜੀਆਂ ਖੁੱਲ ਗਈਆਂ, ਜਿੰਦਰੇ ਖੁੱਲ ਗਏ , ਪਹਿਰੇਦਾਰ ਬੇਹੋਸ਼ ਹੋ ਗਏ , ਸਿੱਖ ਅਨੰਦਪੁਰ ਵੱਲ ਚਲੇ ਗਏ । part 36
160> ਸੂਰਜ ਪ੍ਰਕਾਸ਼ ਵਿੱਚ ਕਿਤੇ ਵੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਬਾਰੇ ਜਿਕਰ ਤੱਕ ਨਹੀ ਹੈ । part 36
159> ਪਾਤਸ਼ਾਹ ਦੇ ਜੂਠੇ ਛਿੱਲੜ ਚੂਸਣ ਨਾਲ ਇੱਕ ਸਿੱਖ ਨੇ ਕਿਹਾ ਕਿ “ਮੇਰੇ ਵਿੱਚ ਇਤਨੀ ਤਾਕਤ ਆ ਗਈ ਕਿ ਮੈ ਧਰਤੀ ਪਲਟ ਸਕਦਾ ਹਾਂ, ਸਾਰੇ ਮੁਸਲਮਾਨ ਖਤਮ ਕਰ ਸਕਦਾ “ਪਾਤਸ਼ਾਹ ਨੇ ਉਸਦੀ ਤਾਕਤ ਖਿੱਚ ਲਈ ਤੇ ਮਤੀਦਾਸ ਨੂੰ ਸਮਝਾਇਆ ਕਿ ਬਾਬੇ ਨਾਨਕ ਨੇ ਸੱਤ ਮੁੱਠਾਂ ਭੰਗ ਦੀਆ ਲੈ ਕੇ ਬਾਬਰ ਨੂੰ ਸੱਤ ਪੁਸ਼ਤਾਂ ਦਾ ਰਾਜ ਦਿੱਤਾ ਸੀ ਤੇ ਮੈ ਹੁਣ ਆਪਣਾ ਸਿਰ ਦੇ ਕੇ ਰਾਜ ਵਾਪਿਸ ਲੈਣਾ ਹੈ । part 36
158 > ਜਿਸ ਤਹਿਖ਼ਾਨੇ ਵਿੱਚ ਪਾਤਸ਼ਾਹ ਕੈਦ ਸਨ ਉੱਥੇ ਪ੍ਰੇਤ ਦਾ ਵਾਸਾ ਸੀ, ਪ੍ਰੇਤ ਪਾਤਸ਼ਾਹ ਲਈ ਬਜ਼ਾਰ ਵਿੱਚੋਂ ਗੰਨੇ ਲੈ ਕੇ ਆਇਆ , ਪਾਤਸ਼ਾਹ ਦੇ ਗੰਨੇ ਚੂਪਣ ਦੇ ਬਾਅਦ ਉਹਨਾਂ ਦੇ ਛਿੱਲੜਾਂ ਨੂੰ ਚੂਸਣ ਨਾਲ ਪ੍ਰੇਤ ਦਾ ਉਧਾਰ ਹੋਇਆ ।part36
157>ਜਦ ਔਰੰਗਜੇਬ ਨੇ ਤੇਗ ਬਹਾਦਰ ਪਾਤਸ਼ਾਹ ਅੱਗੇ ਤਿੰਨ ਸ਼ਰਤਾਂ ਰੱਖੀਆਂ ਕਿ ਜਾਂ ਆਪਣਾ ਧਰਮ ਛੱਡ ਕੇ ਇਸਲਾਮ ਕਬੂਲ ਕਰੋ ਜਾਂ ਕਰਾਮਾਤ ਦਿਖਾਓ ਜਾਂ ਮਰਨ ਲਈ ਤਿਆਰ ਹੋ ਜਾਓ ਤਾਂ ਪਾਤਸ਼ਾਹ ਨੇ ਜਵਾਬ ਵਿੱਚ ਕਿਹਾ ,” ਮੇਰਾ ਹਿੰਦੂ ਧਰਮ ਬਹੁਤ ਪਿਆਰਾਂ ਹੈ , ਇਹ ਲੋਕ ਪਰਲੋਕ ਵਿੱਚ ਸਹਾਈ ਹੋਣ ਵਾਲਾ ਹੈ , ਇਸਦੇ ਬਰਾਬਰ ਦਾ ਕੋਈ ਧਰਮ ਨਹੀ ਹੈ, ਕਰਾਮਾਤ ਦਿਖਾਉਣੀ ਕਹਿਰ ਦਾ ਨਾਮ ਹੈ , ਕਰਾਮਾਤ ਦਿਖਾਉਣ ਵਾਲਾ ਪ੍ਰਭੂ ਦੀ ਦਰਗਾਹ ਗੁਨਾਹਗਾਰ ਮੰਨਿਆ ਜਾਂਦਾਹੈ , ਮਰਨਾ ਸਾਨੂੰ ਕਬੂਲ ਹੈ । part36
156> ਔਰੰਗਜੇਬ ਨੇ ਕੁੱਠਾ ਮਾਸ ਨੌਵੇ ਪਾਤਸ਼ਾਹ ਲਈ ਭੇਜਿਆ ਅਤੇ ਪੁੱਤਰੀ ਦਾ ਰਿਸ਼ਤਾ ਦੇਣ ਦਾ ਲਾਲਚ ਵੀ ਦਿੱਤਾ , ਪਾਤਸ਼ਾਹ ਨੇ ਸੋਚਿਆ ,ਇਹ ਮੇਰਾ ਧਰਮ ਭ੍ਰਿਸ਼ਟ ਕਰਨਾ ਚਾਹੁੰਦੇ ਹਨ ਪਰ ਇਸ ਬਾਦਸ਼ਾਹ ਦਾ ਧਰਮ ਭ੍ਰਿਸ਼ਟ ਹੋਵੇਗਾ, ਜਦ ਦੇਗਚੇ ਦਾ ਢੱਕਣ ਚੁੱਕਿਆ ਤਾਂ ਸੂਰਾਂ ਦੇ ਬੱਚੇ ਵਿੱਚੋਂ ਨਿਕਲ ਕੇ ਦੌੜਨ ਲੱਗੇ । part 35
155> ਪਾਤਸ਼ਾਹ ਨੂੰ ਇੱਕ ਸਿੱਖ ਨੇ ਕੈਦ ਵਿੱਚ ਹੁੰਦਿਆਂ ਬੇਨਤੀ ਕੀਤੀ ਕਿ ਮੇਰੇ ਘਰ ਆ ਕੇ ਪ੍ਰਸ਼ਾਦਾ ਛਕੋ , ਪਾਤਸ਼ਾਹ ਜਦ ਪ੍ਰਸ਼ਾਦਾ ਛਕ ਕੇ ਜਾਣ ਲੱਗੇ ਤਾਂ ਇੱਕ ਦੂਸਰੇ ਸਿੱਖ ਨੇ ਵੀ ਬੇਨਤੀ ਕੀਤੀ ਪਾਤਸ਼ਾਹ ਨੇ ਕੱਲ ਆਉਣ ਦਾ ਬਚਨ ਕੀਤਾ , ਨੇੜੇ ਰਹਿੰਦੇ ਮੌਲਾਣੇ ਨੇ ਔਰੰਗਜੇਬ ਨੂੰ ਖ਼ਬਰ ਕਰ ਦਿੱਤੀ ਕਿ ਨੌਵੇ ਪਾਤਸ਼ਾਹ ਅਜਾਦ ਘੁੰਮ ਰਹੇ ਹਨ, ਜਦ ਬਾਦਸ਼ਾਹ ਨੇ ਦੂਸਰੇ ਦਿਨ ਫੌਜ ਭੇਜ ਕੇ ਦੂਸਰੇ ਸਿੱਖ ਦੇ ਘਰ ਪਤਾ ਕੀਤਾ ਤਾਂ ਗੁਰੂ ਸਾਹਿਬ ਉੱਥੇ ਵੀ ਮੌਜੂਦ ਸਨ ਅਤੇ ਕੈਦ ਵਿੱਚ ਵੀ ਸਨ , ਔਰੰਗਜੇਬ ਇਸ ਕਰਾਮਾਤ ਤੋ ਹੈਰਾਨ ਸੀ । part 35
154>ਔਰੰਗਜੇਬ ਨੇ ਨੌਵੇ ਪਾਤਸ਼ਾਹ ਨੂੰ ਕਿਹਾ ਕਿ ਮੈ ਧਰਮ ਦਾ ਕਾਰਜ ਕਰ ਰਿਹਾ ਹਾਂ ਮੈ ਹਿੰਦੂ ਧਰਮ ਨੂੰ ਖਤਮ ਕਰਕੇ ਇਸਲਾਮ ਫੈਲਾਵਾਂਗਾ , ਪਾਤਸ਼ਾਹ ਨੇ ਕਿਹਾ , ਇਹ ਮਾਲਕ ਦੀ ਮਰਜੀ ਨਹੀ ਹੈ , ਆਪਣੀ ਗੱਲ ਸਿੱਧ ਕਰਨ ਲਈ ਪਾਤਸ਼ਾਹ ਨੇ ਔਰੰਗਜੇਬ ਤੋ ਪੰਜ ਮਣ ਕਾਲੀਆਂ ਮਿਰਚਾਂ ਮੰਗਵਾ ਕੇ ਅੱਗ ਲਗਵਾ ਦਿੱਤੀ , ਅੱਗ ਚੌਵੀ ਘੰਟੇ ਬਲਦੀ ਰੱਖੀ , ਸਵਾਹ ਵਿੱਚੋਂ ਤਿੰਨ ਮਿਰਚਾਂ ਸਾਬਤ ਬਚ ਗਈਆਂ , ਪਾਤਸ਼ਾਹ ਨੇ ਕਿਹਾ ਕਿ ਦੋ ਧਰਮਾਂ ਤੋ ਇੱਕ ਨਹੀ ਬਲਕਿ ਤਿੰਨ ਧਰਮ ਹੋਣਗੇ, ਤੀਜਾ ਸਿੱਖ ਧਰਮ ਬਣੇਗਾ ।part 35
153>ਔਗਰੰਗਜੇਬ ਦੀਆ ਸ਼ਰਤਾਂ ਵਿੱਚੋਂ ਨੌਵੇ ਪਾਤਸ਼ਾਹ ਨੇ ਕਰਾਮਾਤ ਦਿਖਾਉਣ, ਮੁਸਲਮਾਨ ਬਣਨ ਦੀ ਬਜਾਏ ਮੌਤ ਪਰਵਾਨ ਕੀਤੀ ਪਰ ਇਸਦੇ ਉਲਟ ਸੰਤੋਖ ਸਿੰਘ ਨੇ ਉਹਨਾਂ ਨੂੰ ਕਰਾਮਾਤਾਂ ਦਿਖਾਉਂਦੇ ਵੀ ਦਰਸਾਇਆ । part35
152> ਗੁਰੂ ਹਰਗੋਬਿੰਦ ਪਾਤਸ਼ਾਹ ਦੇ ਬੱਚੇ ਗੈਰਕੁਦਰਤੀ ਤਰੀਕੇ ਨਾਲ ਹੋਏ ,ਪਾਤਸ਼ਾਹ ਮਾਤਾ ਜੀ ਨੂੰ ਮੰਤਰ ਵਾਲਾ ਕਾਗਜ ਦਿੰਦੇ ਸਨ ਜਿਸਨੂੰ ਮੂੰਹ ਵਿੱਚ ਰੱਖਣ ਨਾਲ ਮਾਤਾ ਜੀ ਦੇ ਗਰਭ ਠਹਿਰ ਜਾਇਆ ਕਰਦਾ ਸੀ। (ਗੁਰਬਿਲਾਸ ਪਾਤ:੬) part35
151> ਤੀਜੀ ਵਾਰ ਪ੍ਰਿਥੀ ਚੰਦ ਨੇ ਖਿਡਾਵੇ ਬ੍ਰਾਹਮਣ ਨੂੰ 500 ਰੁਪਈਆ ਦੇ ਕੇ ਬਾਲਕ ਨੂੰ ਜਹਿਰ ਖਵਾਉਣ ਲਈ ਦਿੱਤਾ , ਬ੍ਰਾਹਮਣ ਨੇ ਜਹਿਰ ਦਹੀ ਵਿੱਚ ਮਿਲਾ ਦਿੱਤਾ , ਬਾਲਕ ਉੱਚੀ ਉੱਚੀ ਰੋਂਦਾ ਰਿਹਾ ਪਰ ਦਹੀ ਨਾ ਪੀਤਾ , ਸਾਰੇ ਇਕੱਠੇ ਹੋ ਗਏ , ਅਰਜਨ ਪਾਤਸ਼ਾਹ ਨੇ ਦਹੀ ਕੁੱਤੇ ਨੂੰ ਪਾਇਆ ਕੁੱਤੇ ਨੇ ਦੱਸਿਆ ਇਸ ਵਿੱਚ ਜਹਿਰ ਹੈ , ਜੇ ਮੈ ਪੀਤਾ ਤਾਂ ਮਰ ਜਾਵਾਂਗਾ ਤੁਹਾਡੇ ਤੋ ਵਿੱਛੜ ਜਾਵਾਂਗਾ , ਪਾਤਸ਼ਾਹ ਨੇ ਕਿਹਾ ਤੂੰ ਪੀ ਲੈ ਬ੍ਰਾਹਮਣ ਦਾ ਪਾਜ ਉੱਘੜ ਜਾਵੇਗਾ, ਕੁੱਤਾ ਮਰ ਗਿਆ ਪਾਤਸ਼ਾਹ ਨੇ ਬਚਨ ਕੀਤਾ ਬ੍ਰਾਹਮਣਾ ਤੇਰੇ ਸੂਲ ਉੱਠੇਗਾ ਮਰ ਜਾਵੇਗਾ , ਇਸੇ ਤਰਾਂ ਹੋਇਆਂ , ਮਾਤਾ ਜੀ ਨੇ ਕਿਹਾ ਬ੍ਰਾਹਮਣ ਮਾਰਨਾ ਸਭ ਤੋ ਵੱਡਾ ਪਾਪ ਹੈ , ਤੁਸੀ ਬਚਨ ਕੀਤਾ ਤਾਂ ਮਰ ਗਿਆ , ਮਾਤਾ ਜੀ ਦੇ ਕਹਿਣ ਤੇ ਪਾਤਸ਼ਾਹ ਨੇ ਪਾਣੀ ਵਿੱਚ ਮੰਤਰ ਪੜਕੇ ਬ੍ਰਾਹਮਣ ਜਿਉਦਾ ਕਰ ਦਿੱਤਾ । part 34
150> ਦੂਸਰੀ ਵਾਰ ਪ੍ਰਿਥੀ ਚੰਦ ਨੇ ਸਪੇਰੇ ਨੂੰ ਭੇਜਿਆ, ਉਸਨੇ ਜ਼ਹਿਰੀਲਾ ਨਾਗ ਹਰਗੋਬਿੰਦ ਪਾਤਸ਼ਾਹ ਦੇ ਕੋਲ ਛੱਡ ਦਿੱਤਾ , ਪਾਤਸ਼ਾਹ ਨੇ ਉਸ ਸੱਪ ਨੂੰ ਮਾਰ ਦਿੱਤਾ , ਗੁਰੂ ਅਰਜਨ ਪਾਤਸ਼ਾਹ ਆਏ ਅਤੇ ਮ੍ਰਿਤਕ ਸੱਪ ਵੱਲ ਦੇਖਿਆ ਉਹ ਜਿਉਂਦਾ ਹੋ ਗਿਆ , ਸੁੰਦਰ ਸਰੀਰ ਧਾਰਨ ਕੀਤਾ , ਪਾਤਸ਼ਾਹ ਦੇ ਪੁੱਛਣ ਤੇ ਉਸਨੇ ਦੱਸਿਆ ਕਿ ਮੈ ਪਿਛਲੇ ਜਨਮ ਵਿੱਚ ਵੇਦਾਂ ਦਾ ਗਿਆਤਾ ਸੀ , ਇਕ ਵਾਰ ਨਾਰਦ ਮੁਨੀ ਮੈਨੂੰ ਉਪਦੇਸ਼ ਦੇਣ ਆਇਆ ਮੈ ਉਸਦੇ ਨਾਲ ਸਵਾਲ ਜਵਾਬ ਕੀਤੇ , ਕਿੰਤੂ ਕਰਨ ਕਰਕੇ ਨਾਰਦ ਨੇ ਮੈਨੂੰ ਸ਼ਰਾਪ ਦੇ ਦਿੱਤਾ , ਕ੍ਰਿਸ਼ਨ ਨਾਲ ਵੀ ਨਾਗ ਦੀ ਕਹਾਣੀ ਜੁੜੀ ਹੋਈ ਹੈ । part 34
149> ਬਾਲਕ ਹਰਗੋਬਿੰਦ ਨੂੰ ਨਜ਼ਰ ਤੋ ਬਚਾਉਣ ਲਈ ਮਾਤਾ ਜੀ ਨੇ ਸ਼ੇਰ ਦਾ ਨਹੁੰ ਸੋਨੇ ਵਿੱਚ ਮੜਾ ਕੇ ਤਵੀਤ ਬਾਲਕ ਦੇ ਗਲ ਵਿੱਚ ਪਾਇਆ ਹੋਇਆਂ ਸੀ । part34
148> ਪ੍ਰਿਥੀ ਚੰਦ ਨੇ ਛੇਵੇ ਪਾਤਸ਼ਾਹ ਨੂੰ ਮਾਰਨ ਲਈ ਤਿੰਨ ਹੱਲੇ ਕੀਤੇ , ਪਹਿਲੀ ਵਾਰ ਦਾਈ ਨੂੰ ਪੈਸੇ ਦਿੱਤੇ , ਦਾਈ ਨੇ ਥਣ ਤੇ ਜਹਿਰ ਲਾ ਕੇ ਬਾਲਕ ਨੂੰ ਦੁੱਧ ਪਿਲਾਉਣ ਬਹਾਨੇ ਮਾਰਨ ਦੀ ਕੋਸ਼ਿਸ਼ ਕੀਤੀ ਪਰ ਬਾਲਕ ਨੇ ਦਾਈ ਦੇ ਪ੍ਰਾਣ ਖਿੱਚ ਲਏ , ਅਜਿਹੀ ਕਹਾਣੀ ਕ੍ਰਿਸ਼ਨ ਨਾਲ ਵੀ ਸਬੰਧਤ ਹੈ ,ਦਾਈ ਮਰ ਗਈ ਅਤੇ ਰੂਹ ਨਿੱਕਲ ਕੇ ਬੋਲੀ ਕਿ ਮੈ ਪਿਛਲੇ ਜਨਮ ਵਿੱਚ ਬਹੁਤ ਸੋਹਣਾ ਗਾਉਂਦੀ ਸੀ ਅਤੇ ਸਵਰਗ ਵਿੱਚ ਗਾਉਂਦੀ ਹੁੰਦੀ ਸੀ , ਇੱਕ ਵਾਰ ਦੇਵਤਿਆਂ ਦੇ ਗੁਰੂ ਦਾ ਅਪਮਾਨ ਕਰਨ ਕਰਕੇ ਮਿਲੇ ਸਰਾਪ ਕਾਰਨ ਦਾਈ ਦੇ ਰੂਪ ਵਿੱਚ ਆਈ , ਮਿੰਨਤਾਂ ਕਰਨ ਤੇ ਗੁਰੂ ਨੇ ਦੱਸਿਆ ਸੀ ਕਿ ਤੇਰਾ ਉਧਾਰ ਗੁਰੂ ਅਰਜਨ ਦਾ ਪੁੱਤਰ ਕਰੇਗਾ ।part34
147> ਬਾਬਾ ਬੁੱਢਾ ਜੀ ਦੇ ਗੰਡਾ ਭੰਨਣ ਅਤੇ ਵਰ ਦੇਣ ਕਰਕੇ ਮਾਤਾ ਗੰਗਾ ਜੀਂ ਦੇ ਪੇਟ ਵਿੱਚ ਹਵਾ ਭਰ ਗਈ ਅਤੇ ਨੌਂ ਮਹੀਨੇ ਬਾਅਦ ਹਵਾ ਨਿਕਲ ਗਈ ਅਤੇ ਹਰੀ ਰੂਪ ਗੁਰੂ ਹਰਗੋਬਿੰਦ ਗੋਦ ਵਿੱਚ ਆ ਬੈਠੇ(ਗੁਰਬਿਲਾਸ), ਮਾਤਾ ਅਤੇ ਬਾਲਕ ਦੋਵੇ ਜਨਮ ਹੋਣ ਸਮੇ ਦੁੱਖ ਤੋ ਰਹਿਤ ਹੀ ਰਹੇ (ਸੂਰਜ ਪ੍ਰਕਾਸ਼) , ਛੇਵੇ ਪਾਤਸ਼ਾਹ ਗੁਰੂ ਅਰਜਨ ਪਾਤਸ਼ਾਹ ਦੇ ਪੁੱਤਰ ਨਹੀ ਸਨ । part34
146> ਮਾਤਾ ਗੰਗਾ ਜੀ ਦੇ ਸ਼ਾਹੀ ਠਾਠ ਨਾਲ ਜਾਣ ਕਰਕੇ ਬਾਬਾ ਬੁੱਢਾ ਜੀ ਨੇ ਸਰਾਪ ਦੇ ਦਿੱਤਾ ਫਿਰ ਪੰਜਵੇ ਪਾਤਸ਼ਾਹ ਦੇ ਸਮਝਾਉਣ ਤੇ ਉਹ ਨੰਗੇ ਪੈਰੀ ਗਏ ਅਤੇ ਬਾਬਾ ਬੁੱਢਾ ਜੀ ਦੇ ਵਰ ਨਾਲ ਪੇਟ ਵਿੱਚ ਹਵਾ ਭਰ ਗਈ , ਗੰਡਾ ਭੰਨ ਕੇ ਬਾਬਾ ਬੁੱਢਾ ਜੀ ਨੇ ਕਿਹਾ ਕਿ ਮੁਗਲਾਂ ਦੇ ਸਿਰ ਭੰਨਣ ਵਾਲਾ ਬਾਲਕ ਜਨਮੇਗਾ , ਬਾਬਾ ਬੁੱਢਾ ਜੀ ਦੇ ਸਥਾਨ ਤੇ ਅੱਜ ਵੀ ਮੁੱੰਡੇ ਲੈਣ ਲਈ ਇਸ਼ਨਾਨ ਕੀਤੇ ਜਾਂਦੇ ਹਨ, ਸੁਲਹੀ ਖਾਨ ਗੁਰੂ ਜੀ ਨੂੰ ਮਾਰਨ ਵਾਸਤੇ ਬਾਬਾ ਬੁੱਢਾ ਜੀ ਦੇ ਸਰਾਪ ਕਰਕੇ ਹੀ ਆਇਆ ਸੀ ।part33
145 > ਭਾਈ ਪ੍ਰਹਿਲਾਦ ਸਿੰਘ ਦਾ ਰਹਿਤਨਾਮਾ ,” ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਖਾਲਸਾ ਪੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ “ 1695 ਵਿੱਚ ਲਿਖਿਆਂ ਗਿਆ ਜਿਸ ਵਿੱਚ ਦਰਜ ਹੈ ਕਿ ਉਸ ਸਮੇ ਗੁਰੂ ਪਾਤਸ਼ਾਹ ਜੀ ਨੰਦੇੜ ਸਨ ਜਦਕਿ ਉਸ ਸਮੇ ਗੁਰੂ ਪਾਤਸ਼ਾਹ ਉੱਥੇ ਨਹੀ ਸਨ ਬਲਕਿ ਖਾਲਸੇ ਦੀ ਸਾਜਨਾਂ ਵੀ ਬਾਅਦ ਵਿੱਚ ਹੋਈ ਹੈ , ਅਜਿਹੀਆਂ ਕਈ ਲਿਖਤਾਂ ਮਸ਼ਹੂਰ ਕਰਨ ਦੇ ਲਈ ਲਿਖਾਰੀਆਂ ਨੇ ਬੇਵਜ੍ਹਾ ਸਤਿਕਾਰਤ ਸਿੱਖਾਂ ਦੇ ਨਾਮ ਨਾਲ ਜੋੜੀਆਂ ਹਨ । ਗੁਰਬਿਲਾਸ ਨਾਮ ਦੀ ਕਿਤਾਬ ਵੀ ਭਾਈ ਮੰਨੀ ਸਿੰਘ ਦੇ ਨਾਮ ਨਾਲ ਜੋੜੀ ਗਈ ਹੈ ।part 33
144> ਸੋਹਣੀ ਝਨਾਬ ਦਰਿਆ ਵਿੱਚ ਡੁੱਬ ਕੇ ਮਰੀ ਸੀ ਪਰ ਦਸਮ ਗਰੰਥ ਦੇ ਲਿਖਾਰੀ ਨੇ ਰਾਵੀ ਨਦੀ ਵਿੱਚ ਲਿਖਿਆ ਹੈ , ਇਸ ਗ੍ਰੰਥ ਨੂੰ ਲਿਖਣ ਵਾਲਾ ਕੋਈ ਅਣਜਾਣ ਲਿਖਾਰੀ ਹੈ । part 33
143 > ਸ਼ਬਦ ਦੇ ਅਰਥ ਕਰਕੇ ਧਾਰਨਾ ਪੜਨ ਤੇ ਰੌਲਾ ਪਾਇਆ ਜਾਂਦਾ ਹੈ , ਕੀ ਭਾਈ ਗੁਰਦਾਸ ਦੇ ਨਾਮ ਤੇ ਲਿਖੀਆਂ ਮਨਮਤੀ ਕਹਾਣੀਆਂ ਨੂੰ ਰਾਗਾਂ ਵਿੱਚ ਗਾਉਣਾ ਸਹੀ ਹੈ ? part 33
142 > ਗੁਰ ਸਿਮਰ ਮਨਾਈ ਕਾਲਕਾ ਖੰਡੇ ਕੀ ਬੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ , ਇਸ ਵਾਰ ਬਾਰੇ ਕਾਫ਼ੀ ਚਰਚਾ ਰਹੀ ਹੈ , ਕੋਈ ਇਸਨੂੰ ਭਾਈ ਗੁਰਦਾਸ ਦੂਜਾ ਅਤੇ ਕੋਈ ਗੁਰਦਾਸ ਸਿੰਘ ਦੀ ਰਚਨਾ ਦੱਸਦਾ ਹੈ , ਸੰਤੋਖ ਸਿੰਘ ਦੇ ਗਰੰਥ ਵਿੱਚ ਵੀ ਦੇਵੀ ਪ੍ਰਗਟ ਕਰਨ ਦੀ ਘਟਨਾ ਦਰਜ ਹੈ । part 33
141> ਭਾਈ ਗੁਰਦਾਸ ਦੀ ਦਸਵੀਂ ਵਾਰ ਭਗਤ ਧੰਨੇ ਦੇ ਪੱਥਰ ਵਿੱਚੋਂ ਰੱਬ ਪਾਉਣ ਬਾਰੇ ਹੈ , ਮਿਸ਼ਨਰੀ ਇਸ ਵਾਰ ਦੇ ਅਰਥ ਖਿੱਚ ਧੂਹ ਕੇ ਗੁਰਮਤ ਵਾਲੇ ਕਰਦੇ ਹਨ ਜੋ ਕਿ ਬਿਲਕੁਲ ਠੀਕ ਨਹੀਂ ਜਾਪਦੇ , ਇਸ ਦੇ ਇਲਾਵਾ ਵਾਰਾਂ ਵਿੱਚ ਗਣਕਾ ਦੀ ਕਹਾਣੀ , ਭਗਤ ਕਬੀਰ ਅਤੇ ਰਵਿਦਾਸ ਜੀ ਦੇ ਬਾਰੇ ਵੀ ਮਨਮੱਤੀ ਕਹਾਣੀਆਂ ਹਨ। part 33
140> ਭਾਈ ਗੁਰਦਾਸ ਦੀ ਪਹਿਲੀ ਵਾਰ ਦੀ 49ਵੀ ਪੌੜੀ ਬਾਰੇ ਭਾਈ ਵੀਰ ਸਿੰਘ ਨੇ ਲਿਖਿਆ ਹੈ ਕਿ ਇਹ ਭਾਈ ਗੁਰਦਾਸ ਦੀ ਨਹੀਂ ਜਾਪਦੀ , ਮਿਲਾਵਟ ਹੈ, ਇਹ ਪੌੜੀ ਵਾਹਿਗੁਰੂ ਦੇ ਅੱਖਰ ਵ-ਵਿਸ਼ਨੂੰ, ਹ- ਹਰੀ ਆਦਿਕ ਹਿੰਦੂ ਮੱਤ ਦੇ ਅਨੁਸਾਰ ਅਰਥ ਕਰਨ ਬਾਰੇ ਹੈ । part 33
139> ਗਿਆਨੀ ਸੇਵਾ ਸਿੰਘ ਨੇ ਜ਼ਿਕਰ ਕੀਤਾ ਹੈ ਕਿ ਪਹਿਲਾਂ ਭਾਈ ਗੁਰਦਾਸ ਦੇ 556 ਕਬਿੱਤ ਸਨ ਉਹਨਾਂ ਵਿੱਚ ਭਾਈ ਵੀਰ ਸਿੰਘ ਨੇ 119 ਹੋਰ ਲੱਭ ਕੇ ਜੋੜੇ , ਉਹਨਾਂ ਦੀ ਕੀ ਗਰੰਟੀ ਹੈ ਕਿ ਉਹ ਭਾਈ ਗੁਰਦਾਸ ਦੇ ਹੀ ਹਨ ? Part-33
138> ਸੋਹਣੀ ਮਹੀਂਵਾਲ 18ਵੀ ਸਦੀ ਵਿੱਚ ਹੋਏ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਉਹਨਾਂ ਦਾ ਜ਼ਿਕਰ 150 ਸਾਲ ਪਹਿਲਾਂ ਕਿਸ ਤਰਾਂ ਆ ਗਿਆ?
