ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ ॥ Sācẖā sāhib sācẖ nā▫e bẖākẖi▫ā bẖā▫o apār. ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ ॥ Ākẖahi mangahi ḏehi ḏehi ḏāṯ kare ḏāṯār. ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ ॥ Fer kė agai rakẖī▫ai jiṯ ḏisai ḏarbār. ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ ॥ Muhou kė bolaṇ bolī▫ai jiṯ suṇ ḏẖare pi▫ār. ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ॥ Amriṯ velā sacẖ nā▫o vadi▫ā▫ī vīcẖār. ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ॥ Karmī āvai kapṛā naḏrī mokẖ ḏu▫ār. ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ ॥੪॥ Nānak evai jāṇī▫ai sabẖ āpe sacẖiār. ||4||