ਕਿਤੇ ਅਸੀਂ ਭਾਈ ਗੁਰਦਾਸ ਜੀ ਦੀਆ ਵਾਰਾਂ ਨੂੰ ਗੁਰਬਾਣੀ ਦੇ ਬਰਾਬਰ ਦਰਜਾ ਦੇ ਕੇ ਆਪਣੇ ਪੈਰ ਕੁਹਾੜਾ ਤਾਂ ਨਹੀਂ ਮਾਰ ਰਹੇ ? ਜੇ ਗੁਰੂ ਗਰੰਥ ਵਿੱਚ ਰਾਗਮਾਲਾ ਰਲਾਈ ਜਾ ਸਕਦੀ ਹੈ ਤਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਮਿਲਾਵਟ ਵੀ ਸੰਭਵ ਹੈ ।part-33
137 > ਦਸਮ ਗਰੰਥ ਵਿੱਚ ਸੋਹਣੀ ਮਹੀਂਵਾਲ, ਸੱਸੀ ਪੁੰਨੂ, ਮਿਰਜ਼ਾ ਸਾਹਿਬਾ, ਹੀਰ ਰਾਂਝਾ ਦੇ ਕਿੱਸੇ ਲਿਖੇ ਹੋਏ ਹਨ, ਇਹਨਾਂ ਦੇ ਕਿੱਸੇੇ ਗਾਉਣ ਵਾਲੇ ਗਾਇਕਾ ਨੂੰ ਲੱਚਰ ਕਹਿਣ ਵਾਲੇ ਲੋਕ ਹੀ ਇਸਨੂੰ ਦਸਮ ਪਾਤਸ਼ਾਹ ਦੀ ਬਾਣੀ ਕਹਿੰਦੇ ਹਨ , 101 ਨੰਬਰ ਚਰਿੱਤਰ ਸੋਹਣੀ ਮਹੀਂਵਾਲ ਦਾ ਕਿੱਸਾ ਹੈ , ਜਿਸ ਵਿੱਚ ਸੱਸੀ ਦਾ ਜਨਮ ,ਔਰਤ ਮਰਦ ਦੇ ਸਬੰਧ ਤੋ ਬਿਨਾ ਹੋਇਆਂ ਦਰਸਾਇਆ ਹੈ , ਮਹਾਨ ਕੋਸ਼ ਦੇ ਅਨੁਸਾਰ ਮਹੀਵਾਲ 1732 ਵਿੱਚ ਡੁੱਬ ਕੇ ਮਰਿਆ ਜਦਕਿ ਦਸਮ ਗਰੰਥ 1699 ਵਿੱਚ ਲਿਖਿਆ ਜਾ ਚੁੱਕਾ ਸੀ , ਗੁਰੂ ਪਾਤਸ਼ਾਹ 1708 ਵਿੱਚ ਜੋਤੀ ਜੋਤ ਸਮਾ ਗਏ ਤਾਂ ਉਹਨਾਂ ਨੇ ਮੌਤ ਤੋ ਬਾਅਦ ਦੀ ਘਟਨਾ ਪਹਿਲਾਂ ਕਿਵੇ ਲਿਖ ਦਿੱਤੀ ?? Part -32
136> ਜਿੱਥੇ ਗੁਰੂ ਪਾਤਸ਼ਾਹ ਅਤੇ ਕੌਲਾਂ ਨੇ ਇਸ਼ਨਾਨ ਕੀਤਾ ਸੀ ਉੱਥੇ ਗੁਰੂਸਰ ਸਰੋਵਰ ਅਸਥਾਨ ਬਣਿਆਂ ਹੋਇਆ ਹੈ , ਸੰਸਕ੍ਰਿਤ ਭਾਸ਼ਾ ਵਿੱਚ ਪਾਰਜਾਤ ਨਾਮ ਦੇ ਗਰੰਥ ਵਿੱਚ ਪੰਡਿਤ ਹਰੀ ਸਿੰਘ ਨੇ ਕੌਲਾਂ ਨੂੰ ਉਰਵਸ਼ੀ ਨਾਮ ਦੀ ਅਪੱਛਰਾ ਦੱਸਿਆ ਹੈ, ਜੋ ਕਪਿਲ ਮੁਨੀ ਦੇ ਸ਼ਰਾਪ ਕਾਰਨ ਤੁਰਕਾਂ ਦੇ ਘਰ ਪੈਦਾ ਹੋਈ ਅਤੇ ਪਾਤਸ਼ਾਹ ਦੇ ਦਰਸ਼ਨਾਂ ਨਾਲ ਮੁਕਤ ਹੋਈ part -32
135> ਭਾਈ ਵੀਰ ਸਿੰਘ ਅਨੁਸਾਰ ਸੂਰਜ ਪ੍ਰਕਾਸ਼ ਤੋ ੧੦੦ ਸਾਲ ਪਹਿਲਾਂ ਲਿਖੇ ਗਰੰਥ ਵਾਰਤਕ ਮਹਿਮਾ ਪ੍ਰਕਾਸ਼, ਮੋਹਸਿਨ ਫ਼ਾਨੀ ਦੀ ਕਿਤਾਬ ਵਿੱਚ ਜਾਂ ਭਾਈ ਗੁਰਦਾਸ ਜੀ ਵੇਲੇ ਕਿਸੇ ਲਿਖਤ ਵਿੱਚ ਕੌਲਾਂ ਦੇ ਪ੍ਰਸੰਗ ਦਾ ਕਿਤੇ ਕੋਈ ਜਿਕਰ ਨਹੀ ਹੈ । part-32
134> ਭਾਈ ਵੀਰ ਸਿੰਘ ਨੇ ਕੌਲਾ ਦੀ ਕਹਾਣੀ ਤੇ ਕਮਿੰਟ ਦਿੱਤਾ ਹੈ ਕਿ “ਕੌਲਾ ਕਲਿਆਣ ਵਾਸਤੇ ਆਈ ਸੀ ਅਤੇ ਸਦਗਤੀ ਨੂੰ ਪ੍ਰਾਪਤ ਹੋਈ , ਕੌਲਾਂ ਦੇ ਪ੍ਰਸੰਗ ਤੇ ਮੁਰਦਾਦਿਲ ਲੋਕਾਂ ਨੂੰ ਹੀ ਕਿੰਤੂ ਫੁਰਦੇ ਹਨ “ ਨੋਟ ਕਰਨ ਵਾਲੀ ਗੱਲ ਹੈ ਕਿ ਪ੍ਰਸੰਗ ਅਨੁਸਾਰ ਕੌਲਾਂ ਕਲਿਆਣ ਜਾਂ ਸਦਗਤੀ ਵਾਸਤੇ ਨਹੀ ਬਲਕਿ ਹਰਗੋਬਿੰਦ ਪਾਤਸ਼ਾਹ ਦੇ ਸਰੀਰ ਤੇ ਮੋਹਿਤ ਹੋਈ ਸੀ ਅਤੇ ਸਰੀਰ ਦਾ ਸਾਥ ਮਾਨਣ ਲਈ ਆਈ ਸੀ । part- 32
133 > ਗੁਰੂ ਸਾਹਿਬ ਦੇ ਤਿੰਨ ਵਿਆਹ ਹੋਏ , ਕੌਲਾ ਨੇ ਜਦ ਬੱਚੇ ਖੇਡਦੇ ਦੇਖੇ ਤਾਂ ਮਨ ਵਿੱਚ ਖਿਆਲ ਆਇਆ ਕਿ ਗੁਰੂ ਪਾਤਸ਼ਾਹ ਨੇ ਮੇਰੇ ਨਾਲ ਬੱਚਾ ਪੈਦਾ ਕਿਉਂ ਨਹੀ ਕੀਤਾ ? ਕੌਲਾ ਨੇ ਸੋਚਿਆ ਕਿ ਗੁਰੂ ਨੇ ਤੁਰਕਣੀ ਜਾਣ ਕੇ ਮੈਨੂੰ ਅੰਗ ਨੀ ਲਾਇਆ , ਉਹ ਮੈਨੂੰ ਪਿਆਰ ਨਹੀ ਕਰਦੇ , ਉਹਨਾਂ ਨੇ ਮੇਰੇ ਨਾਲ ਧੋਖਾ ਕੀਤਾ ਜੇ ਪਿਆਰ ਕਰਦੇ ਹੁੰਦੇ ਤਾਂ ਮੇਰੇ ਨਾਲ ਵੀ ਸੰਤਾਨ ਪੈਦਾ ਕਰਦੇ , ਕੌਲਾ ਬਹੁਤ ਦੁਖੀ ਹੋਈ , ਗਹਿਣੇ ਉਤਾਰ ਦਿੱਤੇ, ਵਿਆਕੁਲ ਹੋ ਕੇ ਧਰਤੀ ਲਿਟਣ ਲੱਗ ਪਈ,ਗੁਰੂ ਸਾਹਿਬ ਸੁਖਮਣੀ ਦਾ ਪਾਠ ਵਿੱਚੇ ਛੱਡ ਕੇ ਕੌਲਾ ਕੋਲ ਆ ਗਏ, ਉਹਨਾਂ ਨੇ ਸਮਝਾਇਆ ਬੱਚੇ ਸਦਾ ਨਹੀ ਰਹਿੰਦੇ , ਉਹਨਾਂ ਨੇ ਕੌਲਾਂ ਦੀ ਯਾਦ ਵਿੱਚ ਕੌਲਸਰ ਸਰੋਵਰ ਬਣਵਾਇਆ part 32
132 > ਸੂਰਜ ਪ੍ਰਕਾਸ਼ ਅਤੇ ਗੁਰਬਿਲਾਸ ਪਾਤਸ਼ਾਹੀ ਛੇਵੀਂ ਕਿਤਾਬ ਵਿੱਚ ਕੌਲਾ ਦੀ ਕਹਾਣੀ ਵਿੱਚ ਥੋੜਾ ਜਿਹਾ ਹੀ ਫਰਕ ਹੈ ਜਿਵੇ ਪਾਤਸ਼ਾਹ ਦਾ ਕਾਜੀ ਨਾਲ ਝਗੜਾ ਸੂਰਜ ਪ੍ਰਕਾਸ਼ ਵਿੱਚ 10,000 ਦਾ ਸੀ ਪਰ ਗੁਰਬਿਲਾਸ ਵਿੱਚ 20,000 ਦਾ , ਸੂਰਜ ਪ੍ਰਕਾਸ਼ ਵਿੱਚ ਬਾਬਾ ਬੁੱਢਾ ਜੀ ਨੇ ਕਿਹਾ , ਤੇਰੀ ਲੜਕੀ ਕੱਢ ਕੇ ਲਿਆਉਣਗੇ ਪਾਤਸ਼ਾਹ , ਗੁਰਬਿਲਾਸ ਵਿੱਚ ਪਾਤਸ਼ਾਹ ਨੇ ਆਪ ਕਾਜੀ ਨੂੰ ਕਿਹਾ , ਕੌਣ ਕਿਸਦਾ ਜਵਾਈ ਬਣੂ ਇਹ ਤਾਂ ਸਮਾ ਆਉਣ ਤੇ ਪਤਾ ਲੱਗੂ part- 32
131 > ਮਾਤਾ ਗੰਗਾ ਜੀ ਨੇ ਕੌਲਾਂ ਨੂੰ ਘਰ ਰੱਖਣ ਤੋ ਮਨਾ ਕਰ ਦਿੱਤਾ , ਗੁਰੂ ਜੀ ਨੇ ਕੌਲਾਂ ਦੇ ਰਹਿਣ ਲਈ ਅੰਮ੍ਰਿਤਸਰ ਦੇ ਦੱਖਣ ਦਿਸ਼ਾ ਵਿੱਚ ਮਕਾਨ ਬਣਵਾਇਆ ।part 31
130> ਛੇਵੇ ਪਾਤਸ਼ਾਹ ਨੇ ਡੋਲਾ ਮੰਗਵਾਇਆ ਅਤੇ ਕੌਲਾ ਨੂੰ ਵਿੱਚ ਬਿਠਾ ਕੇ ਚੱਲ ਪਏ, ਅੰਮ੍ਰਿਤਸਰ ਪਹੁੰਚਣ ਤੇ ਜਦ ਮਾਤਾ ਗੰਗਾ ਜੀ ਨੂੰ ਪਤਾ ਚੱਲਿਆ ਕਿ ਛੇਵੇ ਪਾਤਸ਼ਾਹ ਕਾਜੀ ਦੀ ਕੁੜੀ ਕੱਢ ਲਿਆਏ ਤਾਂ ਉਹਨਾਂ ਨੇ ਛੇਵੇ ਪਾਤਸ਼ਾਹ ਨੂੰ ਕਿਹਾ ਕਿ ਇਹ ਕੀ ਕਰਤੂਤ ਕੀਤੀ, ਤੈਨੂੰ ਕੁਕਰਮ ਕਰਦੇ ਸ਼ਰਮ ਨਾ ਆਈ , ਤੂੰ ਨਾਨਕ ਦੀ ਗੱਦੀ ਤੇ ਬੈਠਾ ਹੋਇਆ ਹੈ , ਪਾਤਸ਼ਾਹ ਨੇ ਸ਼ਰਮ ਨਾਲ ਅੱਖਾਂ ਨੀਵੀਆਂ ਕੀਤੀਆਂ ਅਤੇ ਕਿਹਾ ,ਮੇਰੇ ਵੱਸ ਨਹੀ ਰਿਹਾ ਰੱਬ ਨੇ ਹੀ ਕਰਵਾ ਲਿਆ , ਮੇਰੇ ਵੱਸ ਹੁੰਦਾ ਤਾਂ ਨਾ ਕਰਦਾ । part 31
129> ਕੌਲਾਂ ਅਤੇ ਛੇਵੇ ਪਾਤਸ਼ਾਹ ਵਿੱਚ ਚਿੱਠੀਆਂ ਲਿਖਣ ਦਾ ਸਿਲਸਿਲਾ ਚਲਦਾ ਰਿਹਾ, ਗੁਰੂ ਪਾਤਸ਼ਾਹ ਨੇ ਕੌਲਾਂ ਨੂੰ ਭਜਾ ਕੇ ਲਿਜਾਣ ਦੀ ਯੋਜਨਾ ਬਣਾਈ ਅਤੇ ਉਸਨੂੰ ਸਾਰੀ ਰਾਤ ਜਾਗਣ ਲਈ ਕਿਹਾ , ਗੁਰੂ ਪਾਤਸ਼ਾਹ ਨੇ ਢਾਡੀਆਂ ਨੂੰ ਰਾਤ ਭਰ ਵਾਰਾਂ ਸੁਣਾਉਣ ਲਈ ਕਿਹਾ ਅਤੇ ਦੀਵੇ ਨਾ ਜਗਾਏ ਤਾਂ ਕਿ ਪਤਾ ਨਾ ਲੱਗੇ , ਗੁਰੂ ਜੀ ਹਨੇਰੇ ਵਿੱਚ ਨਿਕਲ ਕੇ ਕੌਲਾਂ ਵੱਲ ਚੱਲ ਪਏ , ਘੋੜੇ ਦੇ ਪੈਰਾਂ ਦਾ ਖੜਾਕ ਸੁਣਕੇ ਕੌਲਾਂ, ਰੱਸੀ ਲਮਕਾ ਕੇ ਮਹਲ ਵਿੱਚੋਂ ਨਿੱਕਲੀ ਅਤੇ ਪਾਤਸ਼ਾਹ ਨੇ ਉਸਨੂੰ ਨਾਲ ਬਿਠਾ ਕੇ ਅੰਮ੍ਰਿਤਸਰ ਵੱਲ ਚਾਲੇ ਪਾ ਦਿੱਤੇ , ਯੋਜਨਾ ਅਨੁਸਾਰ ਪੰਜ ਸਿੱਖ ਵੀ ਉਹਨਾਂ ਦੇ ਨਾਲ ਰਲ ਗਏ , ਰਸਤੇ ਵਿੱਚ ਗੁਰੂ ਪਾਤਸ਼ਾਹ ਨੇ ਅੰਮ੍ਰਿਤਸਰ ਤੋ ਕਰੀਬ ਸੱਤ ਕੋਹ ਦੂਰ ਇੱਕ ਚਿੱਕੜ ਦੇ ਭਰੇ ਗੰਦੇ ਟੋਭੇ ਵਿੱਚ ਇਸ਼ਨਾਨ ਕੀਤਾ ਅਤੇ ਬਚਨ ਕੀਤਾ ਕਿ ਇੱਥੇ ਗੁਰੂਸਰ ਸਰੋਵਰ ਬਣੇਗਾ , ਕੌਲਾਂ ਨੇ ਵੀ ਉਸੇ ਟੋਭੇ ਵਿੱਚ ਇਸ਼ਨਾਨ ਕੀਤਾ । part 31
128 > ਛੇਵੇ ਪਾਤਸ਼ਾਹ ਨੇ ਬਾਬਾ ਬੁੱਢਾ ਜੀ ਦੀ ਗੱਲ ਸੁਣ ਲਈ ਅਤੇ ਚਿੰਤਾ ਪ੍ਰਗਟ ਕੀਤੀ ਕਿ ਤੁਹਾਡੇ ਬਚਨ ਹੁਣ ਪੂਰੇ ਕਰਨੇ ਪੈਣਗੇ , ਕ੍ਰਿਸ਼ਨ,ਰਾਮ,ਅਰਜਨ ਪਾਤਸ਼ਾਹ ਨੇ ਜਿਸ ਤਰਾਂ ਸਰਾਪ ਭੁਗਤਿਆ ਮੈਨੂੰ ਵੀ ਪੂਰਾ ਕਰਨਾ ਪਵੇਗਾ , ਉਸਦੀ ਲੜਕੀ ਹੈ ਵੀ ਤੁਰਕਣੀ , ਬਾਬਾ ਬੁੱਢਾ ਜੀ ਨੇ ਦੱਸਿਆ ਕਿ ਉਸਦੀ ਲੜਕੀ ਕੌਲਾਂ ਨੇ ਪਿਛਲੇ ਜਨਮ ਵਿੱਚ ਬਹੁਤ ਭਗਤੀ ਕੀਤੀ ਹੈ ਅਤੇ ਬਹੁਤ ਵਰਤ ਰੱਖੇ ਹਨ , ਉਹ ਤਾਂ ਕਿਸੇ ਗਲਤੀ ਕਰਕੇ ਤੁਰਕਾਂ ਦੇ ਘਰ ਪੈਦਾ ਹੋ ਗਈ, ਗੁਰੂ ਪਾਤਸ਼ਾਹ ਤਿਆਰ ਹੋ ਕੇ ਘੋੜੇ ਤੇ ਚੜ ਕੇ ਕਾਜੀ ਦੇ ਘਰ ਵੱਲ ਚੱਲ ਪਏ , ਕੌਲਾ ਉਹਨਾਂ ਨੂੰ ਵੇਖ ਕੇ ਮੋਹਿਤ ਹੋ ਗਈ ਅਤੇ ਘੋੜੇ ਅੱਗੇ ਖੜ ਕੇ ਪਾਤਸ਼ਾਹ ਦਾ ਰੂਪ ਦੇਖਦੀ ਰਹੀ , ਕੌਲਾਂ ਵੀ ਰੰਭਾ ਅਪੱਛਰਾ ਵਾਂਗ ਅੱਤ ਦੀ ਸੁੰਦਰ ਸੀ , ਕਾਜੀ ਨੇ ਉਸਨੂੰ ਛਮਕਾਂ ਮਾਰੀਆਂ ਅਤੇ ਅੰਦਰ ਲੈ ਗਿਆ, ਕੌਲਾਂ ਪੂਰੀ ਤਰਾਂ ਸੁੱਧ ਬੁੱਧ ਭੁੱਲ ਬੈਠੀ ਤੇ ਕਿਸੇ ਤਰੀਕੇ ਛੇਵੇ ਪਾਤਸ਼ਾਹ ਤੱਕ ਪਹੁੰਚਣ ਲਈ ਤਾਂਘਣ ਲੱਗੀ , ਉਸਨੇ ਇੱਕ ਦਾਸੀ ਹੱਥ ਪ੍ਰੇਮ ਪੱਤਰ ਲਿਖ ਭੇਜਿਆ ,ਛੇਵੇ ਪਾਤਸ਼ਾਹ ਨੇ ਪੜ ਕੇ ਉੱਤਰ ਲਿਖਿਆਂ ਕਿ ਕੀ ਤੂੰ ਇਸਲਾਮ ਛੱਡਣ ਲਈ ਤਿਆਰ ਹੈ ? ਕੌਲਾ ਨੇ ਉੱਤਰ ਲਿਖਿਆਂ ਕਿ ਮੈ ਹਰ ਹਾਲ ਤੁਹਾਡੇ ਨਾਲ ਰਹਿਣ ਲਈ ਤਿਆਰ ਹਾਂ । part 30
127> ਕਾਜੀ ਗੇੜੇ ਮਾਰਦਾ ਰਿਹਾ ਪਰ ਛੇਵੇ ਪਾਤਸ਼ਾਹ ਪੈਸੇ ਮੁੱਕਰ ਗਏ , ਘੋੜਾ ਬਿਲਕੁਲ ਠੀਕ ਹੋ ਗਿਆ , ਕਾਜੀ ਟਾਲ ਮਟੋਲ ਤੋ ਤੰਗ ਸੀ ਜਦ ਪੈਸੇ ਲੈਣ ਆਇਆ ਤਾਂ ਬਾਬਾ ਬੁੱਢਾ ਜੀ ਨੂੰ ਕਿਹਾ ਕਿ ਮੇਰੇ ਪੈਸੇ ਦੇ ਦਿਉ ਨਹੀ ਤਾਂ ਬਾਦਸ਼ਾਹ ਕੋਲ ਸ਼ਿਕਾਇਤ ਕਰਕੇ ਪ੍ਰਾਹੁਣਾ ਬਣਕੇ ਪੈਸੇ ਲਵਾਂਗਾ , ਬਾਬਾ ਬੁੱਢਾ ਜੀ ਨੇ ਕਿਹਾ ਕਿ ਪੈਸੇ ਵੀ ਨਹੀ ਦੇਣੇ ਤੇ ਛੇਵੇ ਪਾਤਸ਼ਾਹ ਤੇਰੇ ਜਵਾਈ ਵੀ ਬਣਨਗੇ, ਤੇਰੀ ਕੁੜੀ ਲਿਆਉਣਗੇ । part 30
126> ਸ਼ਾਹਜਹਾਨ ਲਾਹੌਰ ਵਿੱਚ ਸੀ, ਛੇਵੇ ਪਾਤਸ਼ਾਹ ਵੀ ਲਾਹੌਰ ਵਿੱਚ ਸਨ , ਇੱਕ ਸਿੱਖ ਨੇ ਲੱਖ ਰੁਪਏ ਦਾ ਘੋੜਾ ਭੇਟ ਕਰਨ ਲਈ ਲਿਆ ਪਰ ਰਸਤੇ ਵਿੱਚ ਸ਼ਾਹਜਹਾਨ ਦੇ ਸਿਪਾਹੀਆਂ ਨੇ ਘੋੜਾ ਖੋਹ ਲਿਆ , ਸਿੱਖ ਨੇ ਸਾਰੀ ਗੱਲ ਛੇਵੇ ਪਾਤਸ਼ਾਹ ਨੂੰ ਦੱਸੀ ਅਤੇ ਕਿਸੇ ਤਰਾਂ ਘੋੜਾ ਆਪਣੇ ਕੋਲ ਲਿਆਉਣ ਦੀ ਬੇਨਤੀ ਕੀਤੀ , ਸ਼ਾਹਜਹਾਨ ਦੇ ਕੋਲ ਘੋੜਾ ਬਿਮਾਰ ਪੈ ਗਿਆ ,ਉਸਨੇ ਘੋੜਾ ਰੁਸਤਮ ਖਾਨ ਨੂੰ ਭੇਟ ਕਰ ਦਿੱਤਾ ,ਕਾਜੀ ਰੁਸਤਮ ਖਾਨ ਜਦ ਛੇਵੇ ਪਾਤਸ਼ਾਹ ਦੇ ਤੰਬੂ ਕੋਲੋ ਲੰਘ ਰਿਹਾ ਸੀ ਤਾਂ ਛੇਵੇ ਪਾਤਸ਼ਾਹ ਨੇ ਸਿੱਖਾਂ ਰਾਹੀ ਉਸਨੂੰ ਕੋਲ ਬੁਲਾ ਕੇ 10,000 ਵਿੱਚ ਘੋੜੇ ਦਾ ਸੌਦਾ ਕਰ ਲਿਆ ਅਤੇ ਕਿਹਾ ਪੈਸੇ ਬਾਅਦ ਵਿੱਚ ਦੇਵਾਂਗੇ , ਕਾਜੀ ਨੇ ਜਦ ਰਸੀਦ ਲਿਖ ਕੇ ਦੇਣ ਲਈ ਕਿਹਾ ਤਾਂ ਪਾਤਸ਼ਾਹ ਨੇ ਕਿਹਾ ,” ਜੋ ਬੰਦਾ ਜ਼ੁਬਾਨ ਤੋ ਮੁੱਕਰ ਜਾਵੇ ਉਹ ਨਰਕਾਂ ਨੂੰ ਜਾਂਦਾ ਹੈ , ਸਾਡੇ ਤੇ ਯਕੀਨ ਕਰ ਤੈਨੂੰ ਪੈਸੇ ਦੇ ਦੇਵਾਂਗੇ “ ਪਰ ਕਾਂਜੀ ਨਾ ਮੰਨਿਆਂ ਤਾਂ ਪਾਤਸ਼ਾਹ ਨੇ ਕਾਗਜ ਤੇ ਲਿਖ ਕੇ ਦੇ ਦਿੱਤਾ । part 30
125> ਗੁਰੂ ਜੀ ਅਤੇ ਸਿੱਖ ਤੀਰਥਾਂ ਤੇ ਇਸ਼ਨਾਨ ਲਈ ਜਾਂਦੇ ਸਨ ਜਦ ਜਮਨਾ ਤੇ ਇਸ਼ਨਾਨ ਕਰਨ ਗਏ ਤਾਂ ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਜਮਨਾ ਨਦੀ ਦਾ ਇਤਿਹਾਸ ਸੁਣਾਉਦੇ ਹੋਏ ਦੱਸਿਆ ਕਿ ਦੇਵਤਿਆਂ ਦੇ ਕਾਰੀਗਰ ਦਾ ਨਾਮ ਵਿਸ਼ਕਰਮਾ ਸੀ , ਉਸਦੀ ਪੁੱਤਰੀ ਦਾ ਨਾਮ ਸੁਬਰਚਲਾ ਸੀ ,ਉਸਦੇ ਸਰੀਰਕ ਅੰਗ ਬਹੁਤ ਜਿਆਦਾ ਸੁੰਦਰ ਸਨ, ਉਸਦੇ ਕਮਲ ਦੀਆਂ ਪੰਖੜੀਆਂ ਵਰਗੇ ਨੈਣ ਸਨ, ਹਾਥੀ ਵਰਗੀ ਚਾਲ ਸੀ, ਉਸਦੀ ਗਰਦਨ ਕਬੂਤਰੀ ਵਰਗੀ ਸੀ ਜਿਸਨੂੰ ਵੇਖਕੇ ਕਾਮਦੇਵ ਦੀ ਇਸਤਰੀ ਵੀ ਲਜਿਤ ਹੁੰਦੀ ਸੀ, ਸੰਤੋਖ ਸਿੰਘ ਨੇ ਉਸਦੇ ਗੁਪਤ ਅੰਗਾਂ ਦੀ ਪ੍ਰਸੰਸਾ ਕਰਦੇ ਵੀ ਗੁਰੂ ਅਮਰਦਾਸ ਜੀ ਨੂੰ ਦਰਸਾਇਆ, ਸੁਬਰਚਲਾ ਦਾ ਵਿਆਹ ਸੂਰਜ ਨਾਲ ਹੋ ਗਿਆ , ਉਹਨਾਂ ਦੇ ਦੋ ਪੁੱਤਰ ਅਤੇ ਇੱਕ ਪੁੱਤਰੀ ਪੈਦਾ ਹੋਈ ,ਪੁੱਤਰ ਧਰਮਰਾਜ , ਮਨੂੰ ਤੇ ਪੁੱਤਰੀ ਦਾ ਨਾਮ ਜਮਨਾ ਸੀ। ਸੁਬਰਚਲਾ ਸੂਰਜ ਦੀ ਤਪਸ਼ ਸਹਾਰ ਨਾ ਸਕੀ , ਇਸ ਕਰਕੇ ਉਸਨੇ ਆਪਣੀ ਛਾਂ ਤੋ ਆਪਣੇ ਵਰਗੀ ਇਸਤਰੀ ਪੈਦਾ ਕਰਕੇ , ਆਪ ਸੂਰਜ ਨੂੰ ਛੱਡ ਕੇ ਵਿਸ਼ਕਰਮੇ ਦੇ ਘਰ ਆ ਗਈ ਪਰ ਵਿਸ਼ਕਰਮੇ ਨੇ ਗੁੱਸਾ ਕੀਤਾ , ਇਸ ਕਰਕੇ ਉਹ ਇੱਕ ਘੋੜੀ ਦਾ ਰੂਪ ਧਾਰਨ ਕਰਕੇ ਜੰਗਲ ਵਿੱਚ ਰਹਿਣ ਲੱਗ ਪਈ । ਛਾਇਆ ਤੋ ਵੀ ਸੂਰਜ ਦੇ ਦੋ ਪੁੱਤਰ ਤੇ ਇੱਕ ਧੀ ਹੋਈ , ਇੱਕ ਵਾਰ ਧਰਮਰਾਜ ਤੇ ਛਾਇਆ ਦਾ ਝਗੜਾ ਹੋ ਗਿਆ , ਛਾਇਆ ਨੇ ਸਰਾਪ ਦੇ ਕੇ ਧਰਮਰਾਜ ਦੀ ਲੱਤ ਗਾਲ ਦਿੱਤੀ , ਸੂਰਜ ਨੂੰ ਛਾਇਆ ਤੇ ਸ਼ੱਕ ਹੋ ਗਿਆ ਕਿ ਇਸ ਤਰਾਂ ਮਾਂ ਆਪਣੇ ਬੱਚੇ ਨੂੰ ਸਰਾਪ ਕਿਵੇ ਦੇ ਸਕਦੀ ਹੈ, ਸਖਤੀ ਨਾਲ ਪੁੱਛਣ ਤੇ ਉਸਨੇ ਦੱਸ ਦਿੱਤਾ ਕਿ ਉਸਦੀ ਅਸਲੀ ਪਤਨੀ ਉਸਨੂੰ ਛੱਡ ਕੇ ਚਲੀ ਗਈ । ਸੂਰਜ ਉਸਦਾ ਪਤਾ ਕਰਨ ਲਈ ਵਿਸ਼ਕਰਮੇ ਕੋਲ ਗਿਆ ਤਾਂ ਉਸਨੇ ਦੱਸਿਆ ਕਿ ਸੁਬਰਚਲਾ ਤੇਰੀ ਗਰਮੀ ਸਹਾਰ ਨਹੀ ਸਕਦੀ ਸੀ , ਇਸ ਕਰਕੇ ਚਲੀ ਆਈ ਸੀ ਜੇ ਤੂੰ ਉਸਦੇ ਨਾਲ ਰਹਿਣਾ ਹੈ ਤਾਂ ਖਰਾਦ ਤੇ ਚੜ , ਮੈ ਤੈਨੂੰ ਛਿੱਲ ਕੇ ਤੇਰੀ ਤਪਸ਼ ਘਟਾ ਦੇਵਾਂਗਾ ਤੇ ਨਾਲੇ ਤੇਰਾ ਰੂਪ ਸੁੰਦਰ ਨਿੱਕਲ ਆਵੇਗਾ , ਇਸੇ ਤਰਾਂ ਹੀ ਹੋਇਆ , ਫਿਰ ਸੂਰਜ ਘੋੜੇ ਦਾ ਰੂਪ ਧਾਰ ਕੇ ਜੰਗਲ ਵਿੱਚ ਚਲਾ ਗਿਆ ਅਤੇ ਘੋੜੀ ਬਣੀ ਸੁਬਰਚਲਾ ਨਾਲ ਭੋਗ ਕੀਤਾ ,ਜਿਸ ਨਾਲ ਉਹਨਾਂ ਦੇ ਦੋ ਬੱਚੇ ਪੈਦਾ ਹੋਏ । ਦੁਆਪਰ ਜੁਗ ਵਿੱਚ ਜਮਨਾ ਨੇ ਕ੍ਰਿਸ਼ਨ ਨਾਲ ਵਿਆਹ ਕੀਤਾ ਤੇ ਦਸ ਬੱਚਿਆਂ ਨੂੰ ਜਨਮ ਦਿੱਤਾ । ਗੁਰੂ ਅਮਰਦਾਸ ਜੀ ਨੇ ਉਪਦੇਸ਼ ਦਿੱਤਾ ਕਿ ਜਮਨਾ ਦਾ ਪਾਣੀ ਬਹੁਤ ਜਿਆਦਾ ਪਵਿੱਤਰ ਹੈ ਅਤੇ ਪਾਪੀਆਂ ਦੇ ਪਾਪ ਨਾਸ਼ ਕਰਨ ਦੇ ਸਮਰੱਥ ਹੈ । part 29
124> ਗੁਰਪ੍ਰਤਾਪ ਸੂਰਜ ਗਰੰਥ ਅਤੇ ਦਸਮ ਗਰੰਥ ਦੇ ਨਾਮ ਨਾਲ ਗਰੰਥ ਸ਼ਬਦ ਗੁਰੂ ਗਰੰਥ ਸਾਹਿਬ ਮਹਾਰਾਜ ਦੇ ਸ਼ਰੀਕ ਖੜੇ ਕਰਨ ਦੀ ਮਨਸ਼ਾ ਦੀ ਦੇਣ ਹੈ। part 29
123>ਗੁਰੂ ਜੀ , ਬਾਲਾ ਤੇ ਮਰਦਾਨਾ ਜੀ ਇੱਕ ਨਗਰ ਪਹੁੰਚੇ, ਮਰਦਾਨਾ ਜੀ ਭੋਜਨ ਲੈਣ ਕਈ ਨਗਰ ਵਿੱਚ ਗਏ, ਉਹਨਾਂ ਨਗਰ ਵਾਸੀਆਂ ਨੇ ਭਾਈ ਮਰਦਾਨਾ ਜੀ ਦੀ ਖੂਬ ਸੇਵਾ ਕੀਤੀ ਤੇ ਕੋਈ ਪੈਸਾ ਨਹੀ ਲਿਆ , ਮਰਦਾਨਾ ਜੀ ਨੇ ਗੁਰੂ ਪਾਸੋ ਉਹਨਾਂ ਬਾਰੇ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਇਹ ਨਗਰ ਪਾਪ ਰਹਿਤ ਹੈ , ਲੋਕ ਸਤ ਵਿੱਚ ਪੱਕੇ ਹਨ, ਆਪਸ ਵਿੱਚ ਸਰੀਰਕ ਸਬੰਧ ਨਹੀ ਬਣਾਉਦੇ ,ਅੱਖਾਂ ਨਾਲ ਸਬੰਧ ਬਣਾ ਕੇ ਬੱਚੇ ਪੈਦਾ ਕਰਦੇ ਹਨ।part-28
122> ਛੇਵੇ ਪਾਤਸ਼ਾਹ ਦੇ ਦਰਬਾਰ ਵਿੱਚ ਕਲਾ ਤੇ ਉਸਦੀਆਂ ਸਾਥੀ ਜੋਗਣਾ ਆਈਆਂ ਤੇ ਬੇਨਤੀ ਕੀਤੀ , ਤੁਸੀ ਵਾਅਦਾ ਕੀਤਾ ਸੀ ,ਸਾਨੂੰ ਤ੍ਰਿਪਤ ਕਰੋ, ਗੁਰੂ ਜੀ ਨੇ ਧੀਰਜ ਦਿੰਦਿਆ ਕਿਹਾ “ ਬੱਸ ,ਥੋੜੀ ਦੇਰ ਉਡੀਕ ਕਰੋ ਜੰਗ ਲੱਗਣ ਹੀ ਵਾਲੀ ਹੈ ,ਉੱਥੇ ਤੁਹਾਨੂੰ ਮਨੁੱਖਾਂ ਦਾ ਖੂਨ ਤੇ ਮਾਸ ਮਿਲ ਜਾਵੇਗਾ” , ਛੇਵੇ ਤੇ ਦਸਵੇ ਪਾਤਸ਼ਾਹ ਨੇ ਜੰਗਾਂ ,ਕਲਾ(ਕਲੇਸ਼) ਨੂੰ ਖੁਸ਼ ਕਰਨ ਲਈ ਲੜੀਆਂ ਸਨ । part-28
121> ਗੁਰੂ ਜੀ ਸਮੁੰਦਰ ਦੇ ਉੱਪਰ ਤੁਰਦੇ ਅੱਗੇ ਚਲੇ ਗਏ, ਅੱਗੇ ਕਲਾ ਉਹਨਾਂ ਦੇ ਸਾਹਮਣੇ ਆਈ, ਜਿਸਨੇ ਗਲੇ ਵਿੱਚ ਮਨੁੱਖੀ ਆਂਦਰਾਂ ਪਾਈਆਂ ਸਨ, ਅੱਖਾਂ ਲਾਲ ਤੇ ਭਿਆਨਕ ਰੂਪ ਸੀ, ਨੇੜੇ ਆਉਦੇ ਹੀ ਗੁਰੂ ਜੀ ਨੇ ਪਾਣੀ ਵਿੱਚੋ ਡੰਡਾ ਕੱਢ ਕੇ ਉਸਦੇ ਮੂੰਹ ਵਿੱਚ ਧੱਕ ਦਿੱਤਾ, ਇੰਨੇ ਨੂੰ ਉੱਥੇ ਨਾਰਦ ਮੁਨੀ ਪ੍ਰਗਟ ਹੋਇਆ , ਉਸਨੇ ਕਿਹਾ ਗੁਰੂ ਜੀ ਇਹ ਤੁਹਾਡੀ ਮਹਿਮਾ ਨਹੀ ਜਾਣਦੀ, ਇਹ ਕਈ ਦਿਨਾਂ ਦੀ ਭੁੱਖੀ ਹੈ ਇਸਨੂੰ ਤ੍ਰਿਪਤ ਕਰੋ, ਗੁਰੂ ਜੀ ਨੇ ਛੇਵੇ ਤੇ ਦਸਵੇ ਜਾਮੇ ਵਿੱਚ ਤ੍ਰਿਪਤ ਕਰਨ ਦਾ ਵਾਅਦਾ ਕੀਤਾ। part-28
120>ਗੁਰੂ ਨਾਨਕ, ਮਰਦਾਨਾ ਤੇ ਬਾਲਾ ਜੀ ਸਮੁੰਦਰ ਦੇ ਕਿਨਾਰੇ ਪਹੁੰਚੇ , ਉੱਥੇ ਇੱਕ ਵੱਡਾ ਮੱਛ ਸਾਗਰ ਦੇ ਕਿਨਾਰੇ ਲੱਗਾ ਸੀ, ਉਸਦੀ ਲੰਬਾਈ 35 ਕੋਹ (125ਕਿ.ਮੀ.) ਸੀ, ਉਸ ਮੱਛ ਦੇ ਉੱਤੇ ਹੀ ਗੁਰੂ ਜੀ ਨੇ ਰਾਤ ਕੱਟੀ , ਸਵੇਰ ਹੁੰਦੇ ਹੀ ਮੱਛ ਨੇ ਹੋਰ ਰੂਪ ਧਾਰਨ ਕਰ ਲਿਆ , ਪੁੱਛਣ ਤੇ ਉਸਨੇ ਦੱਸਿਆ ਕਿ ਰਾਜੇ ਜਣਕ ਦੇ ਸਰਾਪ ਕਰਕੇ ਉਹ ਮੱਛ ਬਣ ਗਿਆ। part-28
119>ਬੱਜਰ ਕੁਰਹਿਤ- ਤੁਰਕਣੀ ਦਾ ਸੰਗ ਨਹੀ ਕਰਨਾ, ਬਾਕੀ ਬਾਰੇ ਕੋਈ ਹਦਾਇਤ ਨਹੀ ,ਕਿਉ ?? part-28
118> ਗੁਰੂ ਅੰਗਦ ਜੀ ਗੋਇੰਦਵਾਲ ਤੋ ਆ ਰਹੇ ਸਨ, ਰਸਤੇ ਵਿੱਚ ਛੀਹਾਂ ਉੱਪਲ ਆਪਣੇ ਨਾਲ 100 ਬੱਕਰੇ ਸਮੇਤ ਮਿਲਿਆ, ਅੰਗਦ ਪਾਤਸ਼ਾਹ ਦੇ ਪੁੱਛਣ ਤੇ ਉਸਨੇ ਦੱਸਿਆ ਕਿ ਮੇਰੇ ਪੁੱਤਰ ਦੀ ਮੁੰਡਨ ਦੀ ਰਸਮ ਹੈ, ਗੁਰੂ ਜੀ ਨੇ ਕਿਹਾ ਕਿ ਇੰਨੇ ਜੀਵਾਂ ਦੀ ਹੱਤਿਆ ਦਾ ਤੈਨੂੰ ਪਾਪ ਲੱਗੇਗਾ( ਪਿੱਛੇ ਸੰਤੋਖ ਸਿੰਘ ਲਿਖ ਚੁੱਕਾ ਹੈ ਕਿ ਲੰਗਰਾਂ ਵਿੱਚ ਮਾਸ ਵਰਤਦਾ ਸੀ) , ਛੀਹੇ ਨੇ ਬਚਣ ਦਾ ਉਪਾਅ ਪੁੱਛਿਆ ਤਾਂ ਗੁਰੂ ਨੇ ਦੱਸਿਆ ਕਿ ਤੂੰ ਆਪਣੇ ਪੁੱਤਰ ਦੀ ਮੁੰਡਨ ਦੀ ਰਸਮ ਸਾਡੇ ਸਥਾਨ ਤੇ ਆ ਕੇ ਕਰ ਲੈ, ਗੁਰੂ ਦੇ ਕੋਲ ਆ ਕੇ ਸਾਰੇ ਰਿਸ਼ਤੇਦਾਰਾਂ ਨੂੰ ਸੱਦ ਕੇ ਗੁਰੂ ਜੀ ਨੇ ਛੀਹੇ ਉੱਪਲ ਦੇ ਬੱਚੇ ਦੀ ਮੁੰਡਨ ਦੀ ਰਸਮ ਕਰਵਾ ਦਿੱਤੀ ਤੇ ਬੱਕਰੇ ਰਿਹਾ ਕਰ ਦਿੱਤੇ ਗਏ।
ਜੀਵ ਹੱਤਿਆ ਤੇ ਮੁੰਡਨ ਕਰਨਾ ਬ੍ਰਾਹਮਣ ਦਾ ਸਿਧਾਂਤ ਹੈ , ਸਿੱਖਾਂ ਦਾ ਨਹੀ। part-28
117> ਭਾਈ ਬਾਲੇ ਨੇ ਗੁਰੂ ਅੰਗਦ ਜੀ ਦੇ ਦਰਬਾਰ ਵਿੱਚ ਕਹਾਣੀ ਸੁਣਾਈ ਕਿ ਇੱਕ ਵਾਰ ਭਾਈ ਮਰਦਾਨਾ ਜੀ ਕੁਝ ਖਾਣ ਲਈ ਜੰਗਲ ਵਿੱਚ ਚਲੇ ਗਏ , ਉੱਥੇ ਇੱਕ ਦੈਂਤ ਆ ਗਿਆ , ਜਿਸਨੇ ਦੋ ਹਜਾਰ ਕੋਹ ਤੱਕ ਸਾਰੇ ਜੰਗਲ ਦੇ ਜਾਨਵਰ ਖਾ ਲਏ ਸਨ , ਉਸਦੀ ਪਹਾੜ ਜਿੰਨੀ ਵੱਡੀ ਦੇਹ ਸੀ ਤੇ ਬਾਹਾਂ 4 ਕਿਲੋਮੀਟਰ ਲੰਮੀਆਂ ਬਾਹਾਂ ਤੇ ਗੁਫਾ ਜਿੱਡੀਆਂ ਨਾਸਾਂ ਸਨ, ਉਸਨੇ ਭਾਈ ਮਰਦਾਨਾ ਜੀ ਨੂੰ ਬਿਨਾਂ ਚਬਾਏ ਅੰਦਰ ਨਿਗਲ ਲਿਆ, ਜਦ ਗੁਰੂ ਜੀ ਉਸਨੂੰ ਛੁਡਵਾਉਣ ਆਏ ਤਾਂ ਉਹਨਾਂ ਨੂੰ ਵੀ ਅੰਦਰ ਨਗ੍ਹਾ ਲਿਆ। ਦੈਂਤ ਦਾ ਕੱਦ 7 ਕਿਲੋਮੀਟਰ ਲੰਬਾ ਸੀ , ਗੁਰੂ ਜੀ ਨੇ ਵੀ ਆਪਣਾ ਅਕਾਰ ਉਸਦੇ ਅੰਦਰ ਵਧਾ ਲਿਆ , ਦੈਤ ਨੇ ਹੋਰ ਅਕਾਰ ਵਧਾ ਲਿਆ , ਗੁਰੂ ਜੀ ਨੇ ਵੀ ਹੋਰ ਵਧਾ ਲਿਆ ਤੇ ਲਗਪਗ 125 ਕਿਲੋਮੀਟਰ ਤੱਕ ਦੋਹਾਂ ਦੇ ਕੱਦ ਪਹੁੰਚ ਗਏ , ਦੈਤ ਦਾ ਸਰੀਰ ਫਟ ਗਿਆ ਤੇ ਗੁਰੂ ਜੀ ਬਾਹਰ ਨਿਕਲ ਆਏ ਤੇ ਭਾਈ ਮਰਦਾਨਾ ਜੀ ਵੀ ਬਚ ਗਏ। ਦੈਤ ਨੇ ਬਾਅਦ ਵਿੱਚ ਇੱਕ ਬੱਚੇ ਦਾ ਰੂਪ ਧਾਰਨ ਕਰ ਲਿਆ ਤੇ ਦੱਸਿਆ ਕਿ ਇੱਕ ਵਾਰ ਰਾਜਾ ਜਨਕ ਦੇ ਲੰਗਰ ਵਿੱਚ ਸੰਤਾਂ ਦਾ ਭੋਜਨ ਜੂਠਾ ਕਰ ਦਿੱਤਾ , ਇਸ ਕਰਕੇ ਮੈ ਦੈਤ ਬਣ ਗਿਆ ਸੀ। ਕ੍ਰਿਸ਼ਨ ਦੇ ਨਾਮ ਤੇ ਵੀ ਇਹੋ ਜਿਹੀ ਕੋਈ ਕਹਾਣੀ ਪ੍ਰਸਿੱਧ ਹੈ। part27
116> ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਚਮਕੌਰ ਦੀ ਜੰਗ ਵਿੱਚ ਆਪਣੇ ਸਾਰੇ ਹਥਿਆਰਾਂ ਦੀ ਵਾਰੀ ਵਾਰੀ ਵਰਤੋ ਕਰਦੇ ਜੂਝਦੇ ਰਹੇ , ਜਦੋ ਵੈਰੀ ਦੇ ਘੇਰੇ ਵਿੱਚ ਆ ਗਏ ਤਾਂ ਸਰੀਰ ਸਮੇਤ ਅਲੋਪ ਹੋ ਕੇ ਸੱਚਖੰਡ ਚਲੇ ਗਏ। part27
115> ਸਾਹਿਬਜਾਦਿਆਂ ਦੇ ਨੀਹਾਂ ਵਿੱਚ ਚਿਣੇ ਜਾਣ ਦਾ ਜਿਕਰ ਵੀ ਸੂਰਜ ਪ੍ਰਕਾਸ਼ ਵਿੱਚ ਨਹੀ ਹੈ । ਮਾਤਾ ਗੁਜਰੀ ਜੀ ਨੇ ਆਤਮਹੱਤਿਆ ਕੀਤੀ ਸੀ , ਮਾਤਾ ਜੀ ਨੇ ਠੰਡੇ ਬੁਰਜ ਵਿੱਚ ਕੰਧਾਂ ਵਿੱਚ ਸਿਰ ਮਾਰ ਮਾਰ ਕੇ ਪਾੜ ਲਿਆ , ਟੋਡਰ ਮੱਲ ਦੇ ਆਉਣ ਤੇ ਮਾਤਾ ਜੀ ਨੇ ਉਸਤੋ ਛਾਪ ਲੈ ਕੇ ,ਉਸ ਵਿੱਚ ਲੱਗੇ ਹੀਰੇ ਨੂੰ ਚੱਟ ਕੇ ਆਪਣੀ ਜਾਨ ਦੇ ਦਿੱਤੀ। part27
114> ਸੂਰਜ ਪ੍ਰਕਾਸ਼ ਵਿੱਚ ਗੰਗੂ ਬ੍ਰਾਹਮਣ ਦਾ ਕਿਤੇ ਵੀ ਜਿਕਰ ਨਹੀ ਹੈ। ਮਾਤਾ ਗੁਜਰੀ ਜੀ ਨੇ ਸਰਹੰਦ ਵਿੱਚ ਸਾਹਿਬਜਾਦਿਆਂ ਨੂੰ ਬਚਾਉਣ ਦੇ ਲਈ ਝੂਠ ਬੋਲਿਆ ਕਿ ਇਹ ਗੁਰੂ ਗੋਬਿੰਦ ਸਿੰਘ ਦੇ ਬੱਚੇ ਨਹੀ ਹਨ। part27
113>ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗਰੰਥ ਸਾਹਿਬ ਨੂੰ ਗੁਰਗੱਦੀ ਨਹੀ ਦਿੱਤੀ , ਖਾਲਸੇ ਨੂੰ ਗੁਰੂ ਬਣਾਇਆ, ਵੇਦਾਂ ਦੇ ਸਾਰ ਦੀ ਬਾਣੀ ਪੜਨ ਨੂੰ ਕਿਹਾ , ਖਾਲਸੇ ਨੂੰ ਕਾਲਕਾ ਦੇਵੀ ਦੇ ਲੜ ਲਾਇਆ, ਜਦ ਵੀ ਕੋਈ ਸਿੰਘ ਲੜਦਾ ਹੋਇਆ ਸ਼ਹੀਦ ਹੁੰਦਾ ਹੈ ਤਾਂ ਕਾਲਕਾ ਮਾਤਾ ਦੀ ਗੋਦ ਵਿੱਚ ਚਲਾ ਜਾਂਦਾ ਹੈ।part-26
112>ਦਸਵੇ ਪਾਤਸ਼ਾਹ ਜੀ ਨੇ ਉਕਸਾ ਕੇ ਪਠਾਣ ਤੋ ਛੁਰਾ ਮਰਵਾ ਲਿਆ, ਇੱਕ ਦਿਨ ਤੀਰ ਚਲਾਉਦੇ ਉਹ ਸੀਤਾ ਹੋਇਆ ਫੱਟ ਫਿਰ ਖੁੱਲ ਗਿਆ , ਉਹਨਾਂ ਸੋਚਿਆ ਹੁਣ ਸਰੀਰ ਤਿਆਗਣਾ ਪਵੇਗਾ , ਗੁਰੂ ਜੀ ਨੇ ਦੁਪਹਿਰ ਨੂੰ ਰੱਜ ਕੇ ਸੁੱਖਾ ਪੀਤਾ ਤੇ ਅਫੀਮ ਖਾਧੀ, ਪਾਤਸ਼ਾਹ ਜੀ ਅਲੋਪ ਹੋ ਗਏ ਤੇ ਉਹਨਾਂ ਦਾ ਘੋੜਾ ਵੀ ਅਲੋਪ ਹੋ ਗਿਆ , ਉਹਨਾਂ ਨੇ ਇੱਕ ਸਾਧੂ ਨੂੰ ਦਰਸ਼ਣ ਦਿੱਤੇ , ਸਾਧੂ ਨੇ ਸਿੱਖਾਂ ਨੂੰ ਦੱਸਿਆ ਕੇ ਗੁਰੂ ਜੀ ਘੋੜੇ ਸਮੇਤ ਸੱਚਖੰਡ ਚਲੇ ਗਏ। part-26
111> ਨੌਵੇ ਪਾਤਸ਼ਾਹ ਜੀ ਦੀ ਸ਼ਹੀਦੀ ਸਮੇ ਕਰਾਮਾਤੀ ਤੇ ਆਪਾ ਵਿਰੋਧੀ ਕਹਾਣੀ ਲਿਖੀ , ਤਿੰਨ ਸ਼ਰਤਾਂ ਰੱਖੀਆਂ ਕਰਾਮਾਤ ਦਿਖਾਓ,ਇਸਲਾਮ ਕਬੂਲ ਲਓ ਜਾਂ ਮੌਤ ਲਈ ਤਿਆਰ ਹੋ ਜਾਓ, ਉਹਨਾਂ ਨੇ ਮੌਤ ਚੁਣ ਲਈ , ਨੌਵੇ ਪਾਤਸ਼ਾਹ ਨੇ ਜਲਾਦ ਨੂੰ ਆਖਿਆ” ਤੇਰੀ ਤਿੱਖੀ ਤਲਵਾਰ ਨਾਲ ਮੇਰੀ ਗਰਦਨ ਤਾਂ ਕੀ ਕੱਟੀ ਜਾਣੀ ਹੈ , ਤੂੰ ਕੱਚੇ ਧਾਗੇ ਨਾਲ ਕਾਗਜ ਤਲਵਾਰ ਨਾਲ ਬੰਨ ਕੇ ਵਾਰ ਕਰ , ਕਾਗਜ ਵੀ ਨਹੀ ਕੱਟਿਆ ਜਾਵੇਗਾ” , ਵਾਰ ਕਰਨ ਤੇ ਬਿਨਾਂ ਤਲਵਾਰ ਲੱਗੇ ਸੀਸ ਧੜ ਤੋ ਜੁਦਾ ਹੋ ਗਿਆ ਤੇ ਦੂਰ ਬੈਠੇ ਸਿੱਖ ਦੀ ਝੋਲੀ ਵਿੱਚ ਡਿੱਗ ਪਿਆ, ਕਾਗਜ ਤੇ ਕੱਚਾ ਧਾਗਾ ਨਹੀ
ਕੱਟਿਆ ਗਿਆ, ਸਿੱਖ ਸੀਸ ਲੈ ਕੇ ਅਨੰਦਪੁਰ ਚਲਾ ਗਿਆ, ਉਸੇ ਤਰਾਂ ਦੇਵਤੇ ਆਏ , ਉਹਨਾਂ ਨੂੰ ਲੈ ਗਏ ਤੇ ਉਹਨਾਂ ਧੰਨਵਾਦ ਕੀਤਾ , ਤੁਸੀ ਹਿੰਦੂ ਧਰਮ ਲਈ ਬਲਿਦਾਨ ਦਿੱਤਾ , ਹੁਣ ਏਸੇ ਤਰਾਂ ਯੱਗ ਹੁੰਦੇ ਰਹਿਣਗੇ । part-26
110> ਅੱਠਵੇ ਪਾਤਸ਼ਾਹ ਜੀ ਦਾ ਸੰਸਕਾਰ ਵੀ ਸਾਰੀਆਂ ਬ੍ਰਾਹਮਣਵਾਦੀ ਰੀਤਾਂ ਅਨੁਸਾਰ ਕੀਤਾ ਗਿਆ। part-26
109> ਸੱਤਵੇ ਪਾਤਸ਼ਾਹ ਜੀ ਦੱਭ ਦੇ ਪਵਿੱਤਰ ਘਾਹ ਦਾ ਆਸਣ ਬਣਾ ਕੇ ਪੈ ਗਏ ਅਤੇ ਪ੍ਰਾਣ ਤਿਆਗ ਦਿੱਤੇ, ਸਰੀਰ ਦੇ ਸੰਸਕਾਰ ਤੋ ਬਾਅਦ ਚਿਖਾ ਵਿੱਚੋ ਅਸਤੀਆਂ ਨਹੀ ਨਿਕਲੀਆਂ। part-26
108> ਨਾਨਕਸੀਆਂ ਦੇ ਡੇਰਿਆਂ ਵਿੱਚ ਅੱਗ ਨਾ ਬਾਲਣੀ , ਮਰੇ ਸਾਧਾਂ ਤੇ ਚਵਰ ਕਰਨਾ ਤੇ ਹੋਰ ਅਨੇਕਾਂ ਮਨਮਤਾਂ ਦਾ ਸਰੋਤ ਸੂਰਜ ਪ੍ਰਕਾਸ਼ ਹੈ। part-25
107> ਗੁਰੂ ਹਰਗੋਬਿੰਦ ਜੀ ਨੇ ਇੱਕ ਬੰਦ ਕੋਠੜੀ ਵਿੱਚ ਸਮਾਧੀ ਲਾ ਕੇ ਸੱਤ ਦਿਨਾਂ ਵਿੱਚ ਸਰੀਰ ਤਿਆਗਿਆ । ਸਾਰੇ ਦੇਵਤੇ ਤੇ ਅਪੱਛਰਾਂ ਆਏ ,ਨਾਚ ਕੀਤਾ। ਗੁਰੂ ਜੀ ਵਿਮਾਨ ਵਿੱਚ ਬੈਠੇ ਤੇ ਦੇਵੀਆਂ ਨੇ ਖੂਬ ਨਾਚ ਕੀਤਾ ਤੇ ਗੁਰੂ ਜੀ ਤੇ ਫੁੱਲ ਬਰਸਾਏ। ਸੰਸਕਾਰ ਵੇਲੇ ਸਾਰੀਆਂ ਬ੍ਰਾਮਣੀ ਰੀਤਾਂ ਨਿਭਾਈਆਂ। part-25
106> ਬਾਬਾ ਬੁੱਢਾ ਜੀ ਦੇ ਅੰਤਿਮ ਸਮੇ ਉਹਨਾਂ ਨੇ ਹਿੰਦੂਆਂ ਵਿੱਚ ਪਵਿੱਤਰ ਮੰਨੇ ਜਾਂਦੇ ਦੱਭ ਦੇ ਘਾਹ ਦਾ ਆਸਣ ਬਣਾਇਆ ਤੇ ਸਰੀਰ ਤਿਆਗ ਦਿੱਤਾ । ਬਾਬਾ ਬੁੱਢਾ ਜੀ ਦੇ ਮ੍ਰਿਤਕ ਸਰੀਰ ਤੇ ਚਵਰ ਵੀ ਕੀਤਾ ਗਿਆ। part-25
105> ਗੁਰੂ ਅਰਜਨ ਜੀ ਨੂੰ ਲੈਣ ਦੇਵਤੇ ਆਏ ,ਅਪੱਛਰਾਵਾਂ ਨੇ ਖੂਬ ਨਾਚ ਕੀਤਾ।
ਗੁਰੂ ਜੀ ਨੇ ਇੱਛਾ ਜਤਾਈ ਸੀ ਕਿ ਮੇਰਾ ਸੰਸਕਾਰ ਨਾ ਕਰਿਓ ,ਪਾਣੀ ਵਿੱਚ ਰੋੜ ਦਿਓ, ਇਸੇ ਤਰਾਂ ਕੀਤਾ ਗਿਆ, ਪਾਣੀ ਦੇ ਵਰੁਣ ਦੇਵਤੇ ਨੇ ਗੁਰੂ ਜੀ ਦਾ ਸਰੀਰ ਸਾਂਭ ਲਿਆ। ਸਭ ਨੇ ਖੂਬ ਪਿੱਟ ਸਿਆਪਾ ਕੀਤਾ , ਗੁਰੂ ਜੀ ਦੇ ਕੱਪੜਿਆਂ ਦਾ ਸੰਸਕਾਰ ਕਰਕੇ ,ਮਾਤਾ ਗੰਗਾ ਜੀ ਨੇ ਸਤੀ ਹੋਣ ਦਾ ਮਨ ਬਣਾਇਆ ਫਿਰ ਬਾਬਾ ਬੁੱਢਾ ਜੀ ਦੇ ਕਹਿਣ ਤੇ ਵਿਚਾਰ ਤਿਆਗ ਦਿੱਤਾ। part-25
104> ਗੁਰੂ ਅਰਜਨ ਸਾਹਿਬ ਜੀ ਦੇ ਅੰਤਿਮ ਸਮੇ ਉਹਨਾਂ ਨੂੰ ਪੰਜ ਦਿਨ ਤਸੀਹੇ ਦਿੱਤੇ, ਤਵੀ ਠੰਡੀ ਹੋ ਜਾਂਦੀ ਸੀ ਫਿਰ ਦੁਬਾਰਾ ਤਪਾਈ ਜਾਂਦੀ ਰਹੀ, ਗੁਰੂ ਜੀ ਨਹੀ ਡੋਲੇ ਫਿਰ ਹਿੰਦੂ ਹੋਣ ਕਰਕੇ , ਚੰਦੂ ਨੇ ਗੁਰੂ ਜੀ ਨੂੰ ਧਮਕੀ ਦਿੱਤੀ ਕਿ ਜੇ ਤੁਸੀ ਗੱਲ ਨਾ ਮੰਨੀ , ਗਾਂ ਦਾ ਗਿੱਲਾ ਚਮੜਾ ਲੈ ਕੇ ਤੁਹਾਨੂੰ ਮੜ ਦਿੱਤਾ ਜਾਵੇਗਾ, ਗੁਰੂ ਜੀ ਨੇ ਸੋਚਿਆ , ਇਸ ਤਰਾਂ ਤਾਂ ਧਰਮ ਭ੍ਰਿਸ਼ਟ ਹੋ ਜਾਵੇਗਾ ਕਿਉਕਿ ਗਾਂ ਪਵਿਤਰ ਹੈ , ਗੁਰੂ ਜੀ ਨੇ ਰਾਵੀ ਵਿੱਚ ਇਸ਼ਨਾਨ ਕਰਨ ਦੀ ਇੱਛਾ ਜਤਾਈ ਤੇ ਇਸ਼ਨਾਨ ਕਰਕੇ ਸਰੀਰ ਤਿਆਗ ਦਿੱਤਾ। part-25
103> ਗੁਰੂ ਰਾਮਦਾਸ ਜੀ ਦੇ ਆਖਰੀ ਸਮੇ ਉਹਨਾਂ ਨੇ ਦੱਭ ਦੇ ਘਾਹ ਦਾ ਆਸਣ ਬਣਾਇਆ ਤੇ ਚਾਦਰ ਲੈ ਕੇ ਪੈ ਗਏ ਤੇ ਸਰੀਰ ਤਿਆਗ ਦਿੱਤਾ। ਦੇਵਤੇ ਆਏ ਗੁਰੂ ਜੀ ਨੂੰ ਲੈ ਕੇ ਚਲੇ ਗਏ । ਸੰਸਕਾਰ ਵੇਲੇ ਬ੍ਰਾਹਮਣੀ ਰੀਤ ਅਨੁਸਾਰ ਕਪਾਲ ਕਿਰਿਆ ਤੇ ਤਿਲਾਂਜਲ ਦਾਨ ਕੀਤਾ ਗਿਆ , ਇਹ ਰਸਮਾਂ ਗੁਰੂ ਅਰਜਨ ਸਾਹਿਬ ਨੇ ਕੀਤੀਆਂ ਤੇ ਉੱਚੀ ਉੱਚੀ ਰੋਦੇ ਹਨ । ਬਾਬਾ ਬੁੱਢਾ ਜੀ ਨੇ ਵੀ ਤਿਲਾਜਲੀ ਦਿੱਤੀ। part-25
102> ਗੁਰੂ ਅਮਰਦਾਸ ਜੀ ਦੇ ਅੰਤਿਮ ਸੰਸਕਾਰ ਸਮੇ ਰਾਗੀ ਕੀਰਤਨ ਕਰਦੇ ਹਨ ਤੇ ਬ੍ਰਾਹਮਣ ਵੇਦਾਂ ਦੇ ਮੰਤਰ ਪੜਦੇ ਹਨ, ਸੰਸਕਾਰ ਵੇਲੇ ਕਪਾਲ ਕਿਰਿਆ ਕੀਤੀ ਗਈ, ਇਸ ਦੌਰਾਨ ਜਦੋ ਅੱਧਾ ਸਰੀਰ ਸੜ ਜਾਵੇ ਤਾਂ ਖੋਪੜੀ ਤੋੜੀ ਜਾਂਦੀ ਹੈ , ਬਾਬਾ ਮੋਹਰੀ ਜੀ ਨੇ ਸੋਟੇ ਨਾਲ ਗੁਰੂ ਅਮਰਦਾਸ ਜੀ ਦੀ ਖੋਪੜੀ ਤੋੜੀ, ਬਿਆਸਾ ਨਦੀ ਵਿੱਚ ਇਸ਼ਨਾਨ ਕਰਕੇ ਤਿਲਾਜਲ ਦਾਨ ਦੀ ਰਸਮ ਕੀਤੀ , ਪਾਣੀ ਵਿੱਚ ਤਿਲ ਮਿਲਾ ਕੇ ਸੂਰਜ ਨੂੰ ਦਾਨ ਕੀਤੇ। part-25
101> ਗੁਰੂ ਅਮਰਦਾਸ ਜੀ ਦੇ ਅੰਤਿਮ ਸਮੇ ਵੀ ਸਾਰਾ ਕੁਝ ਇਸੇ ਤਰਾਂ ਹੀ ਵਾਪਰਿਆ । ਦੇਵੀਆਂ ਨੇ ਗੁਰੂ ਜੀ ਦੇ ਵਿਮਾਨ ਅੱਗੇ ਖੂਬ ਨਾਚ ਕੀਤਾ।part-24
100> ਗੁਰੂ ਅੰਗਦ ਜੀ ਨੇ ਅਮਰਦਾਸ ਜੀ ਨੂੰ ਗੁਰਗੱਦੀ ਦਿੱਤੀ , ਮੰਜੇ ਤੇ ਪੈ ਕੇ ਚਾਦਰ ਲਈ, ਸਰੀਰ ਤਿਆਗ ਦਿੱਤਾ। ਸ਼ਿਵ,ਇੰਦਰ, ਬ੍ਰਹਮਾ ਤੇ ਹੋਰ ਕਈ ਦੇਵਤੇ ਜੈ ਜੈ ਕਾਰ ਕਰਨ ਆਏ, ਵਿਸ਼ਨੂੰ ਨਹੀ ਆਇਆ ਕਿਉਕਿ ਗੁਰੂ ਜੀ ਨੂੰ ਵਿਸ਼ਨੂੰ ਦਾ ਅਵਤਾਰ ਮੰਨਿਆ ਜਾ ਰਿਹਾ ਹੈ । ਗੁਰੂ ਜੀ ਨੂੰ ਕਲਪ ਬਿਰਛ ਦੇ ਫੁੱਲਾਂ ਦੀ ਮਾਲਾ ਪਾਈ, ਦੇਵੀਆਂ ਗੁਰੂ ਜੀ ਦੇ ਵਿਮਾਨ ਅੱਗੇ ਨੱਚਦੀਆਂ ਸਵਰਗ ਵੱਲ ਜਾ ਰਹੀਆਂ ਸਨ। ਗੁਰੂ ਜੀ ਨੇ ਹਦਾਇਤ ਕੀਤੀ ਕਿ ਮੇਰੀਆਂ ਅਸਥੀਆਂ ਗੰਗਾ ਵਿੱਚ ਪਾਈਆਂ ਜਾਣ ਤੇ ਵੈਦਿਕ ਰੀਤੀ ਨਿਭਾਉਣੀ ਹੈ।part-24
99> ਗੁਰੂ ਜੀ ਦੇ ਮੰਜੇ ਤੇ ਸਿਰਫ ਚਾਦਰ ਪਈ ਰਹਿ ਗਈ , ਉਸਨੂੰ ਪਾੜ ਕੇ ਦੋ ਟੋਟੇ ਕਰ ਲਏ ਗਏ, ਮੁਸਲਮਾਨਾਂ ਨੇ ਚਾਦਰ ਦਫਨਾ ਦਿੱਤੀ ਤੇ ਸਿੱਖਾਂ ਨੇ ਅੱਗ ਨਾਲ ਸੰਸਕਾਰ ਕੀਤਾ। ਵੱਡੇ ਵੱਡੇ ਪਰਚਾਰਕਾਂ ਨੇ ਇਸ ਝੂਠ ਨੂੰ ਖੂਬ ਉਛਾਲਿਆ, ਮਸਕੀਨ ਤੇ ਉਸਨੂੰ ਪਸੰਦ ਕਰਨ ਵਾਲੇ ਪਰਚਾਰਕ ਇਹ ਕਥਾ ਵੀ ਕਰਦੇ ਹਨ ਕਿ ਜਿਸ ਜਗਾ ਚਾਦਰ ਪਾਟੀ ਉੱਥੇ ਹੀ ਭਾਰਤ ਪਾਕਿਸਤਾਨ ਦਾ ਬਾਰਡਰ ਬਣਿਆ , ਚਾਦਰ ਪਾਟਣ ਦੇ ਦਿਨ ਹੀ ਭਾਰਤ ਪਾਕਿਸਤਾਨ ਦੀ ਵੰਡ ਤਹਿ ਹੋ ਗਈ ਸੀ।part-23
98>ਦੇਵਤੇ ਕਲਪ ਬਿ੍ਛ ਦੇ ਫੁੱਲ ਗੁਰੂ ਜੀ ਤੋ ਵਰਸਾ ਰਹੇ ਸਨ , ਗੁਰੂ ਜੀ ਦੇ ਰਥ ਅੱਗੇ ਅਪੱਸ਼ਰਾਵਾਂ ਨੱਚਦੀਆਂ ਜਾ ਰਹੀਆਂ ਸਨ ਤੇ ਇਸ ਤਰਾਂ ਅਕਾਸ਼ ਵੱਲ ਨੂੰ ਗੁਰੂ ਜੀ ਦਾ ਰੱਥ ਜਾ ਰਿਹਾ ਸੀ ਤੇ ਗੁਰੂ ਜੀ ਸੱਚਖੰਡ ਜਾ ਬਿਰਾਜੇ ।। part-23
97> ਗੁਰੂ ਜੀ ਦਾ ਦਰਸ਼ਣ ਕਰਨ ਲਈ ਕੁਝ ਪਠਾਣ ਆਏ , ਜੋ ਗੁਰੂ ਦੇ ਮੁਰੀਦ ਸਨ । ਸੰਗਤਾਂ ਉਹਨਾਂ ਨੂੰ ਅੰਦਰ ਨਹੀ ਜਾਣ ਦੇ ਰਹੀਆਂ ਸਨ ਕਿਉਕਿ ਗੁਰੂ ਜੀ ਦਾ ਸਭ ਨੂੰ ਬਾਹਰ ਜਾਣ ਦਾ ਹੁਕਮ ਸੀ, ਜਦ ਸੇਵਕ ਬਾਹਰ ਹੋ ਰਿਹਾ ਝਗੜਾ ਦੇਖਣ ਆਏ, ਗੁਰੂ ਜੀ ਸਰੀਰ ਸਮੇਤ ਹੀ ਰੱਥ ਵਿੱਚ ਜਾ ਕੇ ਬੈਠ ਗਏ। part-23
96> ਸ਼੍ਰੀਚੰਦ ਤੇ ਲਖਮੀ ਦਾਸ ਦੇ ਪਹੁੰਚਣ ਸਮੇ ਸੰਗਤਾਂ ਰੋ ਰੋ ਕੇ ਚੀਕਾਂ ਮਾਰ ਰਹੀਆਂ ਸਨ , ਗੁਰੂ ਜੀ ਦਾ ਸਵਾਗਤ ਕਰਨ ਲਈ ਬ੍ਰਹਮਾ,ਗਨੇਸ਼, ਪਾਰਵਤੀ ,ਸ਼ਿਵ, ਬਾਲਮੀਕ , ਭਗਤ ਆਏ ਸਨ , ਗੁਰੂ ਜੀ ਰਥ ਵਿੱਚ ਬੈਠ ਗਏ।
ਪੁੱਤਰ ਬਹੁਤ ਦੁਖੀ ਹੋਏ , ਉਹਨਾਂ ਨੇ ਗੁਰੂ ਨੂੰ ਅਰਦਾਸ ਕੀਤੀ , ਦਰਸ਼ਣ ਦਿਉ।ਗੁਰੂ ਜੀ ਵਾਪਿਸ ਸਰੀਰ ਵਿੱਚ ਆ ਗਏ , ਪੁੱਤਰਾਂ ਨੇ ਬੇਨਤੀ ਕੀਤੀ , ਪਾਤਸ਼ਾਹ ਤੁਸੀ ਸਾਨੂੰ ਗੱਦੀ ਨਹੀ ਦਿੱਤੀ , ਅਸੀ ਤਾਂ ਭੁੱਖੇ ਮਰਾਂਗੇ, ਗੁਰੂ ਜੀ ਨੇ ਵਰ ਦਿੱਤਾ ਤੁਹਾਡੀ ਬਹੁਤ ਮਾਨਤਾ ਹੋਵੇਗੀ । ਗੁਰੂ ਘਰ ਦੇ ਤਾਂ ਕੁੱਤਿਆਂ ਨੂੰ ਵੀ ਦੁਨੀਆਂ ਪੂਜਦੀ ਹੈ , ਤੁਸੀ ਤਾਂ ਮੇਰੇ ਪੁੱਤਰ ਹੋ।। part-23
95> ਗੁਰੂ ਜੀ ਨੇ ਸ਼ਰਾਧ ਕਰਨ ਵੇਲੇ ਸਾਰੀਆਂ ਲੋਕਾਚਾਰ ਅਤੇ ਵੇਦਾਂ ਦੀਆਂ ਧਾਰਮਿਕ ਰੀਤੀਆਂ ਨਿਭਾਈਆਂ, ਨੌਵੀ ਦਾ ਦਿਨ ਬੀਤਣ ਦੇ ਬਾਅਦ ਦਸਵੀ ਦੇ ਦਿਨ ਸਰੀਰ ਛੱਡਣ ਸਮੇ ਗੁਰੂ ਜੀ ਨੇ ਫਿਰ ਪੁੱਤਰਾਂ ਨੂੰ ਬੁਲਾਵਾ ਭੇਜਿਆ , ਪੁੱਤਰਾਂ ਨੇ ਮਜਾਕ ਸਮਝਿਆ ਤੇ ਨਹੀ ਗਏ। ਫਿਰ ਦੁਬਾਰਾ ਮਾਤਾ ਜੀ ਵੱਲੋ ਸੁਨੇਹਾ ਭੇਜਣ ਤੇ ਗਏ ਪਰ ਉਦੋ ਤੱਕ ਗੁਰੂ ਜੀ ਸਰੀਰ ਛੱਡ ਕੇ ਜਾ ਚੁੱਕੇ ਸਨ।part-23
94>ਭਾਈ ਸਧਾਰਨ ਨੂੰ ਗੁਰੂ ਜੀ ਨੇ ਆਪਣੇ ਪਰਿਵਾਰ ਨੂੰ ਆਪਣੇ ਸਰੀਰ ਤਿਆਗਣ ਦੀ ਗੱਲ ਦੱਸਣ ਲਈ ਭੇਜਿਆ, ਪੁੱਤਰਾਂ ਨੇ ਮਜਾਕ ਸਮਝਿਆ ਪਰ ਮਾਤਾ ਜੀ ਮਿਲਣ ਲਈ ਆ ਗਏ। ਆਖਰੀ ਇੱਛਾ ਪੁੱਛਣ ਤੇ ਮਾਤਾ ਜੀ ਨੇ ਗੁਰੂ ਜੀ ਨੂੰ ਆਪਣੇ ਪਿਤਾ ਦਾ ਸ਼ਰਾਧ ਕਰਕੇ ਸਰੀਰ ਛੱਡਣ ਦੀ ਬੇਨਤੀ ਕੀਤੀ , ਗੁਰੂ ਜੀ ਨੇ ਉਸ ਦਿਨ ਮਰਨ ਦਾ ਪ੍ਰੋਗਰਾਮ ਬਦਲ ਲਿਆ।ਗੁਰੂ ਜੀ ਨੇ ਤਿੰਨ ਦਿਨ ਬਾਅਦ ਮਰਨ ਦਾ ਪ੍ਰੋਗਰਾਮ ਬਣਾਇਆ।part-23
93> ਕਮਲੇ ਨੇ ਸਵਾਹ ਦੀ ਪੁੜੀ ਗੁਰੂ ਜੀ ਨੂੰ ਦਿੱਤੀ , ਗੁਰੂ ਜੀ ਨੇ ਪਛਾਣ ਲਈ ਕੇ ਸਵਾਹ ਦੀ ਪੁੜੀ ਸ਼ਿਵ ਜੀ ਨੇ ਭੇਜੀ ਹੈ , ਸਾਡੇ ਅੰਤਿਮ ਸਮੇ ਦਾ ਸੁਨੇਹਾ ਹੈ।
ਗੁਰੂ ਜੀ ਭਾਈ ਸਧਾਰਨ ਨੂੰ ਨਾਲ ਲੈ ਕੇ ਜੋਗੀਆਂ ਨੂੰ ਮਿਲੇ , ਉਹਨਾਂ ਨੇ ਨਮਸਕਾਰ ਕੀਤੀ , ਗੁਰੂ ਜੀ ਨੇ ਉਹਨਾਂ ਜੋਗੀ ਬਣੇ ਦੇਵਤਿਆਂ ਨੂੰ ਕਿਹਾ " ਤੁਸੀ ਚਲੋ ਮੈ ਆ ਜਾਂਦਾ ਹਾਂ।" ਗੁਰੂ ਜੀ ਨੇ ਭਾਈ ਸਧਾਰਨ ਨੂੰ ਆਪਣੇ ਅੰਤਿਮ ਸੰਸਕਾਰ ਦੀ ਸਾਰੀ ਵਿਧੀ ਸਮਝਾ ਦਿੱਤੀ।part-23
92> ਗੁਰੂ ਨਾਨਕ ਜੀ ਨੇ ਭੁੱਖੇ ਪਸ਼ੂਆਂ ਲਈ ਚਾਰਾ ਲਿਆਉਣ ਆਪਣੇ ਸੇਵਕ ਕਮਲੇ ਨੂੰ ਭੇਜਿਆ, ਖੇਤਾਂ ਵਿੱਚ ਬ੍ਰਹਮਾ, ਸ਼ਿਵ ਤੇ ਇੰਦਰ ਜੋਗੀਆਂ ਦੇ ਰੂਪ ਵਿੱਚ ਬੈਠੇ ਸਨ । ਉਹਨਾਂ ਨੇ ਕਮਲੇ ਨੂੰ ਸਵਾਹ ਦੀ ਪੁੜੀ ਦਿੱਤੀ ਤੇ ਗੁਰੂ ਨਾਨਕ ਜੀ ਨੂੰ ਦੇਣ ਲਈ ਕਿਹਾ ਤੇ ਉਹਨਾਂ ਦਾ ਉੱਤਰ ਸੁਣ ਕੇ ਵਾਪਿਸ ਸਾਨੂੰ ਦੱਸਣ ਲਈ ਕਿਹਾ, ਇੰਦਰ ਨੇ ਚਾਰੇ ਦੇ ਪ੍ਰਬੰਧ ਲਈ ਘਾਹ ਦੀ ਮੁੱਠ ਪੱਟ ਕੇ ਸ਼ਕਤੀ ਨਾਲ ਉਸਨੂੰ ਪੰਡ ਬਣਾ ਦਿੱਤਾ।part-23
ਅੰਤਿਮ ਸੰਸਕਾਰ
91>ਗੁਰੂ ਹਰਗੋਬਿੰਦ ਜੀ ਦੇ ਵਿਆਹ ਲਈ ਗੁਰੂ ਅਰਜਨ ਸਾਹਿਬ ਨੂੰ ਇੱਕ ਸਿੱਖ ਨੇ ਆਪਣੀ ਬੱਚੀ ਦਾ ਰਿਸ਼ਤਾ ਲੈਣ ਲਈ ਬੇਨਤੀ ਕੀਤੀ , ਉਹਨਾਂ ਨੇ ਪਰਵਾਨ ਕਰ ਲਿਆ ਫਿਰ ਇੱਕ ਸਿੱਖ ਨੇ ਆਪਣੀ ਦੋ ਸਾਲ ਦੀ ਬੱਚੀ ਦੇ ਰਿਸ਼ਤੇ ਦੀ ਗੱਲ ਕੀਤੀ , ਗੁਰੂ ਜੀ ਨੇ ਉਹ ਵੀ ਪ੍ਰਵਾਨ ਕਰ ਲਿਆ ਫਿਰ ਤੀਜੀ ਵਾਰ ਇੱਕ ਸਿੱਖ ਨੇ ਬ੍ਰਾਹਮਣ ਦੇ ਰਾਹੀ ਰਿਸ਼ਤਾ ਭੇਜਿਆ, ਗੁਰੂ ਜੀ ਨੇ ਉਹ ਵੀ ਪ੍ਰਵਾਨ ਕਰ ਲਿਆ । part-22
90> ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਕਾਰਨ ਸਰਾਪਾਂ ਦੇ ਨਾਲ ਨਾਲ ਇਹ ਵੀ ਕਿਹਾ ਜਾਂਦਾ ਹੈ ਚੰਦੂ ਦੀ ਲੜਕੀ ਦਾ ਰਿਸ਼ਤਾ ਲੈਣ ਤੋ ਨਾਹ ਕਰ ਦਿੱਤੀ ਭਾਵ ਸਿਰਫ ਇੱਕ ਪਰਿਵਾਰਕ ਝਗੜੇ ਨਾਲ ਸ਼ਹਾਦਤ ਨੂੰ ਜੋੜ ਦਿੱਤਾ ਜਦਕਿ ਗੁਰੂ ਸਾਹਿਬ ਦੇ ਮਹਾਨ ਕਾਰਜਾਂ ਤੇ ਸਿਧਾਤਾਂ ਤੇ ਦੁਖੀ ਹੋ ਕੇ ਹਕੂਮਤ ਨੇ ਉਹਨਾਂ ਨੂੰ ਸ਼ਹੀਦ ਕੀਤਾ। part-22
89> ਗੁਰੂ ਨਾਨਕ ਸਾਹਿਬ ਦੀ ਬਰਾਤ ਗਈ ਤਾਂ ਔਰਤਾਂ ਬਿਪਰਮ ਅਵਸਥਾ ਵਿੱਚ ਪਹੁੰਚ ਗਈਆਂ, ਗਲਾਂ ਦੇ ਹਾਰ ਲੱਕ ਦੁਆਲੇ ਬੰਨ ਲਏ ਤੇ ਲੱਕ ਦੁਆਲੇ ਪਾਉਣ ਵਾਲੇ ਗਹਿਣੇ ਗਲਾਂ ਵਿੱਚ ਪਾ ਲਏ , ਝਾਜਰਾਂ ਹੱਥਾਂ ਵਿੱਚ ਪਾ ਲਈਆਂ ਤੇ ਹੱਥਾਂ ਦੇ ਗਹਿਣੇ ਪੈਰਾਂ ਵਿੱਚ ਪਾ ਲਏ, ਅੱਖਾਂ ਦਾ ਸੁਰਮਾ ਗੱਲਾਂ ਤੇ ਮਲ ਲਿਆ ਤੇ ਪੈਰਾਂ ਦੀ ਮਹਿੰਦੀ ਅੱਖਾਂ ਵਿੱਚ ਪਾ ਲਈ , ਇੱਥੋ ਤੱਕ ਕੇ ਔਰਤਾਂ ਨੇ ਆਪਣੇ ਗੁਪਤ ਕੱਪੜੇ ਵੀ ਉਲਟ ਪੁਲਟ ਪਾ ਲਏ। ਤਿੰਨ ਦਿਨ ਤੱਕ ਨਾਚ ਗਾਣਾ ਚਲਦਾ ਰਿਹਾ । part-22
88> ਕਵੀ ਸੰਤੋਖ ਸਿੰਘ ਨੇ ਇਤਿਹਾਸਿਕ ਗਲਤੀ ਕੀਤੀ , ਗੁਰੂ ਨਾਨਕ ਜੀ ਦੀ ਬਰਾਤ ਸੁਲਤਾਨਪੁਰ ਤੋ ਗਈ ਲਿਖ ਦਿੱਤੀ , ਜਦਕਿ ਉਹਨਾਂ ਦਾ ਵਿਆਹ ਤੇ ਦੋ ਬੱਚੇ ਤਲਵੰਡੀ ਵਿਖੇ ਰਹਿੰਦੇ, ਹੋਏ ।part-22
87> ਸਾਰੇ ਗੁਰੂ ਸਾਹਿਬਾਨਾਂ ਦੇ ਵਿਆਹ ਦੇ ਦਿਨ ਕਢਾਏ ਗਏ, ਗ੍ਰਹਿਆਂ ਦੀ ਪੂਜਾ , ਸਿੱਠਣੀਆਂ ਦੇਣੀਆਂ ਭਾਵ ਗਾਲਾਂ ਦੇਣੀਆਂ, ਰਸਮਾਂ ਕੀਤੀਆਂ । ਔਰਤਾਂ ਗੁਰੂ ਸਾਹਿਬ ਨੂੰ ਗਾਲਾਂ ਕੱਢ ਰਹੀਆਂ , ਗੁਰੂ ਜੀ ਪ੍ਰਸੰਨ ਹੋ ਰਹੇ ਹਨ। part-22
86> ਗੁਰੂਕਾਲ ਸਮੇ ਜਿੰਨੇ ਵੀ ਵਿਆਹ ਹੋਏ , ਸਾਰੇ ਦੇ ਸਾਰੇ ਹਿੰਦੂ ਰੀਤਾਂ ਅਨੁਸਾਰ ਹੋਏ, ਗੁਰੂ ਨਾਨਕ ਸਾਹਿਬ ਦੇ ਸਮੇ ਸਾਰੀਆਂ ਰੀਤਾਂ ਬ੍ਰਾਹਮਣ ਨੇ ਨਿਭਾਈਆਂ , ਗੁਰੂ ਨਾਨਕ ਜੀ ਨੇ ਬ੍ਰਾਹਮਣ ਤੋ ਅਸ਼ੀਰਵਾਦ ਲਿਆ। ਸਾਰੇ ਗੁਰੂ ਸਾਹਿਬਾਨਾਂ ਦੇ ਵਿਆਹ ਅੱਗ ਦੇ ਦੁਆਲੇ ਫੇਰੇ ਲੈ ਕੇ ਹੋਏ । part-22
ਅਨੰਦ ਸੰਸਕਾਰ, ਵਿਆਹ
85> ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਅੰਮਿ੍ਤ ਛਕਾਉਣ ਦਾ ਜਿਕਰ ਨਹੀ, ਮਾਧੋਦਾਸ ਦੇ ਡੇਰੇ ਦੇ ਜਾਣ ਤੋ ਬਾਅਦ ਉਸਨੂੰ ਸ਼ਸਤਰ ਦੇ ਕੇ ਤੇ ਕਰਾਮਾਤੀ ਸ਼ਕਤੀਆਂ ਦੇ ਕੇ ਲੜਨ ਭੇਜਿਆ। part-21
84> ਕੇਸਰੀ ਚੰਦ ਦੀ ਇੱਕ ਲੱਖ ਸਤਵੰਜਾ ਹਜਾਰ ਫੌਜ ਨਾਲ ਲੜਨ ਲਈ ਉਦੈ ਸਿੰਘ ਨੂੰ ਵੀ ਖਾਸ ਅਫੀਮ ਖਵਾਈ ਤੇ ਭੰਗ ਪਿਆ ਕੇ ਜੰਗ ਲਈ ਤਿਆਰ ਕੀਤਾ । part- 21
83> ਬਚਿੱਤਰ ਸਿੰਘ ਨੇ ਹਾਥੀ ਦਾ ਮੁਕਾਬਲਾ ਕਰਨ ਲਈ ਗੁਰੂ ਜੀ ਤੋ ਨਸ਼ੇ ਦੀ ਮੰਗ ਕੀਤੀ, ਗੁਰੂ ਜੀ ਨੇ ਆਪਣੀ ਨਿੱਜੀ ਖਾਸ ਵਿਦੇਸ਼ੀ ਅਫੀਮ ਦਾ ੫ ਮਾਸੇ ਤੋ ਵੱਧ ਦਾ ਗੋਲਾ ਬਚਿੱਤਰ ਸਿੰਘ ਨੂੰ ਦਿੱਤਾ ਤੇ ਨਾਲ ਬਹੁਤ ਤੇਜ ਸੁੱਖਾ ਤਿਆਰ ਕਰਕੇ ਛਕਾਇਆ। ਇਸ ਤਰਾਂ ਨਸ਼ੇ ਚ ਟੁੰਨ ਹੋ ਕੇ ਮਸਤ ਹਾਥੀ ਦਾ ਮੁਕਾਬਲਾ ਕੀਤਾ। part -21
82> ਤਿੰਨ ਕਕਾਰ ਕੱਛ,ਕੇਸ,ਕਰਦ ਕਦੇ ਸਰੀਰ ਤੋ ਵੱਖ ਨਹੀ ਕਰਨੇ, ਦੇਵੀ ਦੇ ਦਿੱਤੇ ਹੋਏ ਹਨ । ਪੰਜ ਕਕਾਰਾਂ ਦਾ ਕਿਤੇ ਜਿਕਰ ਨਹੀ। part -21
81> ਕਦੇ ਵੀ ਮੁਸਲਮਾਨ ਤੇ ਇਤਬਾਰ ਨਹੀ ਕਰਨਾ, ਪੀਰ ਬੁੱਧੂ ਸ਼ਾਹ ਜੀ ਦੇ ਪੱੁਤ ਤੇ ਮੁਰੀਦ ,ਸ਼ਹੀਦ ਹੋਣ ਦਾ ਬਿਰਤਾਂਤ ਨਹੀ ਲਿਖਿਆ, ਪਰ ਇਸਤਰੀ ਗਮਨ , ਕੁੱਠਾ ਖਾਣਾ ,ਕੇਸਾਂ ਦੀ ਬੇਅਦਬੀ, ਤੰਬਾਕੂ ਜਾਂ ਨਸ਼ਾ ਕਰਨਾ ,ਬੱਜਰ ਕੁਰਹਿਤ ਵਿੱਚ ਸ਼ਾਮਿਲ ਨਹੀ ਹੈ।part-21
ਅੰਮਿ੍ਤ ਸੰਸਕਾਰ , ਕਕਾਰ
80> ਸਾਹਿਬਜਾਦਾ ਅਜੀਤ ਸਿੰਘ ਦੇ ਜਨਮ ਸਮੇ ਵੀ ਖੁਸਰੇ ਨਚਾਏ ਗਏ। ਜੁਝਾਰ ਸਿੰਘ ਦਾ ਜਨਮ ਹੋਇਆ , ਮਾਤਾ ਜੀ ਦੋਹਾਂ ਦੇ ਸੁੰਦਰ ਕੱਪੜੇ ਪਾ ਕੇ ਕਾਲਾ ਟਿੱਕਾ ਲਾ ਦਿੰਦੇ ਤਾਂ ਕਿ ਨਜਰ ਨਾ ਲੱਗੇ। part-20
79>ਗੁਰੂ ਤੇਗ ਬਹਾਦਰ ਜੀ ਪਟਨੇ ਤੋ ਅਸਾਮ ਜਾਣ ਤੋ ਪਹਿਲਾਂ ਹੀ ਪੁੱਤਰ ਦਾ ਨਾਮ ਰੱਖ ਕੇ ਗਏ ਸਨ। ਉਹਨਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਪੱੁਤਰ ਹੋਵੇਗਾ ਕਿਉਕਿ ਪਿਛਲੇ ਜਨਮ ਬਾਰੇ ਉਹ ਜਾਣਦੇ ਸਨ। ਗੋਬਿੰਦ ਨਾਮ ਗੁਰੂ ਤੇਗ ਬਹਾਦਰ ਜੀ ਨੇ ਰੱਖਿਆ ਤੇ ਸਿੰਘ ਸ਼ਬਦ ਦੇਵੀ ਨੇ ਦਿੱਤਾ ਹੋਇਆ ਸੀ। part>20
78>ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਸਮੇ ਦੇਵੀਆਂ ਨੇ ਖੁਸਰਿਆਂ ਦਾ ਰੂਪ ਧਾਰ ਕੇ ਨਾਚ ਕੀਤਾ ਤੇ ਨਾਚ ਕਰਨ ਵਾਲੀਆਂ ਇੰਨਾ ਖਿੱਚਵਾ ਨੱਚੀਆਂ ਕੇ ਸਭ ਨੂੰ ਹੈਰਾਨ ਕਰ ਦਿੱਤਾ। ਮਾਤਾ ਗੁਜਰੀ ਜੀ ਨੇ ਜੋਤਸ਼ੀ ਨੂੰ ਬੁਲਾ ਕੇ ਬੱਚੇ ਦੀ ਜਨਮ ਕੁੰਡਲੀ ਤਿਆਰ ਕਰਵਾਈ। ਮਾਤਾ ਜੀ ਨੇ ਪੰਡਿਤ ਤੋ ਅਸੀਸ ਲਈ ਤੇ ਬਹੁਤ ਧਨ ਦਿੱਤਾ। ਛਠੀ ਕੀਤੀ ਤੇ ਯੱਗ ਕੀਤਾ ਗਿਆ। ਅਸ਼ਟ ਜੋਗਣੀ( ਕਾਲੀ ਦੇਵੀ ਦੀ ਭਗਤਣੀ ਜੋ ਜੰਗ ਸਮੇ ਵੈਰੀਆਂ ਦਾ ਖੂਨ ਪੀਦੀ ਹੈ) ਦੀ ਪੂਜਾ ਕੀਤੀ ਤੇ ਪੁੱਤ ਦੀ ਸੁੱਖ ਸ਼ਾਂਤੀ ਦੀ ਮੰਗ ਕੀਤੀ ਤੇ ਮੱਥਾ ਟੇਕਿਆ ਤੇ ਕੜਾਹ ਪ੍ਰਸਾਦ ਵਰਤਾਇਆ। part-20
77> ਕਵੀ ਸੰਤੋਖ ਸਿੰਘ ਅਨੁਸਾਰ ਗੁਰੂ ਹਰਗੋਬਿੰਦ ਜੀ ਦੇ ਜਨਮ ਸਮੇ ਗੁਰੂ ਅਰਜਨ ਜੀ ਖੁਸਰਿਆਂ ਨੂੰ ਪੈਰਾਂ ਵਿੱਚ ਘੁੰਗਰੂ ਬੰਨ ਕੇ ਢੋਲ ਤੇ ਨੱਚਦੇ ਦੇਖ ਰਹੇ ਹਨ ਤੇ ਉਹਨਾਂ ਨੂੰ ਧਨ ਦੇ ਰਹੇ ਹਨ। ਬਾਬਾ ਗੁਰਦਿੱਤਾ ਜੀ ਦੇ ਜਨਮ ਸਮੇ ਵੀ ਖੁਸਰੇ ਨੱਚੇ, ਮਾਤਾ ਗੰਗਾ ਜੀ ਨੇ ਪੋਤੇ ਦੀ ਛਠੀ ਕੀਤੀ ਤੇ ਛੱਜ ਵਿੱਚ ਫੁੱਲੀਆਂ ਪਾ ਕੇ ਬੱਚੇ ਸਿਰ ਤੋ ਵਾਰੀਆਂ,ਤੇਰਵਾਂ ਵੀ ਕੀਤਾ ਤੇ ਇਸ ਤਰਾਂ ਮਾਤਾ ਜੀ ਨੇ ਆਪਣੀ ਕੁਲ ਦੀ ਰੀਤ ਨਿਭਾਈ। part-20
ਜਨਮ ਸੰਸਕਾਰ
ਇਤਿਹਾਸਿਕ ਮਰਿਆਦਾ ਤੇ ਅੱਜ ਦੀ ਮਰਿਆਦਾ ਦਾ ਫਰਕ
76 > ਮੌਜੂਦਾ ਅਕਾਲ ਤਖਤ ਦੀ ਸਿੱਖ ਰਹਿਤ ਮਰਿਆਦਾ ਅਨੁਸਾਰ ਬੱਚੇ ਦਾ ਜਨਮ ਹੋਣ ਤੇ ਗੁਰੂ ਗਰੰਥ ਸਾਹਿਬ ਮਹਾਰਾਜ ਦੇ ਹਜੂਰ ਪਾਠ ਦਾ ਭੋਗ ਪਾਇਆ ਜਾਵੇ ਧੰਨਵਾਦੀ ਸ਼ਬਦ ਗਾਏ ਜਾਣ ਤੇ ਮੁਖਵਾਕ ਦੇ ਪਹਿਲੇ ਜਾਂ ਦੂਸਰੇ ਅੱਖਰ ਤੇ ਬੱਚੇ ਦਾ ਨਾਮ ਰੱਖਿਆ ਜਾਵੇ , ਲੜਕੇ ਦੇ ਨਾਮ ਪਿੱਛੇ ਸਿੰਘ ਤੇ ਲੜਕੀ ਦੇ ਨਾਮ ਪਿੱਛੇ ਕੌਰ ਲਾਇਆ ਜਾਵੇ।। ਖਾਣ ਪੀਣ ਦਾ ਕੋਈ ਭਰਮ ਨਹੀ , ਕੜਾਹ ਪ੍ਰਸਾਦਿ ਦੀ ਦੇਗ ਵਰਤਾਈ ਜਾਵੇ।। part -20
75 > ਸੂਰਜ ਪ੍ਰਕਾਸ਼ ਅਨੁਸਾਰ ਖਾਲਸਾ ਪੰਥ ਦੀ ਸਾਜਨਾ ਗੁਰੂ ਜੀ ਨੇ ਦੇਵੀ ਨਾਲ ਕੀਤਾ ਵਾਅਦਾ ਪੂਰਾ ਕਰਨ ਲਈ ਕੀਤੀ, ਸਿੰਘ ਖਾਲਸਾ, ਲੰਬੇ ਕੇਸ ਤੇ ਕ੍ਰਿਪਾਨ ਦੁਰਗਾ ਦੇਵੀ ਦੀ ਦੇਣ ਹੈ । part -19
74 > ਦੇਵੀ ਦੁਸ਼ਟ ਦਮਨ ਤੇ ਬਹੁਤ ਖੁਸ਼ ਹੋਈ ਤੇ ਸਦਾ ਹੀ ਜਿਉਦੇ ਤੇ ਜਿਉ ਦਾ ਤਿਉ ਰਹਿਣ ਦਾ ਉਸਨੂੰ ਵਰ ਦਿੱਤਾ। ਦੇਵੀ ਨੇ ਵਾਅਦਾ ਕੀਤਾ ਜਦੋ ਤੂੰ ਮੈਨੂੰ ਸੱਦੇਗਾ ਤੇਰੇ ਲਈ ਆ ਜਾਊਂ, ਅਗਲੇ ਜਨਮ ਵਿੱਚ ਪਰਿਵਾਰ ਦਾ ਮੋਹ ਨਾ ਕਰੀ, ਦੇਵੀ ਨੇ ਪਿਆਰ ਕੀਤਾ ਤੇ ਕਿ੍ਪਾਨ ਦੁਸ਼ਟ ਦਮਨ ਨੂੰ ਦਿੱਤੀ ਤੇ ਪੁੱਤਰ ਕਹਿ ਕੇ ਸਿੰਘ ਖਾਲਸਾ ਤੇ ਲੰਬੇ ਕੇਸਾਂ ਵਾਲਾ ਕਿਹਾ। ਖਾਲਸਾ ਇਸ ਕਰਕੇ ਕਿਉਕਿ ਸ਼ੇਰ ਦੀ ਖੱਲ ਝਾੜਨ ਕਰਕੇ ਪੈਦਾ ਹੋਇਆ। part -19
73 > ਦੇਵੀ ਸੂਖਮ ਸਰੀਰ ਬਣਾ ਕੇ ਪਹਾੜ ਵਿੱਚ ਲੁਕ ਗਈ। ਦੋ ਦੈਤ ਸੈਨਾ ਸਮੇਤ ਦੇਵੀ ਨੂੰ ਲੱਭਦੇ ਤਪੱਸਵੀ ਕੋਲ ਆ ਗਏ ਤਾਂ ਪੁੱਛਣ ਤੇ ਤਪੱਸਵੀ ਨੇ ਉਹਨਾਂ ਨੂੰ ਔਰਤ ਨਾਲ ਲੜਨ ਵਾਲੇ ਲਾਹਣਤੀ ਕਿਹਾ , ਦੈਤਾਂ ਨੇ ਤੰਗ ਕੀਤਾ ਤਾਂ ਤਪੱਸਵੀ ਬ੍ਰਾਮਣ ਨੇ ਕਿਹਾ ਲੜਨਾ ਮੇਰਾ ਕੰਮ ਨਹੀ ਤਾਂ ਉਸਨੇ ਸ਼ੇਰ ਦੀ ਖੱਲ ਝਾੜੀ ਤੇ ਬਲੀ ਸੂਰਬੀਰ ਦੁਸ਼ਟ ਦਮਨ ਪੈਦਾ ਹੋਇਆ, ਉਸਨੇ ਕਈ ਸਾਲਾਂ ਤੱਕ ਯੁੱਧ ਕੀਤਾ ਤੇ ਕਈ ਦੈਤ ਮਾਰੇ , ਦੇਵੀ ਵੀ ਆ ਗਈ ਜੋ ਵੀ ਦੈਤ ਮਰਦਾ ਉਸਦਾ ਖੂਨ ਧਰਤੀ ਤੇ ਡਿੱਗਣੋ ਪਹਿਲਾਂ ਪੀ ਜਾਂਦੀ ਤਾਂ ਕੇ ਹੋਰ ਦੈਤ ਨਾ ਪੈਦਾ ਹੋਣ part-19
72> ਦੁਸ਼ਟ ਦਮਨ ਦੇ ਤਪ ਕਾਰਨ ਸਵਰਗ ਤੱਕ ਹਾਹਾਕਾਰ ਮੱਚ ਗਈ , ਦੇਵਤੇ ਬ੍ਰਹਮਾ ਕੋਲ ਗਏ ਤਾਂ ਬ੍ਰਹਮਾ ਨੇ ਦੱਸਿਆ" ਸਤਯੁਗ ਵਿਚ ਦੈਤਾਂ ਨੇ ਤੁਹਾਨੂੰ ਬਹੁਤ ਤੰਗ ਕੀਤਾ ਤਾਂ ਦੁਰਗਾ ਨੇ ਤਹਾਡੇ ਲਈ 9 ਦੇ ਨਾਲ 16 ਸਿਫਰਾਂ ਜਿੰਨੇ ਦੈਂਤ ਮਾਰ ਦਿੱਤੇ ਪਰ ਦੁਰਗਾ ਥੱਕ ਗਈ ਕਿਉਕਿ ਰਕਤ ਬੀਜ ਦੈਤ ਦੇ ਖੂਨ ਦੇ ਤੁਪਕਿਆਂ ਤੋ ਹੋਰ ਦੈਤ ਪੈਦਾ ਹੋ ਜਾਂਦੇ ਸਨ। " part-19
71 > ਹੇਮਕੁੰਟ ਦਾ ਚਿਤਰਨ ਸੰਤੋਖ ਸਿੰਘ ਨੇ ਇਸ ਪ੍ਰਕਾਰ ਕੀਤਾ ਕੇ ਕੋਈ ਸਵਰਗ ਵਰਗੀ ਸੁੰਦਰ ਥਾਂ ਹੈ, ਉੱਥੇ ਤਪੱਸਿਆ ਕਰ ਰਹੇ ਬੰਦੇ ਸਬੰਧੀ ਸੰਤੋਖ ਸਿੰਘ ਕਦੇ ਕਹਿੰਦੇ ਹਨ " ਉੱਥੇ ਰਿਸ਼ੀ ਤਪ ਕਰ ਰਿਹਾ ਸੀ , ਕਦੇ ਰੱਬ ਆਪ ਸਾਧੂ ਦੇ ਰੂਪ ਵਿੱਚ ਤਪੱਸਿਆ ਕਰ ਰਿਹਾ ਸੀ ।" part -19
70 > ਨੰਦੇੜ ਵਿੱਚ ਗੁਰੂ ਜੀ ਨੇ ਆਤਮਹੱਤਿਆ ਕੀਤੀ।
ਗੁਲ ਖਾਂ ਗੁਰੂ ਜੀ ਕੋਲ ਆਇਆ, ਜੋ ਕਿ ਪੈਦੇ ਖਾਂ ਦਾ ਪੋਤਰਾ ਸੀ ,ਜਿਸਨੂੰ ਜੰਗ ਵਿੱਚ ਛੇਵੇ ਪਾਤਸ਼ਾਹ ਨੇ ਮਾਰਿਆ ਸੀ। ਗੁਰੂ ਜੀ ਗੁਲ ਖਾਂ ਨਾਲ ਜੂਆ ਖੇਡਦੇ ਤੇ ਹਰ ਰੋਜ ਉਸਨੂੰ ਪੰਜ ਮੋਹਰਾਂ ਦਿੰਦੇ ਸਨ ਤੇ ਹਰ ਵੇਲੇ ਉਸਨੂੰ ਕਟਾਰ ਕੋਲ ਰੱਖਕੇ ਦਾਦੇ ਦਾ ਬਦਲਾ ਲੈਣ ਲਈ ਉਕਸਾਉਦੇ ਰਹਿੰਦੇ ਸਨ, ਗੁਰੂ ਜੀ ਰੋਜ ਸੁੱਖਾ ਤੇ ਅਫੀਮ ਛਕਦੇ ਸਨ। ਗੁਲ ਖਾਂ ਦੇ ਹੱਥ ਵਿੱਚ ਕਟਾਰ ਦੇ ਕੇ ਉਸਨੂੰ ਉਕਸਾਉਣਾ ਸ਼ੁਰੂ ਕਰ ਦਿੱਤਾ ਕਿਹਾ ਕੇ ਜੋ ਪਿਓ ਦਾਦੇ ਦਾ ਬਦਲਾ ਨਹੀ ਲੈਦਾ ਉਸ ਬੇਗੈਰਤ ਤੇ ਧਿਰਕਾਰ ਹੈ ਆਖਿਰ ਮੇਹਣੇ ਸੁਣ ਕੇ ਗੁਲ ਖਾਂ ਨੇ ਗੁਰੂ ਜੀ ਤੇ ਵਾਰ ਕਰ ਦਿੱਤਾ ਤੇ ਗੁਰੂ ਜੀ ਨੇ ਉਲਟਾ ਵਾਰ ਕਰਕੇ ਗੁਲ ਖਾਂ ਨੂੰ ਮਾਰ ਦਿੱਤਾ। ਉਸੇ ਵਾਰ ਨਾਲ ਹੀ ਗੁਰੂ ਜੀ ਇਸ ਸੰਸਾਰ ਤੋ ਵਿਦਾ ਹੋਏ ਸਨ।Part-18
69 > ਨੰਦੇੜ ਵਿੱਚ ਗੁਰੂ ਜੀ ਪਿਛਲੇ ਜਨਮ ਦਾ ਸਥਾਨ ਪ੍ਰਗਟ ਕਰਨ ਲਈ ਆਪ ਚੱਲ ਕੇ ਗਏ ਪਰ ਕਦੇ ਹੇਮਕੁੰਟ ਨਹੀ ਗਏ । ਇਹਨਾਂ ਦੋਵੇ ਝੂਠੇ ਗ੍ਰੰਥਾਂ ਵਿੱਚੋ ਹੇਮਕੁੰਟ ਦੀ ਬਜਾਏ ਨੰਦੇੜ ਇਤਿਹਾਸਿਕ ਸਥਾਨ ਕਿਉ ਨਹੀ ਬਣਾਇਆ ਗਿਆ? Part-18
68 > ਜਦੋ ਗੁਰੂ ਜੀ ਨੰਦੇੜ ਪਹੁੰਚੇ ਤਾਂ ਉੁਥੇ ਇੱਕ ਮੁਗਲ ਦਾ ਕਬਜਾ ਸੀ,ਗੁਰੂ ਜੀ ਨੇ ਕਿਹਾ ਇਹ ਜਗਾ ਸਾਡੀ ਹੈ ਪਰ ਮੁਗਲ ਨਾ ਮੰਨਿਆ, ਮਾਮਲਾ ਬਹਾਦਰਸ਼ਾਹ ਬਾਦਸ਼ਾਹ ਕੋਲ ਚਲਾ ਗਿਆ ਤਾਂ ਗੁਰੂ ਜੀ ਨੇ ਦੱਸਿਆ " ਮੈ ਇੱਥੇ ਲੱਖਾਂ ਸਾਲ ਦੁਸ਼ਟ ਦਮਨ ਦੇ ਰੂਪ ਵਿੱਚ ਰਿਹਾ ਹਾਂ, ਇੱਥੇ ਮੇਰਾ ਆਸ਼ਰਮ ਸੀ । "
ਸਬੂਤ ਲਈ ਗੁਰੂ ਜੀ ਨੇ ਉਹਨਾਂ ਨੂੰ ਖੁਦਾਈ ਕਰਨ ਨੂੰ ਕਿਹਾ ਤਾਂ ਕਾਫੀ ਡੂੰਘਾਈ ਤੱਕ ਜਮੀਨ ਪੁੱਟਣ ਤੇ ਸਵਾਹ ਦਾ ਵੱਡਾ ਢੇਰ ,ਇੱਕ ਲੋਟਾ ,ਮਾਲਾ ,ਕਰਮੰਡਲ ਤੇ ਤੂੰਬਾ ਲੱਭ ਗਏ, ਸਾਰੇ ਗੁਰੂ ਜੀ ਨਾਲ ਸਹਿਮਤ ਹੋ ਗਏ। Part-18
67 > ਦਸਮ ਗ੍ਰੰਥ ਦੀ ਲਿਖਤ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਨੇ ਪਿਛਲੇ ਜਨਮ ਵਿੱਚ ਦੁਸ਼ਟ ਦਮਨ ਦੇ ਰੂਪ ਵਿੱਚ ਹੇਮਕੁੰਟ , ਉੱਤਰਾਖੰਡ ਵਿੱਚ ਭਗਤੀ ਕੀਤੀ ਪਰ ਸੰਤੋਖ ਸਿੰਘ ਦੇ ਸੂਰਜ ਪ੍ਰਕਾਸ਼ ਗ੍ਰੰਥ ਅਨੁਸਾਰ ਨੰਦੇੜ ਵਿੱਚ ਕੀਤੀ। Part-18
66 > ਬਾਬਾ ਬੰਦਾ ਸਿੰਘ ਬਹਾਦਰ ਨੇ ੧੭੧੦ ਈ. ਵਿੱਚ ਵਜੀਰ ਖਾਂ ਨੂੰ ਮਾਰਿਆ ਤੇ ਸਰਹੰਦ ਫਤਹਿ ਕੀਤੀ । ਗੁਰੂ ਗੋਬਿੰਦ ਸਿੰਘ ਜੀ ੧੭੦੮ ਵਿੱਚ ਪਰਲੋਕ ਸਿਧਾਰ ਗਏ ਸਨ ਪਰ ਕਵੀ ਸੰਤੋਖ ਸਿੰਘ ਲਿਖਦਾ ਹੈ ਕਿ ਬਹਾਦਰ ਸ਼ਾਹ ਨੇ ਗੁਰੂ ਜੀ ਨੂੰ ਆ ਕੇ ਬੇਨਤੀ ਕੀਤੀ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਵਿੱਚ ਜਿੱਤ ਪ੍ਰਾਪਤ ਕੀਤੀ ਹੈ, ਵਜੀਰ ਖਾਂ ਨੂੰ ਮਾਰ ਦਿੱਤਾ ਤੇ ਕਈਆਂ ਨੂੰ ਹੋਰ ਮਾਰ ਕੇ ਗੜਬੜੀ ਮਚਾਈ ਹੋਈ ਹੈ, ਤੁਸੀ ਉਸਨੂੰ ਰੋਕੋ।
ਉਸੇ ਵੇਲੇ ਪੰਜਾਬ ਤੋ ਗੁਰੂ ਜੀ ਕੋਲ ਸਿੱਖ ਆਏ ਤੇ ਉਹਨਾਂ ਦੱਸਿਆ ਬਾਬਾ ਬੰਦਾ ਸਿੰਘ ਹੁਣ ਹੰਕਾਰੀ ਹੋ ਚੁੱਕਾ ਹੈ, ਅੰਮਿ੍ਤਸਰ ਜਾ ਕੇ ਉਸਨੇ ਗੱਦੀ ਲਾਉਣੀ ਸ਼ੁਰੂ ਕਰ ਦਿੱਤੀ ਹੈ ਤੇ ਉਸਨੇ ਵਿਆਹ ਵੀ ਕਰਵਾ ਲਿਆ ਹੈ, ਤੁਸੀ ਉਸਨੂੰ ਕਿਹਾ ਸੀ ਵਿਆਹ ਨਹੀ ਕਰਵਾਉਣਾ, ਬ੍ਰਹਮਚਾਰੀ ਰਹਿਣਾ ਹੈ। ਗੁਰੂ ਜੀ ਨੇ ਕਿਹਾ ਤੁਸੀ ਫਿਕਰ ਨਾ ਕਰੋ ਹੁਣ ਉਸ ਕੋਲ ਤੇਜ ਨਹੀ ਰਹੇਗਾ। ਇਸ ਤਰਾਂ ਬਾਬਾ ਬੰਦਾ ਸਿੰਘ ਬਹਾਦਰ ਦਾ ਬਣਾਇਆ ਖਾਲਸਾ ਰਾਜ ਗੁਰੂ ਜੀ ਦੇ ਸ਼ਰਾਪ ਨਾਲ ਖਤਮ ਹੋ ਗਿਆ। Part 17
65 > ਗੁਰੂ ਨਾਨਕ ਸਾਹਿਬ ਠੱਗਾਂ ਦਾ ਉਦਾਰ ਕਰਨ ਗਏ ਤਾਂ ਉਹਨਾਂ ਨੇ ਗੁਰੂ ਜੀ ਨੂੰ ਮਾਰਨਾ ਚਾਹਿਆ, ਗੁਰੂ ਜੀ ਨੇ ਕਿਹਾ ਮਾਰਨ ਤੋ ਪਹਿਲਾਂ ਮੇਰੀ ਦੇਹ ਨੂੰ ਸਾੜਨ ਲਈ ਸਾਹਮਣੇ ਬਲਦੀ ਚਿਖਾ ਵਿੱਚੋ ਅੱਗ ਲੈ ਕੇ ਆਓ ਕਿਉਕਿ ਮੈ ਹਿੰਦੂਆਂ ਘਰ ਜਨਮਿਆਂ ਹਾਂ। ਅੱਗ ਲੈਣ ਗਏ ਠੱਗਾਂ ਨੂੰ ਰਸਤੇ ਵਿੱਚ ਜਮਾਂ ਨੇ ਦੱਸਿਆ ਕਿ ਗੁਰੂ ਸਾਹਿਬ ਦੀ ਚਿਖਾ ਤੇ ਨਿਗਾਹ ਪੈ ਗਈ , ਇਸ ਕਰਕੇ ਅਸੀ ਹੁਣ ਇਸ ਪਾਪੀ ਦੀ ਰੂਹ ਨੂੰ ਇੱਜਤ ਨਾਲ ਸਵਰਗ ਲਿਜਾਵਾਂਗੇ ਨਹੀ ਤਾਂ ਤਸੀਹੇ ਦੇ ਕੇ ਨਰਕ ਵਿੱਚ ਸੁੱਟਣਾ ਸੀ। ਅਗਲੀ ਵਾਰੀ ਤੁਹਾਡੀ ਹੈ, ਇਹ ਸੁਣ ਕੇ ਠੱਗਾਂ ਨੇ ਵਾਪਿਸ ਆ ਕੇ ਗੁਰੂ ਜੀ ਦੇ ਪੈਰ ਫੜ ਲਏ ਤੇ ਉਹਨਾਂ ਦਾ ਉਦਾਰ ਹੋ ਗਿਆ। Part 17
64 > ਰੋਮ ਦੇਸ਼ ਦਾ ਕਾਰੂ ਬਾਦਸ਼ਾਹ ਬੜਾ ਲਾਲਚੀ ਤੇ ਜਾਲਿਮ ਸੀ, ਉਸਨੇ ਸਾਰੀ ਪਰਜਾ ਵਿੱਚੋ ਕਿਸੇ ਇੱਕ ਕੋਲ ਵੀ ਕੋਈ ਪੈਸਾ ਨਾ ਛੱਡਿਆ ਤੇ ਮਾਇਆ ਦੇ ੪੫ ਗੰਜ ਜੋੜ ਲਏ, ਗੁਰੂ ਨਾਨਕ ਸਾਹਿਬ ਨੇ ਕਾਰੂ ਬਾਦਸ਼ਾਹ ਨੂੰ ਸਮਝਾਇਆ ਕੇ ਕੁਝ ਵੀ ਨਾਲ ਨਹੀ ਜਾਣਾ ਤਾਂ ਉਹ ਲਾਲਚ ਤਿਆਗ ਕੇ ਗੁਰੂ ਦਾ ਸਿੱਖ ਬਣ ਗਿਆ।
ਪਰ ਅਸਲ ਇਤਿਹਾਸ ਦੇ ਮੁਤਾਬਿਕ ਕਾਰੂ ਬਾਦਸ਼ਾਹ ਮਿਸ਼ਰ ਦੇਸ਼ ਦਾ ਸੀ ਤੇ ਗੁਰੂ ਨਾਨਕ ਸਾਹਿਬ ਤੋ ੨੫੦੦ ਸਾਲ ਪਹਿਲਾਂ ਹੋਇਆ ਸੀ। Part 17
63 > ਗੁਰੂ ਅਮਰਦਾਸ ਜੀ ਨੇ ਬੀਬੀ ਭਾਨੀ ਜੀ ਨੂੰ ਕਿਹਾ ਕਿ ਰਾਮਦਾਸ ਜੀ ਦਾ ਅੱਜ ਆਖਰੀ ਦਿਨ ਹੈ, ਬੀਬੀ ਭਾਨੀ ਜੀ ਨੇ ਆਪਣੀ ਨੱਥ ਉਤਾਰ ਦਿੱਤੀ ਤੇ ਕਿਹਾ ਮੈ ਵੀ ਉਹਨਾਂ ਨਾਲ ਸਤੀ ਹੋ ਜਾਵਾਂਗੀ, ਇਹ ਸਭ ਦੇਖ ਕੇ ਗੁਰੂ ਅਮਰਦਾਸ ਜੀ ਨੇ ਰਾਮਦਾਸ ਜੀ ਨੂੰ ੬ ਸਾਲ ਆਪਣੀ ਉਮਰ ਦੇ ਦਿੱਤੀ। Part 16
62 > ਭਾਈ ਲਾਲੋ ਨੂੰ ਪਿੰਜਰੇ ਵਿੱਚ ਬੰਨ੍ਹੇ ਤਈਏ ਤਾਪ ਤੇ ਤਰਸ ਆ ਗਿਆ , ਉਹਨਾਂ ਨੇ ਗੁਰੂ ਜੀ ਨੂੰ ਬੇਨਤੀ ਕਰਕੇ ਉਸਨੂੰ ਛੁਡਾ ਲਿਆ ਤੇ ਨਾਲ ਲੈ ਕੇ ਤੁਰ ਪਏ,ਰਸਤੇ ਵਿੱਚ ਤਈਏ ਤਾਪ ਨੇ ਇੱਕ ਧੋਬੀ ਨੂੰ ਚੜ ਕੇ ਉਸਦਾ ਖੂਨ ਨਿਚੋੜ ਕੇ ਪੀ ਲਿਆ, ਭਾਈ ਲਾਲੋ ਨੇ ਇਹ ਦੇਖ ਕੇ ਉਸਨੂੰ ਵਾਪਿਸ ਗੁਰੂ ਪਾਸ ਲਿਜਾਣਾ ਚਾਹਿਆ ਤਾਂ ਤਈਏ ਤਾਪ ਨੇ ਬੇਨਤੀ ਕੀਤੀ ,ਅੱਜ ਤੋ ਬਾਅਦ ਜੋ ਵੀ ਗੁਰੂ ਅਮਰਦਾਸ ਜੀ ਦਾ ਨਾਮ ਲਵੇਗਾ, ਇਹ ਪ੍ਰਸੰਗ ਪੜੇ ਸੁਣੇਗਾ ਮੈ ਉਸਨੂੰ ਦੁਖੀ ਨਹੀ ਕਰਾਂਗਾ। Part 16
61 > ਗੋਇੰਦਵਾਲ ਵਿੱਚ ਗੁਰੂ ਅਮਰਦਾਸ ਜੀ ਨੇ ਬਚਨ ਕੀਤਾ ਹੋਇਆ ਸੀ ਕਿ ਸਾਡੇ ਜਿਉਦੇ ਜੀ ਇੱਥੇ ਮਾਪਿਆਂ ਸਾਹਮਣੇ ਕਦੇ ਕਿਸੇ ਦਾ ਪੁੱਤ ਨਹੀ ਮਰੇਗਾ, ਤਈਏ ਤਾਪ ਨੇ ਇਸ ਗੱਲ ਦੀ ਉਲੰਘਣਾ ਕਰਕੇ ਇੱਕ ਵਿਧਵਾ ਮਾਤਾ ਦਾ ਪੱੁਤਰ ਮਾਰ ਦਿੱਤਾ, ਗੁਰੂ ਜੀ ਨੇ ਉਸਨੂੰ ਜਿਉਦਾ ਕਰ ਦਿੱਤਾ ਅਤੇ ਤਈਏ ਤਾਪ ਨੂੰ ਸੰਗਲਾਂ ਨਾਲ ਬੰਨ ਕੇ ਪਿੰਜਰੇ ਵਿੱਚ ਪਾ ਦਿੱਤਾ ਜੋ ਕਿ ਇੱਕ ਬੱਚੇ ਦੇ ਰੂਪ ਵਿੱਚ ਸੀ। Part 16
60 > ਮਾਤਾ ਭਾਗ ਕੌਰ ਜੀ ਪਰਮਹੰਸ ਬਣ ਗਏ, ਉਹਨਾਂ ਨੇ ਸਾਰੇ ਕੱਪੜੇ ਉਤਾਰ ਦਿੱਤੇ ,ਕਈ ਮਹੀਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਬਿਲਕੁਲ ਨੰਗੇ ਰਹੇ। Part-15
59 > ਅਨੰਦਪੁਰ ਦੇ ਘੇਰੇ ਵਿੱਚ ਮਾਤਾ ਗੁਜਰੀ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਲਿਖ ਦਿੱਤਾ ਕਿਹਾ" ਅੱਜ ਤੋ ਮੈ ਤੇਰੀ ਮਾਂ ਨਹੀ ਤੂੰ ਮੇਰਾ ਪੁੱਤ ਨਹੀ"। ਇਹ ਦੇਖ ਕੇ ਬਾਕੀ ਕਈ ਸਿੱਖਾਂ ਨੇ ਵੀ ਬੇਦਾਵਾ ਲਿਖ ਦਿੱਤਾ। Part-15
58 > ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਸਮੇ ਗੁਰੂ ਹਰਗੋਬਿੰਦ ਜੀ ਤੇ ਮਾਤਾ ਗੰਗਾ ਜੀ ਚੀਕਾਂ ਮਾਰ ਮਾਰ ਕੇ ਰੋਏ, ਬਾਕੀ ਸਿੱਖ ਬੀਬੀਆਂ ਨੂੰ ਵੀ ਸੰਤੋਖ ਸਿੰਘ ਨੇ ਮਨਮੱਤੀ ਦਰਸਾਇਆ। Part-15
57 > ਕਵੀ ਸੰਤੋਖ ਸਿੰਘ ਨੇ ਗੁਰੂ ਨਾਨਕ ਸਾਹਿਬ ਨੂੰ ਦ੍ਰੋਪਦੀ ਦੇ ਅੰਗਾਂ ਦਾ ਵਰਨਣ ਬੜੀ ਬੇਸ਼ਰਮੀ ਨਾਲ ਕਰਦੇ ਦਿਖਾਇਆ, ਦ੍ਰੋਪਦੀ ਦੀਆਂ ਛਾਤੀਆਂ ਨੂੰ ਅਲੰਕਾਰ ਦਿੱਤਾ ਜਿਵੇ ਦੋ ਨਗਾਰੇ ਮੂਧੇ ਵੱਜੇ ਹੋਣ , ਬਾਕੀ ਸਾਰੇ ਅੰਗਾਂ ਬਾਰੇ ਵੀ ਇਸ ਤਰਾਂ ਦੀ ਭਾਸ਼ਾ ਵਰਤੀ। Part-15
56 > ਭਗਤ ਕਬੀਰ ਜੀ ਨੇ ਕਿਹਾ ਵੇਦ ਪ੍ਰਮਾਤਮਾ ਦੀ ਜਿੰਦ ਜਾਨ ਹਨ, ਹੁਣ ਤੁਸੀ ਵੇਦਾਂ ਦਾ ਸਾਰ ਲਿਖ ਰਹੇ ਹੋ ਇਸ ਕਰਕੇ ਕਲਜੁਗ ਦੇ ਭਗਤਾਂ ਦੀ ਬਾਣੀ ਦਰਜ ਕਰੋ। Part-14
55 > 19 ਭਗਤ ਆਏ ,ਭਗਤ ਕਬੀਰ ਜੀ ਉਹਨਾਂ ਦੇ ਮੁਖੀ ਸਨ। Part-14
54 > ਭਗਤਾਂ ਦੀਆਂ ਰੂਹਾਂ ਰਾਤ ਨੂੰ ਆਉਦੀਆਂ ਸਨ ਤੇ ਸਵੇਰੇ ਚਲੀਆਂ ਜਾਂਦੀਆਂ ,ਭਾਈ ਗੁਰਦਾਸ ਜੀ ਨੇ ਵੀ ਦਰਸ਼ਣ ਕੀਤੇ। Part-14
53 > ਭਗਤਾਂ ਦੀਆਂ ਆਤਮਾਵਾਂ ਆ ਕੇ ਗੁਰੂ ਅਰਜਨ ਸਾਹਿਬ ਨੂੰ ਬਾਣੀ ਦੱਸਦੀਆਂ ਸਨ। Part-14
52 > ਗੁਰੂ ਅਰਜਨ ਸਾਹਿਬ ਨੇ ਬਾਬਾ ਮੋਹਨ ਦੇ ਚੁਬਾਰੇ ਕੋਲ ਜਾ ਕੇ ਉਹਨਾਂ ਦੀ ਸਿਫਤ ਵਿੱਚ " ਮੋਹਨ ਤੇਰੇ ਊਚੇ ਮੰਦਰ" ਗੁਰਬਾਣੀ ਦੇ ਸ਼ਬਦ ਗਾਏ, ਬਾਬਾ ਮੋਹਨ ਦੀ ਸਮਾਧੀ ਖੁੱਲ ਗਈ ਤੇ ਆ ਕੇ ਪੋਥੀਆਂ ਗੁਰੂ ਜੀ ਨੂੰ ਦੇ ਦਿੱਤੀਆਂ। Part-14
51 > ਗੁਰੂ ਅਰਜਨ ਸਾਹਿਬ ਨੂੰ ਗੁਰੂ ਅਮਰਦਾਸ ਜੀ ਨੇ ਦਰਸ਼ਣ ਦਿੱਤੇ ਬਾਣੀ ਲਿਆਉਣ ਦਾ ਤਰੀਕਾ ਦੱਸਿਆ। Part-14
50 > ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਹੰਕਾਰੀ ਸਨ। Part-14
੪੯ > ਮੁੰਦਾਵਣੀ ਤੱਕ ਗੁਰੂ ਜੀ ਨੇ ਬਾਣੀ ਲਿਖੀ ਤੇ ਸਮਾਪਤੀ ਕੀਤੀ, ਰਾਗਮਾਲਾ ਗੁਰੂ ਜੀ ਦੀ ਬਾਣੀ ਨਹੀ ਹੈ ਸੰਤੋਖ ਸਿੰਘ। Part-13
੪੮ > ਗੁਰੂ ਅਰਜਨ ਸਾਹਿਬ ਜੀ ਨੂੰ ਗੁਰੂ ਧਾਰ ਕੇ ਆਪਣੀ ਬਾਣੀ ਲਿਖਾ ਕੇ ਭੱਟਾਂ ਦਾ ਸਰਾਪ ਕੱਟਿਆ ਗਿਆ ਤੇ ਦੁਬਾਰਾ ਵੇਦ ਬਣ ਗਏ। Part-13
੪੭ > ਗੁਰਬਿਲਾਸ ਪਾਤਸਾਹੀ ਛੇਵੀ ਅਨੁਸਾਰ ਹਰਿਮੰਦਰ ਸਾਹਿਬ ਦਾ ਨਾਮ ਵਿਸਨੂੰ ਦਾ ਮੰਦਰ ਹੋਣ ਕਰਕੇ ਹੀ ਹਰਿਮੰਦਰ ਹੈ। Part-13
੪੬ > ਜਦੋ ਸਾਰੇ ਭੱਟ ਭਿੱਖਾ ਜੀ ਦੀ ਅਗਵਾਈ ਵਿੱਚ ਗੁਰੂ ਅਰਜਨ ਸਾਹਿਬ ਦੇ ਦਰਸ਼ਣ ਕਰਨ ਆਏ, ਗੁਰੂ ਜੀ ਦੀਆ ਚਾਰ ਬਾਵਾਂ ਸਨ ਤੇ ਆਲੇ ਦੁਆਲੇ ਜੋਤ ਜਗ ਰਹੀ ਸੀ। ਲਕਸ਼ਮੀ ਦੇਵੀ ਗੁਰੂ ਜੀ ਦੇ ਪੈਰ ਘੁੱਟ ਰਹੀ ਸੀ, ਸਤਿਗੁਰਾਂ ਦੇ ਸੋਹਣੇ ਗਹਿਣੇ, ਵੈਜੰਤੀ ਮਾਲਾ, ਸਿਰ ਤੇ ਮੁਕਟ ਤੇ ਘੁੰਗਰਾਲੇ ਵਾਲ ਸਨ। ਗੁਰੂ ਜੀ ਵਿਸਨੂੰ ਦਾ ਰੂਪ ਬਣ ਕੇ ਬੈਠੇ ਸਨ। Part-13
੪੫ > ਸੰਤੋਖ ਸਿੰਘ ਨੇ ਭੱਟਾਂ ਦੀ ਗਿਣਤੀ 17 ਕਰ ਦਿੱਤੀ ਜਦਕਿ ਗੁਰਬਾਣੀ 11 ਭੱਟਾਂ ਦੀ ਹੈ। Part-13
੪੪ > ਸਿਆਮ ਵੇਦ ਦੇ ਸਰੀਰ ਭੱਟ ਮਥਰਾ, ਜਾਲਪ, ਬਲ ਤੇ ਹਰਬੰਸ ਸਨ,
ਰਿਗਵੇਦ ਨੇ ਭੱਟ ਕਲ, ਜਲ, ਨਲ ਤੇ ਕਲਸਹਾਰ ਦਾ ਰੂਪ ਧਾਰਨ ਕੀਤਾ,
ਯਜੁਰਵੇਦ ਦੇ ਰੂਪ ਟਲ, ਸਲ, ਜਲ ਤੇ ਭਲ ਭੱਟ ਸਨ,
ਅਥਰਵਣ ਵੇਦ ਨੇ ਦਾਸ ਭੱਟ, ਕੀਰਤ ਭੱਟ, ਗਿੰਦ ਭੱਟ ਤੇ ਸਦਰੰਗ ਭੱਟ ਦਾ ਸਰੀਰ ਧਾਰਨ ਕੀਤਾ,
ਬ੍ਰਹਮਾ ਨੇ ਭੱਟ ਭਿੱਖਾ ਜੀ ਦਾ ਸਰੀਰ ਧਾਰਨ ਕੀਤਾ। Part-13
੪੩ > ਸਾਰੇ ਭੱਟ ਰੱਬ ਵੱਲੋ ਸਰਾਪੇ ਹੋਏ ੪ ਵੇਦਾਂ ਦੇ ਸਰੀਰ ਸਨ। Part-13
੪੨ > ਸ਼ਾਹੂਕਾਰ ਆਪਣਾ ਦੁੱਖ ਗੁਰੂ ਨਾਨਕ ਨੂੰ ਦੱਸਣ ਲੱਗਾ "ਮੈ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦਾ ਸੀ ਦਿਨ ਰਾਤ ਭੋਗ ਕਰਦੇ ਸੀ, ਇੱਕ ਵਾਰ ਮੇਰੀ ਪਤਨੀ ਬਹੁਤ ਬਿਮਾਰ ਹੋ ਗਈ ਉਸਨੂੰ ਪਿਆਰ ਦਾ ਯਕੀਨ ਦਿਵਾਉਣ ਲਈ ਮੈ ਆਪਣਾ ਲਿੰਗ ਕੱਟ ਦਿੱਤਾ, ਬਾਅਦ ਵਿੱਚ ਉਹ ਠੀਕ ਹੋ ਗਈ ,ਹੁਣ ਉਹ ਪਰਾਏ ਮਰਦਾ ਨਾਲ ਮੇਰੇ ਸਾਹਮਣੇ ਭੋਗ ਵਿਲਾਸ ਕਰਦੀ ਹੈ" ਉਸਦਾ ਦੁੱਖ ਸੁਣਕੇ ਗੁਰੂ ਜੀ ਨੇ ਸਬਦ ਉਚਾਰਿਆ 'ਨਾਨਕ ਦੁਖੀਆ ਸਭ ਸੰਸਾਰ', ਇਸ ਸ਼ਬਦ ਦੇ ਉਚਾਰਨ ਦੇ ਸਬੰਧ ਵਿੱਚ ਦ੍ਰੋਪਦੀ ਦੇ ਅੰਗਾਂ ਦਾ ਵਰਨਣ ਵੀ ਸੰਤੋਖ ਸਿੰਘ ਨੇ ਬੜੀ ਬੇਸ਼ਰਮੀ ਨਾਲ ਕੀਤਾ। Part-12
੪੧.1 > ਭਗਤ ਕਬੀਰ ਜੀ ਦੇ ਅਤੇ ਗੁਰਬਾਣੀ ਦੇ ਹੋਰਨਾਂ ਸ਼ਬਦਾਂ ਦੀ ਉਥਾਨਕਾ ਦੇ ਸਬੰਧ ਵਿੱਚ ਸੂਰਜ ਪ੍ਰਕਾਸ਼ ਮਨਮਤੀ ਕਹਾਣੀਆਂ ਨਾਲ ਭਰਿਆ ਪਿਆ ਹੈ। Part-12
੪੧ > ਭਾਈ ਲਹਿਣਾ ਜੀ ਨੇ ਕਿੱਕਰ ਨੂੰ ਹਲੂਣਾ ਦਿੱਤਾ। ਲੱਡੂ, ਜਲੇਬੀਆਂ, ਪੂਰੀਆਂ ਡਿੱਗੀਆਂ ਸਭ ਨੇ ਖਾਧੀਆਂ। Part-12
੪੦ > ਗੁਰਬਚਨ ਭਿੰਡਰਾਂਵਾਲਾ ਲਿਖਦਾ ''ਮਾਸ ਖਾਣ ਵਾਲੇ ਦੀ ਬੁੱਧੀ ਪਸ਼ੂ ਵਰਗੀ ਹੋ ਜਾਂਦੀ ਹੈ, ਜਿਸ ਚੀਜ ਦਾ ਮਾਸ ਖਾਂਦਾ ਹੈ ਉਸੇ ਦੀ ਜੂਨ ਵਿੱਚ ਪੈ ਜਾਦਾ ਹੈ।" Part-11
੩੯ > ਗੁਰੂ ਅੰਗਦ ਜੀ ਨੂੰ ਜਲ ਦੇਵਤੇ ਵਰੁਣ ਨੇ ਸਭਤੋਂ ਵਧੀਆ ਕਿਸਮ ਦੀ ਮੱਛੀ ਭੇਟ ਕੀਤੀ, ਸੇਵਕ ਨੇ ਮੱਛੀ ਬਣਾਈ ਗੁਰੂ ਅੰਗਦ ਜੀ ਨੇ ਖਾ ਕੇ ਕਿਹਾ ਇੰਨੀ ਸਵਾਦ ਮੱਛੀ ਅੱਜ ਤੱਕ ਨਹੀ ਖਾਧੀ। ਉਦੋ ਤੋ ਪ੍ਰਸ਼ਾਦ ਦਾ ਇੱਕ ਛਾਂਦਾ ਪਾਣੀ ਵਿੱਚ ਪਾ ਕੇ ਜਲ ਦੇਵਤੇ ਨੂੰ ਦਿੰਦੇ ਹਨ। Part-11
੩੮ > ਗੁਰੂ ਅੰਗਦ ਜੀ ਦੇ ਲੰਗਰ ਵਿੱਚ ਮੀਟ ਵਰਤ ਰਿਹਾ ਸੀ, ਅਮਰਦਾਸ ਜੀ ਨੇ ਅਰਦਾਸ ਕੀਤੀ, ਗੁਰੂ ਅੰਗਦ ਜੀ ਅੰਤਰਜਾਮੀ ਨੇ ਅੰਦਰ ਦੀ ਜਾਣ ਲਈ ਲਾਂਗਰੀ ਨੂੰ ਅਮਰਦਾਸ ਜੀ ਨੂੰ ਮੀਟ ਛਕਾਉਣ ਤੋ ਰੋਕ ਦਿੱਤਾ। Part-11
੩੭ > ਕੁਰੂਕਸ਼ੇਤਰ ਵਿਖੇ ਸੂਰਜ ਗ੍ਰਹਿਣ ਮੇਲੇ ਤੇ ਗੁਰੂ ਨਾਨਕ ਜੀ ਨੇ ਹਿਰਨ ਧਰ ਲਿਆ, ਪੰਡਤਾਂ ਨੂੰ ਸਮਝਾਉਣ ਤੋਂ ਬਾਅਦ ਜਦ ਮਾਸ ਵਾਲੇ ਪਤੀਲੇ ਦਾ ਢੱਕਣ ਚੁੱਕਿਆ ਵਿੱਚ ਖੀਰ ਬਣੀ ਸੀ ਸਭ ਨੇ ਛਕੀ। Part-11
੩੬ > ਸੂਰਜ ਪ੍ਰਕਾਸ਼ ਅਨੁਸਾਰ ਗੁਰੂ ਹਰਿਰਾਏ ਜੀ ਦੇ ੧੦ ਸਾਲ ਦੀ ਉਮਰ ਵਿੱਚ ੮ ਵਿਆਹ ਹੋਏ, ਗੁਰਬਚਨ ਸਿੰਘ ਅਨੁਸਾਰ ੬ ਸਾਲ ਦੀ ਉਮਰ ਵਿੱਚ ੭ ਵਿਆਹ ਹੋਏ, (ਸ੍ਰੋਮਣੀ ਕਮੇਟੀ ਵੱਲੋ ਛਪੀ ਹਿੰਦੀ ਕਿਤਾਬ) ਰਾਮਰਾਏ ਨੌਕਰਾਣੀ ਦੀ ਕੁੱਖੋਂ ਹੋਇਆ ਸੀ। Part-10
੩੫ > ਗੁਰਬਾਣੀ ਪਾਠ ਦਰਸਣ ਅਨੁਸਾਰ ਕੇਸਾ ਤੋ ਫੜ ਕੇ ਗੁਰੂ ਜੀ ਨਰਕਾਂ ਵਿੱਚੋ ਕੱਢ ਲੈਦੇ ਹਨ, ਇਸ ਕਰਕੇ ਕੇਸ ਜਰੂਰੀ ਹਨ। Part-10
੩੪ > ਗੁਰੂ ਜੀ ਵੱਲੋ ਦੋ ਚਿੜਿਆ ਨੂੰ ਅੰਮਿ੍ਤ ਪਿਲਾਉਣ ਤੇ ਦੋਨੋ ਚਿੜੇ ਲੜ-ਲੜ ਕੇ ਮਰ ਗਏ, ਫਿਰ ਮਾਤਾ ਜੀਤੋ ਜੀ ਵੱਲੋ ਪਤਾਸੇ ਪਾਉਣ ਤੇ ਅੰਮਿ੍ਤ ਸਹਿਜ ਵਾਲਾ ਬਣਿਆ। Part-10
੩੩ > ਸੂਰਜ ਪ੍ਰਕਾਸ ਅਨੁਸਾਰ ਅੰਮਿ੍ਤ (ਪਾਹੁਲ) ਤਿਆਰ ਕਰਨ ਵੇਲੇ ਗੁਰੂ ਜੀ ਨੇ ਬੱਕਰੇ ਵੱਢੇ ਪਰ ਗੁਰਬਚਨ ਭਿੰਡਰਾਂਵਾਲੇ ਅਨੁਸਾਰ ਬੰਦਿਆਂ ਦੇ ਸਿਰ ਵੱਢੇ ਫਿਰ ਜੋੜ ਦਿੱਤੇ। ਦੋਹਾਂ ਵਿੱਚੋ ਸਹੀ ਕੌਣ? Part-10
੩੨ > ਗੁਰੂ ਜੀ ਇੱਕ ਸਾਲ ਪੰਡਿਤ ਦਾ ਦਿੱਤਾ ਮੰਤਰ "ਉਣ ਉਣ, ਮੁਣ ਮੁਣ ,ਗੁਣ ਗੁਣ, ਰੁਣ ਰੁਣ ਸਵਾਹਾ" ਜਪਦੇ ਰਹੇ। Part-9
੩੧ > ਗੁਰਬਿਲਾਸ ਪਾਤਸ਼ਾਹੀ ਦਸਵੀ ਵਿੱਚ ਸੁੱਖਾ ਸਿੰਘ ਨੇ ਲਿਖਿਆ ਸ਼ਰਾਬ, ਭੰਗ ਅਤੇ ਖੰਡ ਪਾ ਕੇ ਗੁਰੂ ਨੇ ਚਰਨਾਮਿ੍ਤ ਤਿਆਰ ਕੀਤਾ। Part-9
੩੦.1 > ਮਾਨ ਸਿੰਘ ਨੇ ਗੁਰੂ ਨੂੰ ਅਫੀਮ ਖਵਾਈ, ਖੁਸ਼ ਹੋ ਕੇ ਗੁਰੂ ਨੇ ਵਰ ਦਿੱਤਾ, ਅਤੇ ਮਾਨ ਸਿੰਘ ਤੋ ਨਿਹੰਗ ਚੱਲੇ, ਗੁਲਾਬੇ ਮਸੰਦ ਨੇ ਨਸ਼ਾ ਬਜਾਰੋ ਲਿਆ ਕੇ ਪਿਆਇਆ। Part-9
੩੦ > ਮਾਛੀਵਾੜੇ ਦੇ ਜੰਗਲ ਵਿੱਚ ਨਸ਼ੇ ਦੀ ਤੋੜ ਪੂਰੀ ਕਰਨ ਲਈ ਗੁਰੂ ਨੇ ਅੱਕ ਦਾ ਦੁੱਧ ਪੀਤਾ। Part-9
੨੯ > ਗੁਰੂ ਜੀ ਨੇ ਕਿਹਾ ਪੰਥ ਵਿੱਚ ਕੋਈ ਸੋਫੀ ਨਹੀ ਰੱਖਣਾ, ਲੰਗਰ ਵਿੱਚ ਭੰਗ ਚੱਲੇ, ਭੰਗ ਸਿਰੇ ਦਾ ਨਸ਼ਾ ਕਿਉਕਿ ਸਿਵਜੀ ਪੀਦਾ ਸੀ। Part-8
੨੮.2 > 22 ਸਾਲ ਦੀ ਉਮਰ ਤੋ ਗੁਰੂ ਗੋਬਿੰਦ ਸਿੰਘ ਜੀ ਸਵੇਰ ਸ਼ਾਮ ਭੰਗ ਅਤੇ ਅਫੀਮ ਦਾ ਨਸ਼ਾ ਕਰਦੇ ਸਨ। Part-8
੨੮.1 > ਕੇਸਵ ਦਾਸ ਬ੍ਰਾਹਮਣ ਨੂੰ ਗੁਰੂ ਜੀ ਨੇ ਵਰ ਦਿੱਤਾ, ਤੀਜੇ ਜਨਮ ਵਿੱਚ ਮਹਾਰਾਜਾ ਰਣਜੀਤ ਸਿੰਘ ਬਣਿਆ। Part-7
੨੮ > ਦੇਵੀ ਦੇ ਚੋਬਬਰਦਾਰ ਲੰਕੁੜੀਏ ਨੇ ਆਪਣਾ ਕੱਛਾ ਗੁਰੂ ਜੀ ਨੂੰ ਭੇਟ ਕੀਤਾ ਤੇ ਕਿਹਾ ਆਪਣੇ ਪੰਥ ਵਿੱਚ ਦਿਓ। ਗੁਰਬਚਨ ਭਿੰਡਰਾਂਵਾਲਾ ਕਹਿੰਦਾ ਹਨੂੰਮਾਨ ਨੇ ਦਿੱਤਾ, ਦੋਹਾ ਵਿੱਚੋ ਕਿਹੜਾ ਸਹੀ? Part-7
੨੭ > ਗੁਰੂ ਜੀ ਨੇ ਦੇਵੀ ਦੀ ਕਰਦ ਨਾਲ ਅੰਮਿ੍ਤ ਛਕਾਇਆ, ੩ ਬਾਣੀਆਂ ਪੜੀਆਂ ਜਪੁਜੀ, ਸਵੈਏ, ਆਨੰਦ ਸਾਹਿਬ ੫ ਪਉੜੀਆਂ। Part-7
੨੬ > 1698 ਈ: ਵਿੱਚ ਗੁਰੂ ਜੀ ਨੇ ਦੇਵੀ ਪ੍ਰਗਟ ਕੀਤੀ,
(ਭਾਵ ਉਸ ਸਮੇਂ ਤਾਂ ਗੁਰੂ ਜੀ ਦੇਵੀ ਪ੍ਰਗਟ ਕਾਰਨ ਵਿਚ ਵਿਅਸਤ ਸਨ)
1698 ਈ: ਵਿੱਚ ਹੀ ਦਸਮ ਗ੍ਰੰਥ ਲਿਖਿਆ ਗਿਆ (ਰਾਮਾ ਅਵਤਾਰ), ਦੋਹਾ ਵਿੱਚੋ ਕਿਹੜਾ ਠੀਕ ਹੈ? Part-7
੨੫ > ਦੇਵੀ ਨੇ ਕਰਦ ਦਿੱਤੀ ਤੇ ਵਰ ਦਿੱਤਾ ਤੁਹਾਡਾ ਕੇਸਾਧਾਰੀ ਬਲਵਾਲਾ ਪੰਥ ਚੱਲੇਗਾ। ਗੁਰੂ ਜੀ ਨੇ ਵਚਨ ਦਿੱਤਾ ੪ ਪੁੱਤਰ ਤੇ ਆਪਣੇ ਲੱਖਾਂ ਸਿੰਘਾਂ ਦਾ ਖੂਨ ਤੁਹਾਨੂੰ (ਦੇਵੀ ਨੂੰ) ਭੇਟ ਕਰਾਂਗਾ। Part-7
੨੪ > ਨੰਗੀ ਦੇਵੀ, ਨੰਗੀਆਂ ਯੋਗਣਾਂ ਸਹਿਤ ਪ੍ਰਗਟ ਹੋਈ। ਗੁਰੂ ਜੀ ਨੇ ਪੈਰ ਤੋ ਲੈ ਕੇ ਸਿਰ ਤੱਕ ਦੇਵੀ ਦੇਖ ਕੇ ਅੱਖਾਂ ਵਿੱਚ ਵਸਾ ਲਈ।
੨੩ > ਗੁਰੂ ਗੋਬਿੰਦ ਸਿੰਘ ਜੀ ਨੇ ਦੇਵੀ ਪ੍ਰਗਟ ਕਰਨ ਲਈ ੧ ਸਾਲ ਨੈਣਾ ਦੇਵੀ ਦੇ ਟਿੱਲੇ ਤੇ ਯੱਗ ਕੀਤਾ,ਲੱਖਾਂ ਰੁਪਿਆ ਖਰਚ ਹੋਇਆ।
੨੨ > ਗੁਰੂ ਅਰਜਨ ਜੀ ਨੇ ਦੁਰਗਾ ਦਾ ਸੰਪਟ ਪਾਠ ਘਰ ਵਿੱਚ ਤੇ ਦੁਰਗਿਆਣੇ ਮੰਦਰ ਵੀ ਕਰਵਾਇਆ।
ਜਦਕਿ ਸੰਤੋਖ ਸਿੰਘ ਦੇ ਮਰਨ ਤੋ ੫ ਸਾਲ ਬਾਅਦ ਦੁਰਗਿਆਣਾ ਮੰਦਰ ਬਣਿਆ ਹੈ।
੨੧ > ਗੁਰੂ ਹਰਗੋਬਿੰਦ ਜੀ ਦੀ ਚੇਚਕ ਦਾ ਕਾਰਨ ਪਿ੍ਰਥੀਚੰਦ ਦਾ ਸਰਾਪ ਸੀ।
੨੦ > ਕਾਹਨੇ ਦੀ ਬਾਣੀ ਦਰਜ ਨਾ ਕਰਨ ਤੇ ਉਸਨੇ ਗੁਰੂ ਅਰਜਨ ਜੀ ਨੂੰ ਸਰਾਪ ਦਿੱਤਾ ਤੁਹਾਨੂੰ ਮੌਤ ਦੀ ਸਜਾ ਮਿਲੂ, ਗੁਰੂ ਜੀ ਨੇ ਵੀ ਉਸਨੂੰ ਸਰਾਪ ਦੇ ਦਿੱਤਾ ਤੂੰ ਵੀ ਵਾਪਿਸ ਲਾਹੌਰ ਜਾਂਦਾ ਮਰ ਜਾਏਗਾ।
੧੯ > ਸੋਹਣਾ ਘੋੜਾ ਭੇਟਾ ਦੇਖ ਕੇ ਸ੍ਰੀ ਚੰਦ ਨੇ ਵਰ ਦਿੱਤਾ,ਗੁਰੂ ਹਰਿਗੋਬਿੰਦ ਜੀ ਦੇ ਘੋੜੇ,ਸ਼ਸ਼ਤਰ,ਜੰਗਾਂ ਜਿੱਤਣਾ ਇਸੇ ਕਰਕੇ ਸੀ।
੧੮ > ਸ੍ਰੀ ਚੰਦ ਨੇ ਸਰਾਪ ਦੇ ਦਿੱਤਾ ਗੁਰੂ ਅਰਜਨ ਜੀ ਦੀ ਸਹੀਦੀ ਇਸੇ ਕਾਰਨ ਹੋਈ,ਕਾਰਨ ਇਹ ਸੀ ਕਿ ਮਾਤਾ ਗੰਗਾ ਜੀ ਨੇ ਸ਼੍ਰੀ ਚੰਦ ਦੇ ਚੇਲੇ ਨੂੰ ਬੈਠ ਕੇ ਲੰਗਰ ਛਕਣ ਲਈ ਕਹਿ ਦਿੱਤਾ ਸੀ।
੧੭ > ਗੁਰੂ ਘਰ ਸ੍ਰੀ ਚੰਦ ਨੂੰ ਹਰ ਸਾਲ ੫੦੦ ਰੁਪਿਆ ਭੇਟਾ ਦਿੰਦਾ ਸੀ।
੧੬ > ਗੁਰੂ ਰਾਮਦਾਸ ਜੀ ਨੇ ਆਪਣੇ ਦਾਹੜੇ ਨਾਲ ਸ਼੍ਰੀ ਚੰਦ ਦੇ ਪੈਰ ਝਾੜੇ
੧੫ > ਸ੍ਰੀ ਚੰਦ ਨੂੰ ਗੁਰੂ ਰਾਮਦਾਸ ਜੀ ਨੇ ਮੱਥਾ ਟੇਕਿਆਂ ਨੀਵੇ ਬੈਠ ਕੇ ਕੀਰਤਨ ਕੀਤਾ
੧੪ > ਗੁਰੂ ਅਰਜਨ ਸਾਹਿਬ ਨੇ ਸ੍ਰੀ ਚੰਦ ਨੂੰ ਕਿਹਾ ਗੁਰਗੱਦੀ ਤੁਹਾਡੀ ਹੈ ਅਸੀ ਤਾਂ ਸਿਰਫ ਸੇਵਾਦਾਰ ਹਾਂ।
੧੩ > ਸ੍ਰੀ ਚੰਦ ਵੱਲੋ ਸੁਖਮਨੀ ਬਾਣੀ ਦੀ ਇਕ ਪੰਗਤੀ ਦਾ ਉਚਾਰਨ ਕਰਨ ਤੇ ਗੁਰੂ ਅਰਜਨ ਸਾਹਿਬ ਦੇ ਅੰਗੂਠੇ ਦਾ ਕੋਹੜ ਹਟਿਆ।
੧੨ > ਗੁਰੂ ਅੰਗਦ ਜੀ ਦਾ ਕੋਹੜ ਪੰਜਵੇ ਪਾਤਸ਼ਾਹ ਤੱਕ ਚਲਦਾ ਰਿਹਾ
੧੧ > ਗੁਰੂ ਅਮਰਦਾਸ ਜੀ 11 ਸਾਲ ਪੁੱਠੇ ਪੈਰੀਂ ਗਾਗਰ ਢੋਂਹਦੇ ਰਹੇ ਤਾਂਕਿ ਗੁਰੂ ਵੱਲ ਪਿੱਠ ਨਾ ਹੋਵੇ।
੧੦ > ਗੁਰੂ ਅਮਰਦਾਸ ਜੀ, ਗੁਰੂ ਅੰਗਦ ਜੀ ਦੇ ਕੋਹੜ ਵਾਲੇ ਅੰਗੂਠੇ ਨੂੰ ਆਪਣੇ ਮੂੰਹ ਵਿਚ ਚੂਸਦੇ, ਤਾਂ ਕਿਤੇ ਗੁਰੂ ਅੰਗਦ ਸਾਹਿਬ ਨੂੰ ਨੀਦ ਆਉਦੀ।
੯ > ਗੁਰੂ ਨਾਨਕ ਜੀ ਤੋ ਮੱਥਾ ਟਿਕਵਾਉਣ ਕਾਰਨ ਗੁਰੂ ਅੰਗਦ ਜੀ ਦੇ ਅੰਗੂਠੇ ਨੂੰ ਕੋਹੜ ਹੋ ਗਿਆ।
੮ > 11 ਸਾਲ ਇਸ਼ਨਾਨ ਨਾ ਕਰਨ ਕਰਕੇ ਗੁਰੂ ਅਮਰਦਾਸ ਜੀ ਦੇ "ਸਿਰ ਵਿੱਚ ਕੀੜੇ" ਪੈ ਗਏ।
੭ > ਗੁਰੂ ਅੰਗਦ ਜੀ ਹਰ ਸਾਲ ਗੁਰੂ ਅਮਰਦਾਸ ਜੀ ਨੂੰ ਇੱਕ ਸਿਰੋਪਾ ਦਿੰਦੇ ਸਨ ਉਹ ਪਿਆਰ ਨਾਲ ਸਿਰ ਤੇ "ਰੱਸੀ ਨਾਲ" ਘੁੱਟ ਕੇ ਬੰਨ ਲੈਦੇ, 11 ਸਾਲ ਬੰਨਦੇ ਰਹੇ।
੬ > ਜਦ ਗੁਰੂ ਗੋਬਿੰਦ ਸਿੰਘ ਜੀ ਦੀ ਘੋੜੇ ਤੇ ਚੜਨ ਸਮੇ ਤਲਵਾਰ ਖਿਸਕੀ ਭਾਈ ਦਇਆ ਸਿੰਘ ਨੇ ਆਪਣਾ "ਜਨੇਊ" ਲਾਹ ਕੇ ਉਸ ਨਾਲ ਬੰਨ ਦਿੱਤੀ।
੫ > ਸਿੱਖਾਂ ਵਿੱਚ ਭੁਲੇਖਾ ਪਾਉਣ ਲਈ "ਗੁਰੂ ਗ੍ਰੰਥ" ਦੇ ਨਾਮ ਵਾਂਗੂ ਸੂਰਜ ਪ੍ਰਕਾਸ਼ ਦਾ ਨਾਮ ਗੁਰਪਰਤਾਪ "ਸੂਰਜ ਗ੍ਰੰਥ" ਰੱਖਿਆ ਗਿਆ। Part-1
੪ > ਟਕਸਾਲ ਦਾ ਨਾਮ ਕਿਸੇ ਵੀ ਪੁਰਾਤਨ ਕਿਤਾਬ ਜਿਵੇ ਮਹਾਨ ਕੋਸ਼ ਆਦਿ ਵਿੱਚ ਦਰਜ ਕਿਉਂ ਨਹੀ? Part-1
੩ > ਗੁਰੂ ਨਾਨਕ ਜੀ ਨੇ ਸਰੀਰ ਤਿਆਗਣ ਦਾ ਐਲਾਨ ਕੀਤਾ, ਮਾਤਾ ਸੁਲੱਖਣੀ ਜੀ ਨੇ ਕਿਹਾ ਕੱਲ ਪਿਤਾ ਜੀ ਦੇ ਸਰਾਧ ਹਨ ਦਿਹਾੜੀ ਰੁਕ ਜਾਓ, ਗੁਰੂ ਜੀ ਨੇ ਇਸੇ ਤਰਾਂ ਹੀ ਕੀਤਾ। Part-1
੨ > ਗੁਰੂ ਨਾਨਕ ਸਾਹਿਬ ਜੀ 35 ਸਾਲ ਬਾਅਦ ਵੀ ਜਦ ਭਾਈ ਲਾਲੋ ਨੂੰ ਮਿਲੇ ਉਦੋ ਵੀ "ਜਨੇਊ" ਪਾਇਆ ਹੋਇਆ ਸੀ। Part-1
੧ > ਗੁਰੂ ਨਾਨਕ ਸਾਹਿਬ ਜੀ ਨੇ ਜਨੇਊ ਪਾਉਣ ਤੋ ਇਨਕਾਰ ਕਰ ਦਿੱਤਾ ਬਾਅਦ ਵਿੱਚ ਪਾ ਲਿਆ। Part-1